CBSEEducationNCERT class 10thPunjab School Education Board(PSEB)

ਬੋਲੀ : ਇੱਕ ਦੋ ਸ਼ਬਦਾਂ ਵਿੱਚ ਉੱਤਰ


ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਗੁਰਬਖ਼ਸ਼ ਸਿੰਘ ਕਵੀ ਹੈ ਜਾਂ ਵਾਰਤਕਕਾਰ?

ਉੱਤਰ : ਵਾਰਤਕਕਾਰ।

ਪ੍ਰਸ਼ਨ 2. 26 ਅਪਰੈਲ, 1895 ਈ. ਨੂੰ ਕਿਸ ਦਾ ਜਨਮ ਹੋਇਆ?

ਉੱਤਰ : ਗੁਰਬਖ਼ਸ਼ ਸਿੰਘ ਦਾ।

ਪ੍ਰਸ਼ਨ 3. ਗੁਰਬਖ਼ਸ਼ ਸਿੰਘ ਦਾ ਜੀਵਨ-ਕਾਲ ਕਿਹੜਾ ਹੈ?

ਉੱਤਰ : 1895-1977 ਈ.

ਪ੍ਰਸ਼ਨ 4. ਗੁਰਬਖ਼ਸ਼ ਸਿੰਘ ਨੇ ਰੁੜਕੀ ਤੋਂ ਕਿਹੜੀ ਡਿਗਰੀ ਪ੍ਰਾਪਤ ਕੀਤੀ?

ਉੱਤਰ : ਇੰਜੀਨੀਅਰਿੰਗ ਦੀ।

ਪ੍ਰਸ਼ਨ 5. ਗੁਰਬਖ਼ਸ਼ ਸਿੰਘ ਕਿਸ ਖੇਤਰ ਦੀ ਉਚੇਰੀ ਸਿੱਖਿਆ ਲਈ ਅਮਰੀਕਾ ਗਏ?

ਉੱਤਰ : ਇੰਜੀਨੀਅਰਿੰਗ ਦੀ।

ਪ੍ਰਸ਼ਨ 6. ਗੁਰਬਖ਼ਸ਼ ਸਿੰਘ ਦਾ ਜਨਮ ਕਿੱਥੇ ਹੋਇਆ?

ਉੱਤਰ : ਸਿਆਲਕੋਟ (ਪਾਕਿਸਤਾਨ)।

ਪ੍ਰਸ਼ਨ 7. 1933 ਈ. ਵਿੱਚ ਗੁਰਬਖ਼ਸ਼ ਸਿੰਘ ਨੇ ਕਿਹੜਾ ਮਾਸਿਕ ਪੱਤਰ ਸ਼ੁਰੂ ਕੀਤਾ?

ਉੱਤਰ : ਪ੍ਰੀਤ ਲੜੀ।

ਪ੍ਰਸ਼ਨ 8. ਪ੍ਰੀਤ-ਨਗਰ ਕਿਸ ਨੇ ਵਸਾਇਆ?

ਉੱਤਰ : ਗੁਰਬਖ਼ਸ਼ ਸਿੰਘ ਨੇ।

ਪ੍ਰਸ਼ਨ 9. ਗੁਰਬਖ਼ਸ਼ ਸਿੰਘ ਨੇ ਕਿਸ ਦੇ ਘੇਰੇ ਨੂੰ ਵਿਸ਼ਾਲ ਕੀਤਾ?

ਉੱਤਰ : ਪੰਜਾਬੀ ਵਾਰਤਕ ਦੇ।

ਪ੍ਰਸ਼ਨ 10. ਗੁਰਬਖ਼ਸ਼ ਸਿੰਘ ਤੋਂ ਪਹਿਲਾਂ ਪੰਜਾਬੀ ਵਾਰਤਕ ਵਿੱਚ ਕਿਨ੍ਹਾਂ ਵਿਸ਼ਿਆਂ ਬਾਰੇ ਲਿਖਿਆ ਜਾਂਦਾ ਸੀ?

