ਬੇਬੇ ਜੀ – ਔਖੇ ਸ਼ਬਦਾਂ ਦੇ ਅਰਥ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਵੀਂ)
ਬੇਬੇ ਜੀ – ਡਾ. ਹਰਪਾਲ ਸਿੰਘ ਪੰਨੂ
ਗੇੜ – ਚੱਕਰ, ਵਾਰੀ
ਕੰਨੀ – ਕਿਨਾਰਾ
ਡੰਗਰ – ਜਾਨਵਰ, ਪਸ਼ੂ
ਰਿਸ਼ਤੇਦਾਰੀ – ਸਾਕ – ਸੰਬੰਧੀ
ਗੁੰਮ – ਸੁੰਮ – ਬੇਸੁਰਤ, ਚੁੱਪਚਾਪ
ਵਾਹੀਕਾਰ – ਖੇਤੀ – ਬਾੜੀ ਕਰਨ ਵਾਲੇ
ਹਲੀਮੀ – ਨਿਮਰਤਾ
ਕਟਰੂ – ਵਛਰੂ – ਕੱਟਾ – ਵੱਛਾ
ਸਰਹੱਦ – ਹੱਦ, ਸੀਮਾ
ਦੁਸ਼ਮਣ – ਵੈਰੀ
ਰੰਭਣ – ਰਿੰਗਣ – ਰੋਣ ਲੱਗਣਾ
ਅੱਖੋਂ – ਪਰੋਖੇ – ਅੱਖਾਂ ਤੋਂ ਦੂਰ
ਵਾਪਰ ਜਾਣਾ – ਘਟਨਾ ਵਾਪਰਨਾ
ਕਿਸਮਤ – ਭਾਗ
ਬਾਂਦੀ – ਗੋਲੀ
ਤਸਵੀਰ – ਚਿੱਤਰ
ਮਦਦਗਾਰ – ਸਹਾਇਕ
ਪਿਛਲੱਗ – ਪਿੱਛਾ ਕਰਨ ਵਾਲਾ
ਖੌਰੂ – ਪਾਊ – ਰੌਲਾ ਪਾਉਣ ਵਾਲੇ
ਖੇਹ – ਉਡਾਊ – ਮਿੱਟੀ ਧੂੜ ਉਡਾਉਣ ਵਾਲੇ
ਤਾਕੀ – ਖਿੜਕੀ
ਫੱਕ – ਚੌਲ਼ਾਂ ਉੱਪਰਲਾ ਛਿਲਕਾ
ਗੁਠਲੀ – ਗਿਟਕ
ਟਕਸਾਲ – ਉਹ ਥਾਂ ਜਿੱਥੇ ਸਿੱਕੇ ਘੜੇ ਜਾਂਦੇ ਹਨ
ਜੋਖਮ – ਔਖਾ ਕੰਮ
ਮਖਿਆਲ – ਸ਼ਹਿਦ, ਸ਼ਹੀਦ ਦੀਆਂ ਮੱਖੀਆਂ ਦਾ ਛੱਤਾ
ਕੰਡਿਆਈ – ਕੰਡਿਆਂ ਵਾਲੀ
ਥੇਹ – ਖੰਡਰ
ਮੁਰਦਾਰ – ਲੋਥ, ਮੁਰਦਾ
ਉਲਾਂਭਾ – ਉਲ੍ਹਾਮਾ, ਸ਼ਿਕਾਇਤ
ਤਰੱਕੀ – ਉੱਨਤੀ
ਬੰਦਗੀ – ਭਗਤੀ
ਬਿਰਧ – ਬੁੱਢੇ
ਬੌਲੀ – ਕਮਲੀ, ਝੱਲੀ
ਲੱਥ – ਪੱਥ – ਲਿੱਬੜਿਆ ਹੋਇਆ
ਪਾਥੀਆਂ ਪੱਥਦੀ – ਉਪਲੇ ਬਣਾਉਂਦੀ