CBSEClass 8 Punjabi (ਪੰਜਾਬੀ)Education

ਮਿੱਤਰਤਾ ਦੀ ਪਰਖ – ਦਿਲਸ਼ੇਰ ਸਿੰਘ ਨਿਰਦੋਸ਼


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ –


ਪ੍ਰਸ਼ਨ 1. ਨਿਯਮ ਅਨੁਸਾਰ ਰਾਜੇ ਨੂੰ ਕੀ ਕਰਨਾ ਪਿਆ?

ਉੱਤਰ : ਰਾਜਾ ਸ਼ਿਕਾਰ ਖੇਡਣ ਦਾ ਬਹੁਤ ਸ਼ੁਕੀਨ ਸੀ। ਉਹ ਆਪਣੇ ਵਜ਼ੀਰਾਂ, ਅਮੀਰਾਂ ਨਾਲ ਸ਼ਿਕਾਰ ਲਈ ਜਾਂਦਾ। ਉਸ ਦਾ ਇਹ ਨਿਯਮ ਸੀ ਕਿ ਜਿਸ ਅੱਗੋਂ ਸ਼ਿਕਾਰ ਨਿਕਲੇ, ਉਹ ਹੀ ਉਸ ਦਾ ਪਿੱਛਾ ਕਰੇ। ਇੱਕ ਦਿਨ ਸ਼ਿਕਾਰ ਖੇਡਣ ਦੌਰਾਨ ਇੱਕ ਹਿਰਣ ਰਾਜੇ ਦੇ ਅੱਗੋਂ ਦੀ ਨਿਕਲ ਗਿਆ। ਨਿਯਮ ਅਨੁਸਾਰ ਰਾਜੇ ਨੇ ਉਸ ਦਾ ਪਿੱਛਾ ਕਰਨਾ ਸੀ। ਰਾਜਾ ਸ਼ਿਕਾਰ ਦਾ ਪਿੱਛਾ ਕਰਦਾ – ਕਰਦਾ ਜੰਗਲ ਵਿੱਚ ਦੂਰ ਤੱਕ ਨਿਕਲ ਗਿਆ ਸੀ।

ਪ੍ਰਸ਼ਨ 2. ਕਿਸਾਨ ਨੇ ਰਾਜੇ ਦੀ ਕੀ ਸਹਾਇਤਾ ਕੀਤੀ?

ਉੱਤਰ : ਇੱਕ ਦਿਨ ਸ਼ਿਕਾਰ ਖੇਡਣ ਦੌਰਾਨ ਰਾਜਾ ਸ਼ਿਕਾਰ ਦਾ ਪਿੱਛਾ ਕਰਦਾ – ਕਰਦਾ ਜੰਗਲ ਵਿੱਚ ਦੂਰ ਤੱਕ ਨਿਕਲ ਗਿਆ। ਜਦੋਂ ਕਿਸਾਨ ਨੇ ਰਾਜੇ ਨੂੰ ਘੋੜੇ ਉੱਤੇ ਬੇਹੋਸ਼ ਲਮਕਦੇ ਹੋਏ ਦੇਖਿਆ ਤਾਂ ਉਹ ਦੌੜਦਾ ਹੋਇਆ ਰਾਜੇ ਕੋਲ ਆਇਆ। ਉਸ ਨੇ ਰਾਜੇ ਨੂੰ ਪਾਣੀ ਪਿਲਾਇਆ ਤੇ ਆਪਨੇ ਘਰ ਲੈ ਗਿਆ। ਸਭ ਤੋਂ ਵਧੀਆ ਬਿਸਤਰਾ ਉਸ ਨੇ ਰਾਜੇ ਨੂੰ ਆਰਾਮ ਕਰਨ ਲਈ ਵਿਛਾ ਦਿੱਤਾ। ਜਿੰਨਾ ਚੰਗੇ ਤੋਂ ਚੰਗਾ ਭੋਜਨ ਉਹ ਬਣਾ ਸਕਦਾ ਸੀ ਉਹਨਾਂ ਨੇ ਉਸ ਨੂੰ ਖੁਆਇਆ। ਰਾਜਾ ਉਸ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਇਆ।

ਪ੍ਰਸ਼ਨ 3. ਰਾਜੇ ਨੇ ਕਿਸਾਨ ਨੂੰ ਅੰਗੂਠੀ ਅਤੇ ਰੁਮਾਲ ਕਿਉਂ ਦਿੱਤਾ?

