ਭਾਰਤੀ ਆਰੀਆ
ਭਾਰਤੀ ਆਰੀਆ (THE INDO ARYANS)
ਪ੍ਰਸ਼ਨ 1. ਆਰੀਆਂ ਦਾ ਮੂਲ ਨਿਵਾਸ ਸਥਾਨ ਕਿਹੜਾ ਸੀ?
ਉੱਤਰ : ਮੱਧ ਏਸ਼ੀਆ।
ਪ੍ਰਸ਼ਨ 2. ਮਹਾਂਭਾਰਤ ਦੀ ਰਚਨਾ ਕਿਸ ਨੇ ਕੀਤੀ?
ਉੱਤਰ : ਰਿਸ਼ੀ ਵੇਦ ਵਿਆਸ ਨੇ।
ਪ੍ਰਸ਼ਨ 3. ਆਰੀਆਂ ਦਾ ਕੀ ਅਰਥ ਹੈ?
ਉੱਤਰ : ਕੁਲੀਨ ਜਾਂ ਸੱਜਣ ਪੁਰਸ਼।
ਪ੍ਰਸ਼ਨ 4. ਆਰੀਆਂ ਦੇ ਪੰਜ ਕਬੀਲਿਆਂ ਦੇ ਨਾਂ ਲਿਖੋ।
ਉੱਤਰ : ਅਨੁਸ਼, ਪੁਰੂ, ਭਰਤ, ਯਦੂ ਅਤੇ ਤਰੁਵਸੁ
ਪ੍ਰਸ਼ਨ 5. ਰਾਮਾਇਣ ਦੇ ਅਧਿਐਨ ਤੋਂ ਸਾਨੂੰ ਕੀ ਪਤਾ ਲਗਦਾ ਹੈ?
ਉੱਤਰ : ਰਾਮਾਇਣ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਉਸ ਕਾਲ ਵਿੱਚ ਆਰੀਆ ਲੋਕ ਦੱਖਣ ਵੱਲ ਵੱਧ ਪਏ ਸਨ।
ਪ੍ਰਸ਼ਨ 6. ਆਰੀਆਂ ਦੀ ਇਤਿਹਾਸਕਾਰੀ ਸਾਨੂੰ ਕਿਹੜੇ ਸਾਹਿਤ ਤੋਂ ਪ੍ਰਾਪਤ ਹੁੰਦੀ ਹੈ?
ਉੱਤਰ : ਵੈਦਿਕ ਸਾਹਿਤ ਤੋਂ।
ਪ੍ਰਸ਼ਨ 7. ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਕਿਹੜੀ ਹੈ?
ਉੱਤਰ : ਰਿਗ ਵੇਦ।
ਪ੍ਰਸ਼ਨ 8. ਵੇਦਾਂ ਦੀ ਗਿਣਤੀ ਕਿੰਨੀ ਹੈ?
ਉੱਤਰ : ਚਾਰ।
ਪ੍ਰਸ਼ਨ 9. ਬਾਲ ਗੰਰਜਧਰ ਆਰੀਆ ਦਾ ਮੂਲ ਨਿਵਾਸ ਸਥਾਨ ਕਿਹੜਾ ਦੱਸਦੇ ਹਨ?
ਉੱਤਰ : ਉੱਤਰੀ ਧਰੂਵ ਦੇਸ਼।
ਪ੍ਰਸ਼ਨ 10. ਮਹਾਭਾਰਤ ਅਤੇ ਰਮਾਇਣ ਵਿੱਚ ਕਿੰਨੇ ਸ਼ਲੋਕ ਹਨ?
ਉੱਤਰ : ਮਹਾਭਾਰਤ ਵਿੱਚ ਇੱਕ ਲੱਖ ਅਤੇ ਰਮਾਇਣ ਵਿੱਚ ਚੌਬੀ ਹਜ਼ਾਰ ਸ਼ਲੋਕ ਹਨ।
ਪ੍ਰਸ਼ਨ 11. ਮਹਾਂਭਾਰਤ ਦੀ ਰਚਨਾ ਕਿਸ ਨੇ ਕੀਤੀ?
ਉੱਤਰ : ਮਹਾਂਰਿਸ਼ੀ ਵੇਦ ਵਿਆਸ ਜੀ ਨੇ
ਪ੍ਰਸ਼ਨ 12. ਆਰੀਆ ਲੋਕਾਂ ਦੇ ਪਰਿਵਾਰ ਕਿਸ ਤਰ੍ਹਾਂ ਦੇ ਹੁੰਦੇ ਸਨ?
ਉੱਤਰ : ਪਿਤਾ ਪ੍ਰਧਾਨ
ਪ੍ਰਸ਼ਨ 13. ਦੋ ਵਿਦੂਸ਼ੀ ਆਰੀਆ ਇਸਤਰੀਆਂ ਦੇ ਨਾਂ ਲਿਖੋ।
ਉੱਤਰ : ਗਾਰਗੀ ਅਤੇ ਮੱਤਰਈ
ਪ੍ਰਸ਼ਨ 14. ਆਰੀਆ ਲੋਕਾਂ ਦਾ ਭੋਜਨ ਕਿਹੋ ਜਿਹਾ ਸੀ?
ਉੱਤਰ : ਵੈਸ਼ਣਵ ਅਤੇ ਮਾਸਾਹਾਰੀ
ਪ੍ਰਸ਼ਨ 15. ਉੱਤਰ ਵੈਦਿਕ ਕਾਲ ਵਿੱਚ ਮਨੁੱਖੀ ਜੀਵਨ ਨੂੰ ਕਿੰਨਿਆਂ ਆਸ਼ਰਮਾਂ ਵਿੱਚ ਵੰਡਿਆ ਗਿਆ ਸੀ?
ਉੱਤਰ : ਚਾਰ
ਪ੍ਰਸ਼ਨ 16. ਰਾਜਿਆਂ ਨੇ ਕਿਹੜੇ ਯੱਗ ਕਰਵਾਏ?
ਉੱਤਰ : ਅਸ਼ਵਮੇਧ
ਪ੍ਰਸ਼ਨ 17. ਰਾਜਾ ਦੇ ਗੱਦੀ ਉੱਤੇ ਬੈਠਣ ਸਮੇਂ ਕੀ ਖ਼ਾਸ ਕਰਨੀ ਪੈਂਦੀ ਸੀ?
ਉੱਤਰ : ਰੀਤੀ
ਪ੍ਰਸ਼ਨ 18. ਗਣਰਾਜ ਦੀ ਕਿਹੜੀ ਸਭਾ ਹੁੰਦੀ ਸੀ?
ਉੱਤਰ : ਪ੍ਰਤੀਨਿਧੀ
ਪ੍ਰਸ਼ਨ 19. ਵਿਆਹ ਸੰਸਕਾਰ ਅਤੇ ਦਾਹ ਸੰਸਕਾਰ ਨਾਲ ਕਿਹੜੇ ਦੇਵਤਾ ਦਾ ਸੰਬੰਧ ਸੀ?
ਉੱਤਰ : ਅਗਨੀ ਦੇਵਤਾ
ਪ੍ਰਸ਼ਨ 20. ਉੱਤਰ ਵੈਦਿਕ ਕਾਲ ਵਿੱਚ ਕਿਹੜੇ-ਕਿਹੜੇ ਵੇਦਾਂ ਦੀ ਰਚਨਾ ਹੋਈ?
ਉੱਤਰ : ਸਾਮਵੇਦ ਅਤੇ ਰਿਗਵੇਦ