ਚੋਣਵੀਆਂ ਸਤਰਾਂ ‘ਤੇ ਆਧਾਰਿਤ ਪ੍ਰਸ਼ਨ
ਬੇਟੀ, ਚੰਨਣ ਦੇ ਓਹਲੇ-ਓਹਲੇ ਕਿਉਂ ਖੜ੍ਹੀ ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਬਾਰ,
ਬਾਬਲ, ਵਰ ਲੋੜੀਏ।
ਬੇਟੀ, ਕਿਹੋ ਜਿਹਾ ਵਰ ਲੋੜੀਏ ?
ਨੀ ਜਾਈਏ, ਕਿਹੋ ਜਿਹਾ ਵਰ ਲੋੜੀਏ ?
ਬਾਬਲ, ਜਿਉਂ ਤਾਰਿਆਂ ਵਿੱਚੋਂ ਚੰਨ,
ਚੰਨਾਂ ਵਿੱਚੋਂ ਕਾਹਨ, ਘਨ੍ਹੱਈਆ ਵਰ ਲੋੜੀਏ।
ਪ੍ਰਸ਼ਨ 1. ਇਹਨਾਂ ਕਾਵਿ-ਸਤਰਾਂ ਵਿੱਚ ਕਿਨ੍ਹਾਂ ਦੇ ਧਿਰਾਂ ਵਿਚਕਾਰ ਵਾਰਤਾਲਾਪ ਹੋਈ ਹੈ?
(ੳ) ਮਾਂ ਅਤੇ ਧੀ ਵਿਚਕਾਰ
(ਅ) ਬਾਪ ਅਤੇ ਧੀ ਵਿਚਕਾਰ
(ੲ) ਮਾਮੇ ਅਤੇ ਭਾਣਜੀ ਵਿਚਕਾਰ
(ਸ) ਚਾਚੇ ਅਤੇ ਭਤੀਜੀ ਵਿਚਕਾਰ
ਪ੍ਰਸ਼ਨ 2. ਬੇਟੀ/ਧੀ ਕਿਸ ਦੇ ਉਹਲੇ ਖੜ੍ਹੀ ਸੀ?
(ੳ) ਗੇਟ ਦੇ
(ਅ) ਰੁੱਖ ਦੇ
(ੲ) ਚੰਨਣ ਦੇ
(ਸ) ਕੰਧ ਦੇ
ਪ੍ਰਸ਼ਨ 3. ਧੀ ਕੀ ਲੋੜਦੀ/ਚਾਹੁੰਦੀ ਹੈ?
(ੳ) ਵਰ
(ਅ) ਭਰਾ
(ੲ) ਚੰਗਾ ਸਹੁਰਾ
(ਸ) ਚੰਗੀ ਸੱਸ
ਪ੍ਰਸ਼ਨ 4. ਧੀ ਤਾਰਿਆਂ ਵਿੱਚ ਚੰਨ ਵਰਗਾ ਕੀ ਚਾਹੁੰਦੀ ਹੈ?
(ੳ) ਭਾਣਜਾ
(ਅ) ਭਤੀਜਾ
(ੲ) ਪਤੀ
(ਸ) ਭਰਾ
ਪ੍ਰਸ਼ਨ 5. ਇਹਨਾਂ ਕਾਵਿ-ਸਤਰਾਂ ਵਿੱਚ ਆਇਆ ਸ਼ਬਦ ‘ਚੰਨਣ’ ਕਿਸ ਦਾ ਨਾਂ ਹੈ?
(ੳ) ਧੀ ਦੇ ਭਰਾ ਦਾ
(ਅ) ਧੀ ਦੇ ਬਾਬਲ ਦਾ
(ੲ) ਧੀ ਦੇ ਪਤੀ ਦਾ
(ਸ) ਰੁੱਖ ਦਾ
ਪ੍ਰਸ਼ਨ 6. ਇਹ ਕਾਵਿ-ਸਤਰਾਂ ਕਿਸ ਸੁਹਾਗ ਵਿੱਚੋਂ ਹਨ?
(ੳ) ‘ਅੱਸੂ ਦਾ ਕਾਜ ਰਚਾ’ ਵਿੱਚੋਂ
(ਅ) ‘ਸਾਡਾ ਚਿੜੀਆਂ ਦਾ ਚੰਬਾ’ ਵਿੱਚੋਂ
(ੲ) ‘ਚੜ੍ਹ ਚੁਬਾਰੇ ਸੁੱਤਿਆ’ ਵਿੱਚੋਂ
(ਸ) ‘ਬੇਟੀ, ਚੰਨਣ ਦੇ ਓਹਲੇ’ ਵਿੱਚੋਂ