CBSEclass 11 PunjabiEducationPunjab School Education Board(PSEB)

ਮਾਹੀਆ


ਪ੍ਰਸ਼ਨ : ਮਾਹੀਆ ਕੀ ਹੁੰਦਾ ਹੈ? ਇਸ ਨਾਲ ਜਾਣ-ਪਛਾਣ ਕਰਾਓ।

ਉੱਤਰ : ਮਾਹੀਆ ਵਧੇਰੇ ਕਰਕੇ ਪੱਛਮੀ ਪੰਜਾਬ ਵਿੱਚ ਪ੍ਰਚਲਿਤ ਰਿਹਾ ਹੈ। ਇਸ ਨੂੰ ਮਾਹੀਆ ਬਾਲੋ ਵੀ ਆਖਿਆ ਜਾਂਦਾ ਹੈ। ਮਾਹੀਏ ਨੂੰ ਆਮ ਤੌਰ ‘ਤੇ ਇਸਤਰੀਆਂ ਅਤੇ ਬਾਲੋ ਨੂੰ ਮਰਦ ਗਾਉਂਦੇ ਹਨ। ਬਹੁਤੀ ਵਾਰ ਇਹਨਾਂ ਵਿੱਚ ਸਵਾਲ-ਜਵਾਬ ਹੁੰਦੇ ਹਨ। ਮਾਹੀਆ ਨਾਂ ‘ਮਾਹੀ’ ਅਰਥਾਤ ‘ਮੱਝਾਂ ਚਾਰਨ ਵਾਲ਼ੇ’ ਦੇ ਨਾਂ ਤੋਂ ਪਿਆ ਲੱਗਦਾ ਹੈ।

ਮਾਹੀਆ ਤਿੰਨ ਸਤਰਾਂ ਦਾ ਹੁੰਦਾ ਹੈ। ਇਸ ਦੀ ਪਹਿਲੀ ਸਤਰ ਦੂਜੀ ਨਾਲੋਂ ਅੱਧੀ ਹੁੰਦੀ ਹੈ। ਦੂਜੀ ਲੰਮੀ ਤੁਕ ਨੂੰ ਦੋ ਸਤਰਾਂ ਵਿੱਚ ਲਿਖਣ ਨਾਲ ਇਸ ਦੀਆਂ ਤਿੰਨ ਸਤਰਾਂ ਬਣ ਜਾਂਦੀਆਂ ਹਨ। ਪਹਿਲੀ ਛੋਟੀ ਤੁਕ ਤਾਂ ਕਈ ਵਾਰ ਤੁਕਾਂਤ ਮੇਲਨ ਲਈ ਹੀ ਹੁੰਦੀ ਹੈ। ਪਰ ਕਈ ਵਾਰ ਇਸ ਦੀ ਲੰਮੀ ਤੁਕ ਵਿੱਚ ਪ੍ਰਗਟ ਹੋਏ ਭਾਵ ਨਾਲ ਸਾਂਝ ਵੀ ਹੁੰਦੀ ਹੈ। ਮਾਹੀਏ ਵਿੱਚ ਆਮ ਤੌਰ ‘ਤੇ ਪ੍ਰੇਮ-ਭਾਵਾਂ ਦੀਆਂ ਨਿੱਕੀਆਂ-ਨਿੱਕੀਆਂ ਛੋਹਾਂ ਮਿਲਦੀਆਂ ਹਨ।

