ਮਹਾਤਮਾ ਬੁੱਧ ਦਾ ਮੱਧ ਮਾਰਗ
ਪ੍ਰਸ਼ਨ. ਮਹਾਤਮਾ ਬੁੱਧ ਦੇ ਮੱਧ ਮਾਰਗ ਤੋਂ ਕੀ ਭਾਵ ਹੈ?
ਉੱਤਰ : ਮਹਾਤਮਾ ਬੁੱਧ ਅਤਿਵਾਦੀ ਨਹੀਂ ਸਨ। ਉਹ ਮੱਧ ਮਾਰਗੀ ਸੀ। ਉਹਨਾਂ ਦਾ ਮੱਧ ਮਾਰਗ ਤੋਂ ਭਾਵ ਹੈ ਆਤਮ ਤ੍ਰਿਪਤੀ ਤੇ ਘੋਰ ਸੰਨਿਆਸ ਵਿਚਕਾਰਲਾ (ਮੱਧ) ਮਾਰਗ।
ਬੁੱਧ ਅਨੁਸਾਰ ਮਨੁੱਖੀ ਜੀਵਨ ਦੁੱਖਾਂ ਭਰਿਆ ਹੈ। ਇਸ ਦਾ ਕਾਰਨ ਨਿੱਜੀ ਤ੍ਰਿਪਤੀ ਦੀ ਲਾਲਸਾ ਹੈ। ਇਸ ਦੀ ਰੋਕਥਾਮ ਕੇਵਲ ਲਾਲਸਾ ਨੂੰ ਅਧੀਨ ਕਰਕੇ ਹੋ ਸਕਦੀ ਹੈ। ਇਹ ਗੱਲ ਤਾਂ ਕੇਵਲ ਮੱਧ ਮਾਰਗ ਭਾਵ ਆਤਮ ਤ੍ਰਿਪਤੀ ਦੇ ਘੋਰ ਸੰਨਿਆਸ ਦੇ ਵਿਚਕਾਰਲਾ ਮਾਰਗ ਅਪਣਾ ਕੇ ਹੀ ਹੋ ਸਕਦੀ ਹੈ। ਉਹ ਇਸ ਬੁਰਾਈਆਂ ਭਰੇ ਸੰਸਾਰ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਇਹਨਾਂ ਤੋਂ ਦੂਰ ਰਹਿਣ ਦੇ ਪੱਖ ਵਿੱਚ ਸਨ।
ਮੱਧ ਮਾਰਗ ਦਾ ਦੂਜਾ ਨਾਉਂ ਹੀ ਅਸ਼ਟਾਂਗਮਾਰਗ (ਅਸ਼ਟ ਮਾਰਗ) ਹੈ। ਇਸ ਵਿੱਚ ਸ਼ੁੱਧ ਦ੍ਰਿਸ਼ਟੀ, ਸ਼ੁੱਧ ਵਚਨ, ਸ਼ੁੱਧ ਸੰਕਲਪ, ਸ਼ੁੱਧ ਉਪਜੀਵਕਾ, ਸ਼ੁੱਧ ਕਰਮ, ਸ਼ੁੱਧ ਸਮਾਧੀ, ਸ਼ੁੱਧ ਸਿਤੀ ਅਤੇ ਸ਼ੁੱਧ ਯਤਨ ਆਉਂਦੇ ਹਨ। ਬੁੱਧ ਧਰਮ ਵਿਚ ਆਦਮੀ ਅਸ਼ਟਾਂਗ ਭਾਵ ਮੱਧ ਮਾਰਗ ਨੂੰ ਹੀ ਨਿਰਵਾਣ ਦੀ ਪ੍ਰਾਪਤੀ ਕਰ ਸਕਦਾ ਸੀ।
प्रश्न. महात्मा बुद्ध के मध्यम मार्ग का क्या अर्थ है?
उत्तर: महात्मा बुद्ध अतिवादी नहीं थे। वे मध्यम मार्गी थे। मध्य मार्ग से उनका तात्पर्य आत्म-संतुष्टि और कठिन तपस्या के बीच का मार्ग है।
बुद्ध के अनुसार मानव जीवन कष्टों से भरा है। इसका कारण व्यक्तिगत संतुष्टि की चाहत है। इसे केवल लालसाओं को वश में करके ही रोका जा सकता है। ऐसा केवल आत्म-संतुष्टि का मध्यम मार्ग अपनाकर ही किया जा सकता है। वे इस बुराइयों से भरे संसार में रहते हुए खुद को इनसे दूर रखने के पक्ष में थे।
मध्यम मार्ग का दूसरा नाम अष्टांगमार्ग है। इसमें शुद्ध दृष्टि, शुद्ध वचन, शुद्ध संकल्प, शुद्ध आजीविका, शुद्ध कर्म, शुद्ध समाधि, शुद्ध स्मृति और शुद्ध प्रयास शामिल हैं। बौद्ध धर्म में व्यक्ति केवल अष्टांग मार्ग अर्थात् मध्यम मार्ग पर चलकर ही निर्वाण प्राप्त कर सकता है।
Question. What is the meaning of the middle path of Mahatma Buddha?
Answer: Mahatma Buddha was not an extremist. He was a moderate. By the middle path, he means the path between self-satisfaction and severe penance.
According to Buddha, human life is full of suffering. The reason for this is the desire for personal satisfaction. This can be stopped only by controlling desires. This can be done only by adopting the middle path of self-satisfaction. He was in favor of living in a world full of evils and keeping oneself away from them.
Another name for the middle path is Ashtangamarg. This includes pure vision, pure speech, pure resolution, pure livelihood, pure action, pure samadhi, pure memory, and pure effort. In Buddhism, a person can attain nirvana only by following the eightfold path i.e. the middle path.