ਬਿਨੈ ਪੱਤਰ: ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਘਰ ਦੇ ਹਾਲਾਤ ਦੱਸਦੇ ਹੋਏ ਫੀਸ ਮੁਆਫ਼ੀ ਲਈ ਬਿਨੈ ਪੱਤਰ ਲਿਖੋ।
ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਘਰ ਦੇ ਹਾਲਾਤ ਦੱਸਦੇ ਹੋਏ ਫੀਸ ਮੁਆਫ਼ੀ ਲਈ ਬਿਨੈ ਪੱਤਰ ਲਿਖੋ।
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ
________________ ਸਕੂਲ
________________ ਸ਼ਹਿਰ
ਮਿਤੀ : 4 ਅਗਸਤ, 20_____
ਵਿਸ਼ਾ : ਫੀਸ ਮੁਆਫ਼ੀ ਲਈ ਅਰਜ਼ੀ
ਸ੍ਰੀ ਮਾਨ ਜੀ
ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ________ ਜਮਾਤ ਦਾ ਇੱਕ ਹੋਣਹਾਰ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਇੱਕ ਦਫ਼ਤਰ ਵਿੱਚ ਕਲਰਕ ਹਨ। ਉਨ੍ਹਾਂ ਦੀ ਤਨਖ਼ਾਹ ਬਹੁਤ ਘੱਟ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਅਸੀਂ ਤਿੰਨ ਭੈਣ ਭਰਾ ਪੜ੍ਹਨ ਵਾਲੇ ਹਾਂ। ਸਾਡੀ ਸਾਰਿਆਂ ਦੀ ਪੜ੍ਹਾਈ ਦਾ ਖਰਚਾ ਉਠਾਉਣਾ ਉਨ੍ਹਾਂ ਲਈ ਬੜਾ ਔਖਾ ਹੈ। ਇਸ ਲਈ ਉਹ ਮੈਨੂੰ ਸਕੂਲ ਤੋਂ ਹਟਾਉਣ ਬਾਰੇ ਸੋਚ ਰਹੇ ਹਨ, ਪਰ ਮੇਰਾ ਪੜ੍ਹਨ ਨੂੰ ਬਹੁਤ ਦਿਲ ਕਰਦਾ ਹੈ। ਮੈਂ ਪੜ੍ਹਾਈ ਵਿੱਚ ਬੜਾ ਹੁਸ਼ਿਆਰ ਹਾਂ। ਮੈਂ ਹਰ ਜਮਾਤ ਪਹਿਲੇ ਦਰਜੇ ਵਿੱਚ ਰਹਿ ਕੇ ਪਾਸ ਕੀਤੀ ਹੈ। ਮੈਂ ਸਕੂਲ ਦੀਆਂ ਬਾਕੀ ਗਤੀਵਿਧੀਆਂ ਵਿੱਚ ਵੀ ਬਰਾਬਰ ਭਾਗ ਲੈਂਦਾ ਹਾਂ। ਮੈਂ ________________ ਜਮਾਤ ਵਿੱਚੋਂ ਵੀ ਪਹਿਲੇ ਸਥਾਨ ਤੇ ਰਹਾਂਗਾ। ਕਿਰਪਾ ਇਸ ਯੋਗਤਾ ਨੂੰ ਵੇਖਦੇ ਹੋਏ ਮੇਰੀ ਪੂਰੀ ਫ਼ੀਸ ਮੁਆਫ਼ ਕਰ ਦਿੱਤੀ ਜਾਵੇ। ਤੁਸੀਂ ਪਹਿਲਾਂ ਵੀ ਹਮੇਸ਼ਾ ਮੇਰੀ ਮਦਦ ਕਰਦੇ ਰਹੇ ਹੋ।
ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ
ਸੁਰਜੀਤ
ਜਮਾਤ ___________
ਰੋਲ ਨੰ. __________