ਉੱਤਰ : ਕਿਸਾਨ ਨੇ ਰਾਜੇ ਦੀ ਜਾਨ ਬਚਾਈ ਸੀ। ਕਿਸਾਨ ਨੇ ਰਾਜੇ ਨੂੰ ਆਪਣੇ ਘਰ ਲਿਆ ਕੇ ਉਸ ਦੀ ਖ਼ੂਬ ਸੇਵਾ ਕੀਤੀ। ਰਾਜਾ ਉਸ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਕਿਸਾਨ ਨੂੰ ਆਪਣਾ ਜਿਗਰੀ ਦੋਸਤ ਬਣਾ ਲਿਆ। ਉਸ ਨੇ ਕਿਸਾਨ ਨੂੰ ਨਿਸ਼ਾਨੀ ਵਜੋਂ ਇੱਕ ਸੋਨੇ ਦੀ ਅੰਗੂਠੀ ਤੇ ਰੁਮਾਲ ਦਿੱਤਾ ਤਾਂ ਕਿ ਜਦੋਂ ਵੀ ਉਹ ਰਾਜੇ ਨੂੰ ਮਿਲਣ ਲਈ ਆਵੇ ਤਾਂ ਦਰਬਾਨ ਉਸ ਨੂੰ ਮਹਿਲ ਵਿਚ ਆਉਣ ਤੋਂ ਨਾ ਰੋਕੇ।

ਪ੍ਰਸ਼ਨ 4. ਸ਼ਹਿਰ ਪੁੱਜ ਕੇ ਕਿਸਾਨ ਨੇ ਕੀ ਸੋਚਿਆ?

ਉੱਤਰ : ਇੱਕ ਦਿਨ ਕਿਸਾਨ ਸ਼ਹਿਰ ਵਿੱਚ ਲੂਣ ਅਤੇ ਖੱਲ ਬੜੇਵੇਂ ਲੈਣ ਗਿਆ। ਉਹ ਜਾਂਦੇ – ਜਾਂਦੇ ਰਾਜੇ ਦੀ ਦਿੱਤੀ ਹੋਈ ਨਿਸ਼ਾਨੀ ਅੰਗੂਠੀ ਤੇ ਰੁਮਾਲ ਵੀ ਨਾਲ ਹੀ ਲੈ ਗਿਆ ਤਾਂ ਕਿ ਉਹ ਦੇਖ ਸਕੇ ਕਿ ਰਾਜਾ ਉਸ ਦੀ ਕੀ ਸੇਵਾ ਕਰਦਾ ਹੈ। ਜਦੋਂ ਉਹ ਸ਼ਹਿਰ ਪਹੁੰਚਿਆ ਤਾਂ ਉਸ ਨੇ ਸੋਚਿਆ ਕਿ ਉਹ ਸੌਦਾ ਬਾਅਦ ਵਿੱਚ ਖਰੀਦੇਗਾ, ਪਹਿਲਾਂ ਆਪਣੇ ਦੋਸਤ ਰਾਜੇ ਨੂੰ ਮਿਲ ਆਵੇ।

ਪ੍ਰਸ਼ਨ 5. ਰਾਜੇ ਨੇ ਦਰਬਾਰ ਵਿੱਚ ਆਏ ਕਿਸਾਨ ਦਾ ਸੁਆਗਤ ਕਿਸ ਤਰ੍ਹਾਂ ਕੀਤਾ?

ਉੱਤਰ : ਜਦੋਂ ਰਾਜੇ ਨੂੰ ਪਤਾ ਲੱਗਿਆ ਕਿ ਉਸ ਦਾ ਕਿਸਾਨ ਦੋਸਤ ਉਸ ਨੂੰ ਮਿਲਣ ਲਈ ਆਇਆ ਹੈ ਤਾਂ ਉਹ ਤਖ਼ਤ ਛੱਡ ਕੇ ਨੰਗੇ ਪੈਰੀਂ ਆਪਣੇ ਮਿੱਤਰ ਨੂੰ ਜੀਂ ਆਇਆ ਕਹਿਣ ਲਈ ਤੁਰ ਪਿਆ। ਉਸ ਨੇ ਕਿਸਾਨ ਨੂੰ ਤਖਤ ਤੇ ਬਿਠਾਇਆ ਤੇ ਉਸ ਦੇ ਘਰ ਪਰਿਵਾਰ ਦੀ ਸੁੱਖ – ਸਾਂਦ ਪੁੱਛੀ। ਉਸ ਨੇ ਕਿਸਾਨ ਨਾਲ ਗੱਲਾਂ ਕਰਨ ਖ਼ਾਤਰ ਆਪਣੀ ਕਚਹਿਰੀ ਵੀ ਬਰਖ਼ਾਸਤ ਕਰ ਦਿੱਤੀ। ਉਸ ਨੇ ਕਿਸਾਨ ਦੇ ਅਹਿਸਾਨ ਵਜੋਂ ਉਸ ਨੂੰ ਆਪਣਾ ਅੱਧਾ ਰਾਜ ਤੇ ਮਹਿਲ ਸੌਂਪ ਦਿੱਤਾ।

