ਮਾਇਆ (Concept of Maya)
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦਾ ਮਾਇਆ ਦਾ ਸੰਕਲਪ ਕੀ ਹੈ?
ਉੱਤਰ : ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ। ਮਨਮੁਖ ਆਦਮੀ ਹਮੇਸ਼ਾ ਸੰਸਾਰੀ ਵਸਤਾਂ ਜਿਵੇਂ ਧਨ-ਦੌਲਤ , ਉੱਚਾ ਅਹੁਦਾ, ਐਸ਼ੋ ਅਰਾਮ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ। ਇਸੇ ਨੂੰ ਮਾਇਆ ਕਹਿੰਦੇ ਹਨ।
ਮਨਮੁਖ ਵਿਅਕਤੀ ਰਚਨਹਾਰ ਤੇ ਉਸ ਦੀ ਰਚਨਾ ਦੇ ਅੰਤਰ ਨੂੰ ਨਹੀਂ ਸਮਝ ਸਕਦਾ। ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ ਸੱਪਣੀ, ਮਾਇਆ ਸਮਤਾ ਮੋਹਿਣੀ, ਮਾਇਆ ਮੋਹ, ਤ੍ਰਿਕੁਟੀ ਅਤੇ ਸੂਹਾ ਰੰਗ ਆਦਿ ਦੇ ਨਾਵਾਂ ਨਾਲ ਸੱਦਿਆ ਹੈ।
ਮਾਇਆ ਜਿਸ ਨਾਲ ਮਨੁੱਖ ਇੰਨਾ ਪਿਆਰ ਕਰਦਾ ਹੈ ਉਸ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਨਹੀਂ ਜਾਂਦੀ। ਮਾਇਆ ਕਾਰਨ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਸੋਨਾ-ਚਾਂਦੀ ਆਦਿ ਇਕੱਠਾ ਕਰਕੇ ਸੋਚਦਾ ਹੈ ਕਿ ਉਹ ਦੁਨੀਆਂ ਦਾ ਬਹੁਤ ਵੱਡਾ ਵਿਅਕਤੀ ਬਣ ਗਿਆ ਹੈ। ਪਰ ਅਸਲ ਵਿੱਚ ਉਹ ਵਿਅਕਤੀ ਆਪਣੇ ਜੀਵਨ ਲਈ ਜ਼ਹਿਰ ਇਕੱਠਾ ਕਰ ਰਿਹਾ ਹੈ। ਇਸ ਤਰ੍ਹਾਂ ਉਹ ਦੁਵਿਧਾ ਵਿੱਚ ਫਸ ਕੇ ਆਪਣੇ ਜੀਵਨ ਦਾ ਨਾਸ਼ ਕਰ ਲੈਂਦਾ ਹੈ।
ਸੰਖੇਪ ਵਿੱਚ ਮਾਇਆ ਮਨੁੱਖ ਦੀਆਂ ਖੁਸ਼ੀਆਂ ਦਾ ਸੋਮਾ ਨਹੀਂ ਸਗੋਂ ਉਸ ਦੇ ਦੁੱਖਾਂ ਦਾ ਸੋਮਾ ਹੈ। ਜੋ ਵਿਅਕਤੀ ਮਾਇਆ ਦਾ ਸ਼ਿਕਾਰ ਹੁੰਦਾ ਹੈ ਉਸ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਕੋਈ ਸਥਾਨ ਨਹੀਂ ਮਿਲਦਾ।
प्रश्न. गुरु नानक देव जी की माया की अवधारणा क्या है?
उत्तर : गुरु नानक देव जी के अनुसार माया मनुष्य की मुक्ति के मार्ग में सबसे बड़ी बाधा है। मनमुख व्यक्ति हमेशा धन, उच्च पद, आराम, सुंदर पत्नी, पुत्र आदि सांसारिक चीजों में फंसा रहता है। इसी को माया कहते हैं।
नासमझ व्यक्ति रचनाकार और उसकी रचना में अंतर नहीं समझ सकता। गुरु नानक देव जी ने माया को सपणी (नागिन), माया समता मोहिनी, माया मोह, त्रिकुटी और सूहा रंग आदि नामों से पुकारा है।
मनुष्य जिस माया से इतना प्रेम करता है, वह उसकी मृत्यु के बाद उसके साथ नहीं जाती। माया के कारण वह ईश्वर से अलग हो जाता है और आवागमन के चक्र में फंसा रहता है। गुरु जी कहते हैं कि इंसान सोना-चांदी इकट्ठा करके सोचता है कि वह दुनिया का बहुत बड़ा आदमी बन गया है। लेकिन असल में वो शख्स अपनी जिंदगी के लिए जहर इकट्ठा कर रहा है। इस प्रकार वह दुविधा में फंसकर अपना जीवन नष्ट कर लेता है।
संक्षेप में माया मनुष्य के सुख का नहीं बल्कि उसके दुखों का स्रोत है। माया से पीड़ित व्यक्ति को भगवान के दरबार में कोई स्थान नहीं मिलता है।
Question. What is Guru Nanak Dev Ji’s concept of Maya?
Answer: According to Guru Nanak Dev Ji, Maya is the biggest obstacle in the path of man’s salvation. A Manmukh person is always engrossed in worldly things like wealth, a high position, comfort, a beautiful wife, a son, etc. This is called Maya.
An ignorant person cannot understand the difference between the Creator and His creation. Guru Nanak Dev Ji has called Maya by names like Sapni (Serpent), Maya Samta Mohini, Maya Moh, Trikuti and Suha Rang, etc.
The Maya whom a man loves so much does not go with him after his death. Due to Maya he gets separated from God and remains trapped in the cycle of coming and going. Guru Ji says that by collecting gold and silver a person thinks that he has become a great person in the world. But in reality, that person is collecting poison for his life. Thus, he gets trapped in a dilemma and destroys his life.
In short, Maya is not the source of man’s happiness but of his sorrows. A person suffering from Maya does not get any place in the court of God.