ਭਾਵੇਂ ਮਾਹੀਆ ਅਤੇ ਟੱਪਾ ਮਿਲਦੇ-ਜੁਲਦੇ ਲੱਗਦੇ ਹਨ ਪਰ ਇਹਨਾਂ ਵਿੱਚ ਫ਼ਰਕ ਹੈ। ਮਾਹੀਏ ਦੀਆਂ ਤਿੰਨ ਸਤਰਾਂ ਹੁੰਦੀਆਂ ਹਨ। ਜੇਕਰ ਇਸ ਦੀ ਲੰਮੀ ਤੁਕ ਨੂੰ ਇੱਕ ਸਤਰ ਵਿੱਚ ਲਿਖਣਾ ਹੋਵੇ ਤਾਂ ਇਸ ਦੀ ਪਹਿਲੀ ਤੁਕ ਛੋਟੀ ਅਤੇ ਦੂਜੀ ਲੰਮੀ ਹੁੰਦੀ ਹੈ। ਟੱਪੇ ਦੀਆਂ ਦੋ ਹੀ ਤੁਕਾਂ ਹੁੰਦੀਆਂ ਹਨ ਅਤੇ ਇਹ ਇੱਕ ਹੀ ਭਾਵ ਨੂੰ ਪ੍ਰਗਟਾਉਂਦੀਆਂ ਹਨ। ਦੋਹਾਂ ਤੁਕਾਂ ਦੇ ਤੁਕਾਂਤ ਦਾ ਮਿਲਨਾ ਜ਼ਰੂਰੀ ਨਹੀਂ ਹੁੰਦਾ। ਵਿਸ਼ੇ ਪੱਖੋਂ ਦੋਹਾਂ ਕਾਵਿ-ਰੂਪਾਂ ਵਿੱਚ ਇਹ ਫ਼ਰਕ ਹੈ ਕਿ ਟੱਪਿਆਂ ਦੇ ਵਿਸ਼ੇ ਬਹੁ-ਭਾਂਤੀ ਹੁੰਦੇ ਹਨ ਪਰ ਮਾਹੀਏ ਵਿੱਚ ਵਧੇਰੇ ਕਰਕੇ ਪ੍ਰੇਮ-ਭਾਵਾਂ ਨੂੰ ਹੀ ਪ੍ਰਗਟਾਇਆ ਗਿਆ ਹੁੰਦਾ ਹੈ।


ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਮਾਹੀਏ ਨੂੰ ਹੋਰ ਕੀ ਕਿਹਾ ਜਾਂਦਾ ਹੈ?

ਜਾਂ

ਪ੍ਰਸ਼ਨ. ‘ਮਾਹੀਏ’ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ?

ਉੱਤਰ : ਮਾਹੀਆ-ਬਾਲੇ।

ਪ੍ਰਸ਼ਨ 2. ਆਮ ਤੌਰ ‘ਤੇ ਮਾਹੀਏ ਨੂੰ ਕੋਣ ਗਾਉਂਦਾ ਹੈ?

ਉੱਤਰ : ਇਸਤਰੀਆਂ।

ਪ੍ਰਸ਼ਨ 3. ਆਮ ਤੌਰ ‘ਤੇ ਬਾਲੋ ਨੂੰ ਕੋਣ ਗਾਉਂਦਾ ਹੈ?

ਉੱਤਰ : ਮਰਦ।

ਪ੍ਰਸ਼ਨ4. ‘ਮਾਹੀਆ’ ਕਾਵਿ-ਰੂਪ ਜ਼ਿਆਦਾ ਕਰ ਕੇ ਕਿੱਥੇ ਪ੍ਰਚਲਿਤ ਰਿਹਾ ਹੈ?

ਉੱਤਰ : ਪੱਛਮੀ-ਪੰਜਾਬ ਵਿੱਚ।

ਪ੍ਰਸ਼ਨ 5. ਮਾਹੀਏ ਦਾ ਇਹ ਨਾਂ ਕਿਸ ਦੇ ਨਾਂ ਤੋਂ ਪਿਆ ਲੱਗਦਾ ਹੈ?

ਉੱਤਰ : ਮਾਹੀਏ ਦਾ ਇਹ ਨਾਂ ‘ਮਾਹੀ’ ਅਰਥਾਤ ਮੱਝਾਂ ਚਾਰਨ ਵਾਲੇ ਦੇ ਨਾਂ ਤੋਂ ਪਿਆ ਜਾਪਦਾ ਹੈ।

ਪ੍ਰਸ਼ਨ 6. ਮਾਹੀਏ ਦੀਆਂ ਕਿੰਨੀਆਂ ਸਤਰਾਂ ਹੁੰਦੀਆਂ ਹਨ?

