ਬੁਝਾਰਤਾਂ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਬੁਝਾਰਤ ਦੀ ਸ਼ੈਲੀ ਕਿਹੋ ਜਿਹੀ ਹੁੰਦੀ ਹੈ?
ਉੱਤਰ – ਸੂਤ੍ਰਿਕ
ਪ੍ਰਸ਼ਨ 2 . ‘ਅੜਾਉਣੀ’ ਕਿਹੜੇ ਲੋਕ – ਸਾਹਿਤ ਵਿਚ ਪੇਸ਼ ਕੀਤੀ ਜਾਂਦੀ ਹੈ?
ਉੱਤਰ – ਬੁਝਾਰਤ ਵਿਚ
ਪ੍ਰਸ਼ਨ 3 . ਕਿਹੜਾ ਲੋਕ – ਸਾਹਿਤ ਗਦ ਤੇ ਪਦ ਦੋਹਾਂ ਰੂਪਾਂ ਵਿਚ ਮਿਲਦਾ ਹੈ?
ਉੱਤਰ – ਬੁਝਾਰਤ
ਪ੍ਰਸ਼ਨ 4 . ਬੁਝਾਰਤ ਦਾ ਉੱਤਰ ਕਿੱਥੇ ਲੁਕਿਆ ਹੁੰਦਾ ਹੈ?
ਉੱਤਰ – ਉਸ ਦੇ ਸ਼ਬਦਾਂ ਵਿੱਚ
ਪ੍ਰਸ਼ਨ 5 . ਮਨੁੱਖ ਆਪਣੇ ਜੀਵਨ ਦੀਆਂ ਗੁੰਝਲਾਂ ਨੂੰ ਕਿਸ ਤਰ੍ਹਾਂ ਖੋਲ੍ਹਣ ਦੇ ਸਮਰੱਥ ਹੁੰਦਾ ਹੈ?
ਉੱਤਰ – ਬੁਝਾਰਤਾਂ ਬੁੱਝ ਕੇ
ਪ੍ਰਸ਼ਨ 6 . ਕਿਹੜੇ ਕਾਵਿ – ਰੂਪ ਵਿੱਚ ਇੱਕ ਵਿਅਕਤੀ ਦੂਜੇ ਨੂੰ ਕੁੱਝ ਬੁੱਝਣ ਲਈ ਕਹਿੰਦਾ ਹੈ?
ਉੱਤਰ – ਬੁਝਾਰਤ ਵਿੱਚ
ਪ੍ਰਸ਼ਨ 7 . ਬੁਝਾਰਤਾਂ ਪੁੱਛਣ ਦਾ ਸਮਾਂ ਕਿਹੜਾ ਹੁੰਦਾ ਹੈ?
ਉੱਤਰ – ਰਾਤ ਨੂੰ ਸੌਣ ਤੋਂ ਪਹਿਲਾਂ
ਪ੍ਰਸ਼ਨ 8 . ਪ੍ਰਕਿਰਤੀ ਪੱਖੋਂ ਬੁਝਾਰਤਾਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ?
ਉੱਤਰ – ਤਿੰਨ
ਪ੍ਰਸ਼ਨ 9 . ਹੇਠ ਲਿਖੀ ਬੁਝਾਰਤ ਬੁੱਝੋ :-
ਨਿੱਕੀ ਜਿਹੀ ਕੁਡ਼ੀ ਲੈ ਪਰਾਂਦਾ ਤੁਰੀ।
ਉੱਤਰ – ਸੂਈ