ਮਾਂ ਪੁੱਤਰ ਦਾ ਮੇਲ : ਔਖੇ ਸ਼ਬਦਾਂ ਦੇ ਅਰਥ


ਦਾਰੂ : ਦਵਾਈ ।

ਲੱਖ ਵਟਨੀ : ਬਹੁਤ ਲਾਭ ਲੈਂਦੀ ਹਾਂ ।

ਮੁਰਾਦ : ਇੱਛਾ ।

ਅੱਡੀ ਖੋੜਿਆਂ ਨਾਲ : ਠੇਡੇ ਖਾ ਕੇ ।

ਖ਼ਾਰ : ਕੰਡੇ ।

ਸਾਰ : ਸੰਖੇਪ ।

ਬਿਸੀਰ : ਅੰਨ੍ਹੇ।

ਅਜ਼ਾਰ : ਦੁੱਖ ।

ਬੈਰਾਗ : ਉਦਾਸੀ ।

ਗ਼ੁਬਾਰ : ਹਨੇਰਾ ।

ਅਰਜਨ : ਪਾਂਡਵਾਂ ਦਾ ਇਕ ਭਰਾ ।

ਅਭਿਮਨੋ : ਅਰਜਨ ਦਾ ਪੁੱਤਰ, ਜੋ ਮਹਾਂਭਾਰਤ ਦੀ ਲੜਾਈ ਦੇ ਤੇਰ੍ਹਵੇਂ ਦਿਨ ਮਰਿਆ ਸੀ ।

ਖ਼ਫਤਨ : ਖਪਣਾ, ਦੁਖੀ ਹੋਣਾ

ਕੈਂਧਾ : ਕਿਸ ਦਾ ।

ਕਰਮਾਂ ਵਾਲੀ : ਕਿਸਮਤ ਵਾਲੀ ।

ਪਰਤਾਇਆ : ਜਾਣਿਆ ।


‘ਮਾਂ ਪੁੱਤਰ ਦਾ ਮੇਲ’ ਕਵਿਤਾ ਦਾ ਕੇਂਦਰੀ ਭਾਵ ਜਾਂ ਸਾਰ

ਪ੍ਰਸ਼ਨ. ‘ਮਾਂ ਪੁੱਤਰ ਦਾ ਮੇਲ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਗਪਗ 40 ਕੁ ਸ਼ਬਦਾਂ ਵਿੱਚ ਲਿਖੋ।

ਉੱਤਰ : ਸਿਆਲਕੋਟ ਵਿਖੇ ਆਪਣੇ ਬਾਗ਼ ਵਿੱਚ ਬੈਠੇ ਪੂਰਨ ਭਗਤ ਦੀ ਪ੍ਰਸਿੱਧੀ ਫੈਲਣ ਨਾਲ ਉਸ ਦੀ ਅੰਨ੍ਹੀ ਮਾਤਾ ਇੱਛਰਾਂ ਡਿਗਦੀ-ਢਹਿੰਦੀ ਉਸ ਨੂੰ ਮਿਲਣ ਆਈ ਤੇ ਮਾਤਾ ਨੇ ਉਸ ਦੀ ਅਵਾਜ਼ ਪਛਾਣ ਕੇ ਉਸ ਦਾ ਖ਼ਾਨਦਾਨ ਪੁੱਛਿਆ। ਉਸ ਦੇ ਅਸਲੀਅਤ ਦੱਸਣ ‘ਤੇ ਮਾਤਾ ਦੀ ਨਜ਼ਰ ਪਰਤ ਆਈ ਤੇ ਇਸ ਤਰ੍ਹਾਂ ਮਾਂ-ਪੁੱਤਰ ਦਾ ਮੇਲ ਹੋ ਗਿਆ।