ਉੱਤਰ : ਧਾਰਮਿਕ।

ਪ੍ਰਸ਼ਨ 11. ਕਿਸ ਨੇ ਲੋਕਾਂ ਨੂੰ ਉੱਚੀ, ਸੁੱਚੀ ਤੇ ਸਾਂਵੀ-ਪੱਧਰੀ ਜ਼ਿੰਦਗੀ ਜਿਊਣ ਲਈ ਪ੍ਰੇਰਿਆ?

ਉੱਤਰ : ਗੁਰਬਖ਼ਸ਼ ਸਿੰਘ ਨੇ।

ਪ੍ਰਸ਼ਨ 12. ‘ਸਾਵੀਂ ਪੱਧਰੀ ਜ਼ਿੰਦਗੀ’ ਕਿਸ ਦੀ ਪੁਸਤਕ ਹੈ?

ਉੱਤਰ : ਗੁਰਬਖ਼ਸ਼ ਸਿੰਘ ਦੀ।

ਪ੍ਰਸ਼ਨ 13. ਗੁਰਬਖਸ਼ ਸਿੰਘ ਦੀ ਸ੍ਵੈਜੀਵਨੀ ਨਾਲ ਸੰਬੰਧਿਤ ਪੁਸਤਕਾਂ ਦੇ ਨਾਂ ਲਿਖੋ।

ਉੱਤਰ : ‘ਮੇਰੀ ਜੀਵਨ ਕਹਾਣੀ’ ਅਤੇ ‘ਮੰਜ਼ਲ ਦਿਸ ਪਈ’।

ਪ੍ਰਸ਼ਨ 14. ਚੰਗੇਰੀ ਦੁਨੀਆ, ਨਵਾਂ ਸ਼ਿਵਾਲਾ, ਜ਼ਿੰਦਗੀ ਦੀ ਰਾਸ, ਪ੍ਰਸੰਨ ਲੰਮੀ ਉਮਰ ਅਤੇ ਦੁਨੀਆ ਇੱਕ ਮਹੱਲ ਕਿਸ ਦੀਆਂ ਪੁਸਤਕਾਂ ਹਨ?

ਉੱਤਰ: ਗੁਰਬਖ਼ਸ਼ ਸਿੰਘ ਦੀਆਂ।

ਪ੍ਰਸ਼ਨ 15. ਤੁਹਾਡੀ ਪਾਠ-ਪੁਸਤਕ ਵਿੱਚ ਗੁਰਬਖ਼ਸ਼ ਸਿੰਘ ਦਾ ਕਿਹੜਾ ਲੇਖ/ਨਿਬੰਧ ਸ਼ਾਮਲ ਹੈ?

ਉੱਤਰ : ਬੋਲੀ।

ਪ੍ਰਸ਼ਨ 16. ਤੁਹਾਡੀ ਪਾਠ-ਪੁਸਤਕ ਵਿੱਚ ਦਰਜ਼ ‘ਬੋਲੀ’ ਨਾਂ ਦੇ ਲੇਖ/ਨਿਬੰਧ ਦਾ ਲੇਖਕ ਕੌਣ ਹੈ?

ਉੱਤਰ : ਗੁਰਬਖ਼ਸ਼ ਸਿੰਘ।

ਪ੍ਰਸ਼ਨ 17. ਦੋ ਦਰਜਨ ਤੋਂ ਵੱਧ ਵਾਰਤਕ-ਪੁਸਤਕਾਂ ਲਿਖਣ ਵਾਲਾ ਪੰਜਾਬੀ ਲੇਖਕ ਕਿਹੜਾ ਹੈ?

ਉੱਤਰ : ਗੁਰਬਖ਼ਸ਼ ਸਿੰਘ।

ਪ੍ਰਸ਼ਨ 18. ਸਰੀਰ ਦੇ ਕਿਹੜੇ ਅੰਗ ਤੋਂ ਮਨੁੱਖ ਦੇ ਸਰੀਰ ਦਾ ਸੁਹੱਪਣ ਜਾਂ ਕੋਝ ਪਛਾਣਿਆ ਜਾਂਦਾ ਹੈ?