ਪ੍ਰਸ਼ਨ 6. ਕਿਸਾਨ ਨੇ ਰਾਜੇ ਦੀ ਮਿੱਤਰਤਾ ਦੀ ਪਰਖ ਕਰਨ ਲਈ ਕੀ ਸੋਚਿਆ?

ਉੱਤਰ : ਕਿਸਾਨ ਨੇ ਰਾਜੇ ਦੀ ਮਿੱਤਰਤਾ ਦੀ ਪਰਖ ਕਰਨ ਲਈ ਰਾਜੇ ਦੇ ਪੁੱਤਰ ਕੁਮਾਰ ਦੇ ਟਹਿਲੂਏ ਨੂੰ ਬਹੁਤ ਸਾਰੀ ਰਕਸ ਦੇ ਕੇ ਉਸ ਨੂੰ ਰਣਵਾਸ ਵਿੱਚ ਭੇਜ ਦਿੱਤਾ। ਕੁਮਾਰ ਦੀ ਦੇਖਭਾਲ ਕਰਨ ਲਈ ਕਈ ਦਾਸੀਆਂ ਲਗਾ ਦਿੱਤੀਆਂ। ਉਸ ਨੇ ਆਪਣੀ ਰਾਣੀ, ਦਾਸੀਆਂ ਤੇ ਟਹਿਲੂਏ ਨੂੰ ਸਖ਼ਤ ਤਾੜਨਾ ਕਰ ਦਿੱਤੀ ਕੋਈ ਵੀ ਇਸ ਗੱਲ ਦੀ ਸੂਹ ਬਾਹਰ ਨਹੀਂ ਕੱਢੇਗਾ। ਰਾਜਾ ਕੁਮਾਰ ਦੇ ਗੁੰਮ ਹੋ ਜਾਣ ਕਰਕੇ ਬਹੁਤ ਦੁਖੀ ਸੀ। ਯੋਜਨਾ ਅਨੁਸਾਰ ਕਿਸਾਨ ਕੁਮਾਰ ਦੇ ਗਹਿਣੇ ਵੇਚਣ ਲਈ ਸੁਨਿਆਰ ਕੋਲ ਗਿਆ। ਸੁਨਿਆਰ ਨੇ ਕੁਮਾਰ ਦੇ ਗਹਿਣੇ ਪਛਾਣ ਲਏ। ਉਸ ਨੇ ਕਿਸਾਨ ਨੂੰ ਸਿਪਾਹੀਆਂ ਕੋਲ ਫੜਾ ਦਿੱਤਾ। ਕਿਸਾਨ ਨੂੰ ਰਾਜੇ ਦੀ ਕਚਹਿਰੀ ਪੇਸ਼ ਕੀਤਾ ਗਿਆ। ਰਾਜੇ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਸ ਦਾ ਕਿਸਾਨ ਦੋਸਤ ਇੰਞ ਕਰ ਸਕਦਾ ਹੈ। ਰਾਜੇ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਤਲਵਾਰ ਨਾਲ ਉਸ ਨੂੰ ਵੀ ਮਾਰ ਦੇਵੇ ਕਿਉਂਕਿ ਉਹ ਆਪਣੇ ਪੁੱਤਰ ਤੋਂ ਬਿਨਾਂ ਜਿਉਂਦਾ ਨਹੀਂ ਰਹਿਣਾ ਚਾਹੁੰਦਾ ਸੀ। ਕਿਸਾਨ ਨੇ ਰਾਜੇ ਨੂੰ ਕਿਹਾ ਕਿ ਉਸ ਦਾ ਪੁੱਤਰ ਸਹੀ ਸਲਾਮਤ ਹੈ। ਉਹ ਤਾਂ ਉਸ ਦੀ ਮਿੱਤਰਤਾ ਦੀ ਪਰਖ ਕਰ ਰਿਹਾ ਸੀ।