ਉੱਤਰ : ਤਿੰਨ।

ਪ੍ਰਸ਼ਨ 7. ਮਾਹੀਏ ਦੀ ਅੱਧੀ ਸਤਰ ਕਿਹੜੀ ਹੁੰਦੀ ਹੈ?

ਉੱਤਰ : ਪਹਿਲੀ।

ਪ੍ਰਸ਼ਨ 8. ਕਿਸੇ ਦੇ ਮਨ ਦੀ ਭੁੱਖ, ਇੱਛਾ ਜਾਂ ਮਨੋਬਿਰਤੀ ਦਾ ਮਨੋਭਾਵ, ਉਛਾਲ, ਵੇਦਨਾ ਜਾਂ ਹੁਲਾਸ ਸੰਜਮ ਨਾਲ ਮਾਹੀਏ ਦੀ ਕਿਹੜੀ ਤੁਕ ਵਿੱਚ ਪ੍ਰਗਟਾਇਆ ਹੁੰਦਾ ਹੈ?

ਉੱਤਰ : ਪਹਿਲੀ ਵਿੱਚ।

ਪ੍ਰਸ਼ਨ 9. ‘ਮਾਹੀਆ’ ਕਾਵਿ-ਰੂਪ ਵਿੱਚ ਕਿਹੜੇ ਭਾਵਾਂ ਦੀਆਂ ਨਿੱਕੀਆਂ-ਨਿੱਕੀਆਂ ਛੋਹਾਂ ਹੁੰਦੀਆਂ ਹਨ?

ਉੱਤਰ : ਪ੍ਰੇਮ-ਭਾਵਾਂ ਦੀਆਂ।

ਪ੍ਰਸ਼ਨ 10. ਤੁਹਾਡੀ ਪਾਠ-ਪੁਸਤਕ ਵਿੱਚ ਕੁੱਲ ਕਿੰਨੇ ਮਾਹੀਏ ਵੰਨਗੀ ਵਜੋਂ ਦਿੱਤੇ ਗਏ ਹਨ?

ਉੱਤਰ : ਪੰਦਰਾਂ।


ਬਹੁਵਿਕਲਪੀ ਪ੍ਰਸ਼ਨ (MCQ)

ਪ੍ਰਸ਼ਨ 1. ਮਾਹੀਆ ਕਾਵਿ-ਰੂਪ ਕਿੱਥੇ ਪ੍ਰਚਲਿਤ ਰਿਹਾ ਹੈ?

(ੳ) ਮਾਲਵੇ ਵਿੱਚ

(ਅ) ਦੁਆਬੇ ਵਿੱਚ

(ੲ) ਮਾਝੇ ਵਿੱਚ

(ਸ) ਪੱਛਮੀ ਪੰਜਾਬ ਵਿੱਚ

ਪ੍ਰਸ਼ਨ 2. ਮਾਹੀਆ ਕਿਸ ਤਰ੍ਹਾਂ ਦਾ ਕਾਵਿ-ਰੂਪ ਹੈ?

(ੳ) ਤਿੰਨ ਸਤਰਾਂ ਦਾ

(ਅ) ਦੋ ਸਤਰਾਂ ਦਾ

(ੲ) ਪੰਜ ਸਤਰਾਂ ਦਾ

(ਸ) ਚਾਰ ਸਤਰਾਂ ਦਾ

ਪ੍ਰਸ਼ਨ 3. ਔਸੀਆਂ ਪਾਉਂਦੀ ਪ੍ਰੀਤਮਾ ਕਿਸ ਦੀ ਉਡੀਕ ਵਿੱਚ ਕਾਗ ਉਡਾਉਂਦੀ ਹੈ?

(ੳ) ਬਾਬਲ ਦੀ

(ਅ) ਮਾਹੀ ਦੀ

(ੲ) ਵੀਰ ਦੀ

(ਸ) ਸਹੇਲੀ ਦੀ