ਉੱਤਰ : ਮੂੰਹ ਤੋਂ।

ਪ੍ਰਸ਼ਨ 19. ਲੇਖਕ ਨੇ ਕਿਸ ਨੂੰ ਮਨੁੱਖੀ ਆਤਮਾ ਦਾ ਚਿੱਤਰ ਕਿਹਾ ਹੈ?

ਉੱਤਰ : ਬੋਲੀ ਨੂੰ ।

ਪ੍ਰਸ਼ਨ 20. ਗੁਰਬਖਸ਼ ਸਿੰਘ ਨੇ ਬੂਹੇ ਬੰਦ ਮਕਾਨ ਨੂੰ ਕਿਸ ਨਾਲ ਤੁਲਨਾਇਆ ਹੈ?

ਉੱਤਰ : ਅਣਬੋਲੇ ਮਨੁੱਖ ਨਾਲ।

ਪ੍ਰਸ਼ਨ 21. ਕਿਹੜੇ ਵਿਅਕਤੀਆਂ ਵਿੱਚੋਂ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ?

ਉੱਤਰ : ਗੁੰਗਿਆਂ ਵਿੱਚ।

ਪ੍ਰਸ਼ਨ 22. ਕੌਣ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਸ਼ਬਦ ਚੁਣਦੀ ਹੈ?

ਉੱਤਰ : ਬੋਲੀ।

ਪ੍ਰਸ਼ਨ 23. ਹਰ ਇੱਕ ਸ਼ਬਦ ਕਿਸ ਦਾ ਹਿੱਸਾ ਹੁੰਦਾ ਹੈ?

ਉੱਤਰ : ਕਿਸੇ ਤਜਰਬੇ ਦਾ।

ਪ੍ਰਸ਼ਨ 24. ਹਰ ਤਜਰਬਾ ਕਿਸ ਦਾ ਹਿੱਸਾ ਹੁੰਦਾ ਹੈ?

ਉੱਤਰ : ਅਕਲ ਦਾ।

ਪ੍ਰਸ਼ਨ 25. ਗੁਰਬਖ਼ਸ਼ ਸਿੰਘ ਨੇ ‘ਅਕਲ’ ਨੂੰ ਕੀ ਕਿਹਾ ਹੈ?

ਉੱਤਰ : ਜ਼ਿੰਦਗੀ ਦਾ ਅਸਲੀ ਸੋਨਾ।

ਪ੍ਰਸ਼ਨ 26. ਬਚਪਨ ਵਿੱਚ ਮਨ ਉੱਤੇ ਚਿਤਰੇ ਸ਼ਬਦ, ਜੋ ਭੁੱਲਦੇ ਨਹੀਂ, ਕਿਸ ਵਰਗਾ ਕੰਮ ਦਿੰਦੇ ਹਨ?

ਉੱਤਰ : ਮੁਹਰ ਵਰਗਾ।

ਪ੍ਰਸ਼ਨ 27. ਕਿਨ੍ਹਾਂ ਦੀ ਆਪਣੀ ਦੁਨੀਆ ਵੀ ਦਿਨੋ-ਦਿਨ ਕੰਗਾਲ ਹੁੰਦੀ ਜਾਂਦੀ ਹੈ?

ਉੱਤਰ : ਜਿਹੜੇ ਵੱਡੇ ਵਿਅਕਤੀ ਬੱਚਿਆਂ ਦੀ ਦੁਨੀਆ ਦਾ ਖ਼ਿਆਲ ਨਹੀਂ ਰੱਖਦੇ।

ਪ੍ਰਸ਼ਨ 28. ਜਿਹੜੇ ਲੋਕਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲ ਕੋਈ ਹੋਰ ਬੋਲੀ ਅਪਣਾਉਣੀ ਪੈਂਦੀ ਹੈ ਉਹਨਾਂ ਨੂੰ ਲੇਖਕ ਕੀ ਸਮਝਦਾ ਹੈ?

ਉੱਤਰ : ਬਹੁਤ ਬੇਭਾਗ।

ਪ੍ਰਸ਼ਨ 29. ‘ਤਜਰਬਾ ਸਾਡੀ ਦੌਲਤ ਹੈ’ ਇਹ ਸ਼ਬਦ ਕਿਸ ਲੇਖ/ਨਿਬੰਧ ਵਿੱਚੋਂ ਹਨ?

