ਮੁਹਾਵਰੇ


ਰ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਰਚ ਮਿਚ ਜਾਣਾ : (ਘੁਲ ਮਿਲ ਜਾਣਾ) ਮੇਰੇ ਭਾਬੀ ਜੀ ਦਾ ਸੁਭਾਅ ਬੜਾ ਚੰਗਾ ਹੈ। ਉਹ ਦਿਨਾਂ ਵਿੱਚ ਹੀ ਸਾਡੇ ਪਰਿਵਾਰ ਵਿੱਚ ਰਚ-ਮਿਚ ਗਏ ਹਨ।

2. ਰੰਗ ਬਦਲਣਾ : (ਵਿਚਾਰ ਬਦਲ ਲੈਣੇ / ਪੈਂਤੜਾ ਬਦਲਣਾ) ਅੱਜ ਕੱਲ੍ਹ ਦੇ ਨੇਤਾ ਅਹੁਦਿਆਂ ਦੀ ਭੁੱਖ ਵਿੱਚ ਨਿੱਤ ਰੰਗ ਬਦਲਦੇ ਰਹਿੰਦੇ ਹਨ।

3. ਦਿਨ-ਰਾਤ ਇੱਕ ਕਰਨਾ : (ਬਹੁਤ ਮਿਹਨਤ ਕਰਨਾ) ਇਮਤਿਹਾਨ ਵਿੱਚ ਚੰਗੇ ਨੰਬਰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਰਾਤ-ਦਿਨ ਇੱਕ ਕਰਨਾ ਪੈਂਦਾ ਹੈ।

4. ਰੇਖ ਵਿੱਚ ਮੇਖ ਮਾਰਨੀ : (ਕਿਸਮਤ ਚੰਗੀ ਬਣਾਉਣੀ) ਰਮਨਦੀਪ ਨੇ ਆਪਣੀ ਮਿਹਨਤ ਨਾਲ ਰੇਖ ਵਿੱਚ ਮੇਖ ਮਾਰੀ ਹੈ ਅਤੇ ਹੁਣ ਉਹ ਕਾਰਾਂ ਵਿੱਚ ਘੁੰਮਦਾ ਹੈ।

5. ਰੰਗਰਲੀਆਂ ਮਨਾਉਣਾ : (ਮੌਜਾਂ ਕਰਨੀਆਂ) ਨਵ-ਵਿਆਹਿਆ ਜੋੜਾ ਰੰਗ-ਰਲੀਆਂ ਮਨਾਉਣ ਲਈ ਸਿੰਘਾਪੁਰ ਜਾ ਰਿਹਾ ਹੈ।

6. ਰਾਈ ਦਾ ਪਹਾੜ ਬਣਾਉਣਾ : (ਵਧਾ ਚੜ੍ਹਾ ਕੇ ਗੱਲ ਕਰਨੀ) ਸੰਦੀਪ ਦੀ ਗੱਲ ਦਾ ਯਕੀਨ ਨਾ ਕਰਨਾ, ਉਹ ਤਾਂ ਰਾਈ ਦਾ ਪਹਾੜ ਬਣਾਉਣ ਵਾਲਾ ਆਦਮੀ ਹੈ।

7. ਰੰਗ ਵਿੱਚ ਭੰਗ ਪਾਉਣਾ : (ਖ਼ੁਸ਼ੀ ਵਿੱਚ ਵਿਘਨ ਪਾਉਣਾ) ਬਲਕਰਨ ਦੇ ਵਿਆਹ ਵਿੱਚ ਉਸ ਦੀ ਦਾਦੀ ਦੀ ਮੌਤ ਨੇ ਰੰਗ ਵਿੱਚ ਭੰਗ ਪਾ ਦਿੱਤਾ।

8. ਰਫੂ ਚੱਕਰ ਹੋਣਾ : ਨੱਸ ਜਾਣਾ।

9. ਰਾਹ ਵਿਚ ਰੋੜਾ ਅਟਕਾਉਣਾ : ਕਿਸੇ ਕੰਮ ਵਿੱਚ ਰੋਕ ਪਾਉਣੀ।

10. ਰੰਗ ਉਡਣਾ : ਘਬਰਾ ਜਾਣਾ, ਡਰ ਜਾਣਾ।

11. ਰੰਗ ਲੱਗਣਾ : ਚੰਗੇ ਦਿਨ ਆਉਣੇ।