ਭੈਣਾਂ ਵਰਗਾ…….. ਵੇਲਾਂ ਨੂੰ ਪਾਣੀ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਭੈਣਾਂ ਵਰਗਾ ਸਾਕ ਨਾ ਕੋਈ,
ਟੁੱਟ ਕੇ ਨਾ ਬਹਿਜੀਂ ਵੀਰਨਾ।
ਕਾਲੀ ਡਾਂਗ ਮੇਰੇ ਵੀਰ ਦੀ,
ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ।
ਮੇਰਾ ਵੀਰ ਧਣੀਏ ਦਾ ਬੂਟਾ,
ਆਉਂਦੇ-ਜਾਂਦੇ ਲੈਣ ਵਾਸ਼ਨਾ।
ਮਾਂਵਾਂ ਨੂੰ ਪੁੱਤ ਐਂ ਮਿਲਦੇ,
ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਸੰਬੰਧਿਤ ਹਨ?
(ੳ) ਟੱਪੇ ਨਾਲ
(ਅ) ਸੁਹਾਗ ਨਾਲ
(ੲ) ਘੋੜੀ ਨਾਲ
(ਸ) ਸਿੱਠਣੀ ਨਾਲ
ਪ੍ਰਸ਼ਨ 2. ਕਿਨ੍ਹਾਂ ਵਰਗਾ ਕੋਈ ਸਾਥ ਨਹੀਂ?
(ੳ) ਧੀਆਂ ਵਰਗਾ
(ਅ) ਭੈਣਾਂ ਵਰਗਾ
(ੲ) ਨੂੰਹਾਂ ਵਰਗਾ
(ਸ) ਮਾਂਵਾਂ ਵਰਗਾ
ਪ੍ਰਸ਼ਨ 3. ਵੀਰ ਦੀ ਡਾਂਗ ਕਿਹੜੀ ਹੈ?
(ੳ) ਕਾਲੀ
(ਅ) ਮੋਟੀ
(ੲ) ਲੰਮੀ
(ਸ) ਲਾਲ
ਪ੍ਰਸ਼ਨ 4. ਜਿੱਥੇ ਵੱਜਦੀ …………ਵਾਂਗੂ ਗੱਜਦੀ। ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਵੇਗਾ?
(ੳ) ਢੋਲ
(ਅ) ਢੋਲਕੀ
(ੲ) ਨਗਾਰੇ
(ਸ) ਬੱਦਲ
ਪ੍ਰਸ਼ਨ 5. ਭੈਣ ਵੀਰ ਨੂੰ ਕਿਹੜਾ ਬੂਟਾ ਆਖਦੀ ਹੈ?
(ੳ) ਅੰਬ ਦਾ
(ਅ) ਧਨੀਏ ਦਾ
(ੲ) ਨਿੰਬੂ ਦਾ
(ਸ) ਫੁੱਲਾਂ ਦਾ
ਪ੍ਰਸ਼ਨ 6. ਮਾਂਵਾਂ ਨੂੰ ਪੁੱਤਰ ਕਿਵੇਂ ਮਿਲਦੇ ਹਨ?
(ੳ) ਸਤਿਕਾਰ ਨਾਲ
(ਅ) ਖ਼ੁਸ਼ ਹੋ ਕੇ
(ੲ) ਜਿਵੇਂ ਸੁੱਕੀਆਂ ਵੇਲਾਂ ਨੂੰ ਪਾਣੀ
(ਸ) ਪਿਆਰ ਨਾਲ