ਮੁਰਸ਼ਦ (ਕਾਵਿ ਟੁਕੜੀ)
ਟਿੱਲੇ ਜਾਇ ਕੇ ਜੋਗੀ ਨੇ ਹੱਥ ਜੋੜੇ, ਸਾਨੂੰ ਆਪਣਾ ਕਹੋ ਫ਼ਕੀਰ ਜੀ,
ਤੇਰੇ ਦਰਸ ਦੀਦਾਰ ਦੇਖਣੇ ਨੂੰ, ਆਏ ਦੇਸ ਪਰਦੇਸ ਨੂੰ ਚੀਰ ਜੀ,
ਸਿਦਕ ਧਾਰ ਕੇ ਨਾਲ ਯਕੀਨ ਆਏ, ਅਸੀਂ ਚੇਲੜੇ ਤੇ ਤੁਸੀਂ ਪੀਰ ਜੀ,
ਬਾਦਸ਼ਾਹ ਸੱਚਾ ਰੱਬ ਆਲਮਾ ਦਾ, ਫੁਕ – ਤਸ਼ ਦੇ ਹੈਨ ਵੀਰ ਜੀ,
ਬਿਨਾਂ ਮੁਰਸ਼ਦ ਰਾਹ ਨਾ ਹੱਥ ਆਵੇ, ਦੁੱਧ ਬਾਝ ਨਾ ਰਿੱਝਦੀ ਖੀਰ ਜੀ।
ਪ੍ਰਸ਼ਨ 1 . ਟਿੱਲੇ ਜਾ ਕੇ ਕਿਸ ਨੇ ਹੱਥ ਜੋੜੇ ਤੇ ਕੀ ਫ਼ਰਿਆਦ ਕੀਤੀ ?
(ੳ) ਮਿਰਜ਼ੇ ਨੇ
(ਅ) ਰਾਂਝੇ ਨੇ
(ੲ) ਪੁੰਨੂੰ ਨੇ
(ਸ) ਮਹੀਂਵਾਲ ਨੇ
ਪ੍ਰਸ਼ਨ 2 . ਕਾਵਿ ਟੁਕੜੀ ਵਿੱਚ ਮੁਰਸ਼ਦ ਦੀ ਕੀ ਮਹਾਨਤਾ ਦੱਸੀ ਗਈ ਹੈ ?
(ੳ) ਮੁਰਸ਼ਦ ਦੁਆਰਾ ਮਨੁੱਖ ਨੂੰ ਰੂਹਾਨੀ ਜੀਵਨ ਦੀ ਪ੍ਰਾਪਤੀ ਨਹੀਂ ਹੋ ਸਕਦੀ
(ਅ) ਮੁਰਸ਼ਦ ਦੁਆਰਾ ਮਨੁੱਖ ਨੂੰ ਰੂਹਾਨੀ ਜੀਵਨ ਦੀ ਪ੍ਰਾਪਤੀ ਹੋ ਸਕਦੀ ਹੈ
(ੲ) ਮੁਰਸ਼ਦ ਦੁਆਰਾ ਗ਼ਲਤ ਸਿੱਖਿਆ ਦਿੱਤੀ ਗਈ
(ਸ) ਮੁਰਸ਼ਦ ਦਾ ਹੋਣਾ ਜ਼ਰੂਰੀ ਨਹੀਂ
ਪ੍ਰਸ਼ਨ 3. ‘ਟਿੱਲਾਂ’ ਸ਼ਬਦ ਦਾ ਅਰਥ ਦੱਸੋ।
(ੳ) ਉੱਚੀ ਪਹਾੜੀ ਜਿੱਥੇ ਜੋਗੀਆਂ ਦਾ ਡੇਰਾ ਹੋਵੇ
(ਅ) ਜ਼ੋਰ
(ੲ) ਮਿਹਨਤ
(ਸ) ਸਚਾਈ
ਪ੍ਰਸ਼ਨ 4 . ਜੋਗੀ ਨੇ ਕਿਸ ਸਾਹਮਣੇ ਹੱਥ ਜੋੜੇ ਸਨ?
(ੳ) ਮੁਰਸ਼ਦ ਦੇ
(ਅ) ਰੱਬ ਦੇ
(ੲ) ਹੀਰ ਦੇ
(ਸ) ਪ੍ਰੀਤਮ ਦੇ
ਪ੍ਰਸ਼ਨ 5 . ਜੋਗੀ ਆਪਣੇ ਆਪ ਨੂੰ ਕੀ ਦੱਸਦਾ ਹੈ?
(ੳ) ਚੇਲਾ
(ਅ) ਪੀਰ
(ੲ) ਬਾਦਸ਼ਾਹ
(ਸ) ਰਾਂਝਾ