ਉੱਤਰ : ‘ਬੋਲੀ’ ਵਿੱਚੋਂ।

ਪ੍ਰਸ਼ਨ 30. ਲੇਖਕ ਦੀਆਂ ਨਜ਼ਰਾਂ ਵਿੱਚ ਕਿਹੜੇ ਲੋਕ ਬੇਭਾਗੇ/ਅਭਾਗੇ ਹਨ?

ਉੱਤਰ : ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਦੀ ਥਾਂ ਕੋਈ ਹੋਰ ਬੋਲੀ ਅਪਣਾਉਣੀ ਪੈਂਦੀ ਹੈ।

ਪ੍ਰਸ਼ਨ 31. ਜ਼ਿੰਦਗੀ ਦੀ ਦੌਲਤ ਦੇ ਸਿੱਕੇ ਅਤੇ ਨੋਟ ਕਿਹੜੇ ਹਨ?

ਉੱਤਰ : ਸ਼ਬਦ।

ਪ੍ਰਸ਼ਨ 32. ਕਿਸ ਤੋਂ ਬਿਨਾਂ ਜ਼ਿੰਦਗੀ ਦੀ ਦੌਲਤ ਅਣਵਰਤੀ ਪਈ ਰਹੇਗੀ?

ਉੱਤਰ : ਸ਼ਬਦਾਂ ਤੋਂ ਬਿਨਾਂ।

ਪ੍ਰਸ਼ਨ 33. ਜ਼ਿੰਦਗੀ ਦੇ ਅਸਲੀ ਤਜਰਬਿਆਂ ਦਾ ਸਾਡੀ ਸ਼ਖ਼ਸੀਅਤ ਅਤੇ ਬੋਲੀ ‘ਤੇ ਕੀ ਅਸਰ ਹੁੰਦਾ ਹੈ?

ਉੱਤਰ : ਇਹ ਤਜਰਬੇ ਸਾਡੀ ਸ਼ਖ਼ਸੀਅਤ ਨੂੰ ਅਮੀਰ ਬਣਾਉਂਦੇ ਅਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ।

ਪ੍ਰਸ਼ਨ 34. ਗੁਰਬਖ਼ਸ਼ ਸਿੰਘ ਨੇ ਕਿਸ ਨੂੰ ਜ਼ਿੰਦਗੀ ਦੇ ਹੁਸਨਾਂ ਤੇ ਸੁਆਦਾਂ ਦਾ ਜਾਦੂ ਕਿਹਾ ਹੈ?

ਉੱਤਰ : ਬੋਲੀ ਨੂੰ ।

ਪ੍ਰਸ਼ਨ 35. ਸਾਡੇ ਅਣਹੋਣੇ ਸੁਪਨਿਆਂ ਨੂੰ ਅਸਲੀਅਤ ਦਾ ਰੂਪ ਕਿਸ ਦੁਆਰਾ ਦਿੱਤਾ ਜਾਂਦਾ ਹੈ?

ਉੱਤਰ : ਬੋਲੀ ਦੁਆਰਾ।

ਪ੍ਰਸ਼ਨ 36. ‘ਹਰ ਲਫ਼ਜ਼ ਦੇ ਮਾਲਕ ਕੋਲੋਂ ਉਹਦੇ ਲਫ਼ਜ਼ ਸਿੱਖੋ ਤੇ ਸੰਭਾਲੋ।” ਇਹ ਸ਼ਬਦ ਕਿਸ ਦੇ ਹਨ?

ਉੱਤਰ : ਗੁਰਬਖ਼ਸ਼ ਸਿੰਘ ਦੇ।

ਪ੍ਰਸ਼ਨ 37. ‘ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੁਹਰਾਂ ਹੁੰਦੇ ਹਨ’। ਇਹ ਸ਼ਬਦ ਕਿਸ ਲੇਖ/ਨਿਬੰਧ ਵਿੱਚੋਂ ਹਨ?

ਉੱਤਰ : ‘ਬੋਲੀ’ ਵਿੱਚੋਂ।