Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਬਾਹਮਨੀ ਸਾਮਰਾਜ ਦਾ ਵਿਘਟਨ


ਪ੍ਰਸ਼ਨ. ਬਾਹਮਨੀ ਸਾਮਰਾਜ ਦੇ ਵਿਘਟਨ ਵਿਚ ਪ੍ਰਸ਼ਾਸਕੀ ਪ੍ਰਬੰਧ ਦੇ ਸ਼ਾਸਕ ਵਰਗ ਨੇ ਕੀ ਹਿੱਸਾ ਪਾਇਆ ਸੀ ?

ਉੱਤਰ : ਬਾਹਮਨੀ ਸਾਮਰਾਜ ਦੇ ਪਤਨ ਵਿੱਚ ਉਨ੍ਹਾਂ ਦੇ ਪ੍ਰਸ਼ਾਸਕੀ ਪ੍ਰਬੰਧ ਤੇ ਸ਼ਾਸਕ ਵਰਗਾ ਦਾ ਬਹੁਤ ਬੜਾ ਹਿੱਸਾ ਸੀ। ਬ੍ਰਾਹਮਨੀ ਸ਼ਾਸਕਾਂ ਨੇ ਰਾਜਨੀਤੀ ਤੇ ਧਰਮ ਨੂੰ ਇਕੱਠਿਆਂ ਕਰ ਲਿਆ ਸੀ, ਉਨ੍ਹਾਂ ਦਾ ਗੈਰ-ਮੁਸਲਮਾਨਾਂ ਨਾਲ ਭਾਵ ਹਿੰਦੂਆਂ ਨਾਲ ਘ੍ਰਿਣਾ ਭਰਿਆ ਵਿਵਹਾਰ ਉਨ੍ਹਾਂ ਦੇ ਪ੍ਰਸ਼ਾਸਨ ਦੀ ਮੁੱਖ ਕਮਜ਼ੋਰੀ ਸੀ। ਇਸ ਲਈ ਹਿੰਦੂ ਜਨਤਾ ਸਦਾ ਹੀ ਉਨ੍ਹਾਂ ਦੀ ਵਿਰੋਧੀ ਰਹੀ ਤੇ ਸਾਮਰਾਜ ਲਈ ਵਿਨਾਸ਼ਕਾਰੀ ਸਿੱਧ ਹੋਈ। ਬਾਹਮਨੀ ਸਾਮਰਾਜ ਦੀ ਵਿਸਥਾਰਵਾਦੀ ਨੀਤੀ ਉਸ ਦੇ ਪਤਨ ਦਾ ਕਾਰਨ ਬਣੀ। ਉਸ ਨੇ ਆਪਣੇ ਗੁਆਂਢੀ ਰਾਜਾਂ ਨਾਲ ਲਗਾਤਾਰ ਲੜਾਈਆਂ ਕੀਤੀਆਂ। ਪ੍ਰਾਂਤਾਂ ਦਿਆਂ ਗਵਰਨਰਾਂ ਪਾਸ ਕਾਫ਼ੀ ਸ਼ਕਤੀਆਂ ਹੁੰਦੀਆਂ ਸਨ। ਉਨ੍ਹਾਂ ਨੇ ਸਾਜ਼ਿਸ਼ ਦੁਆਰਾ ਪ੍ਰਸਿੱਧ ਮੰਤਰੀ ਮਹਿਮੂਦ ਗਾਵਾਂ ਨੂੰ ਮਰਵਾ ਦਿੱਤਾ। ਉਸ ਪਿੱਛੋਂ ਤਰਫਦਾਰਾਂ ਨੇ ਵਿਦਰੋਹ ਕਰ ਕੇ ਸੁਤੰਤਰ ਰਾਜਾਂ ਦੀ ਸਥਾਪਨਾ ਕਰ ਲਈ। ਇਸੇ ਤਰ੍ਹਾਂ ਸ਼ਾਸਕ ਵਰਗ ਦਾ ਵੀ ਬਾਹਮਨੀ ਸਾਮਰਾਜ ਦੇ ਪਤਨ ਵਿੱਚ ਬਹੁਤ ਹੱਥ ਸੀ। ਬਾਹਮਨੀ ਦਰਬਾਰ ਸ਼ਾਸਕ ਵਰਗ ਦੀਆਂ ਸਾਜਿਸ਼ਾਂ ਦਾ ਅੱਡਾ ਬਣਿਆ ਹੋਇਆ ਸੀ। ਇਸੇ ਲਈ ਕਈ ਸੁਲਤਾਨਾਂ ਦੀ ਹੱਤਿਆ ਕੀਤੀ ਗਈ ਅਤੇ ਕੁਝ ਇਕ ਨੂੰ ਅੰਨ੍ਹਾ ਕੀਤਾ ਗਿਆ, ਕੁਝ ਇਕ ਨੂੰ ਗੱਦੀ ਤੋਂ ਵੀ ਉਤਾਰ ਦਿੱਤਾ ਗਿਆ। ਦੱਖਣੀ ਅਮੀਰ ਜੋ ਭਾਰਤੀ ਸਨ, ਵਿਦੇਸ਼ੀ ਅਮੀਰਾਂ ਨਾਲ ਈਰਖਾ ਕਰਦੇ ਸਨ। ਸੋ ਪ੍ਰਸ਼ਾਸਨ ਦੀਆਂ ਊਣਤਾਈਆਂ ਤੇ ਸ਼ਾਸਕ ਵਰਗ ਦੀ ਆਪਸੀ ਈਰਖਾ ਨਾਲ ਬਾਹਮਨੀ ਸਾਮਰਾਜ ਦਾ ਵਿਘਟਨ ਹੋਇਆ।


प्रश्न. बहमनी साम्राज्य के विघटन में प्रशासनिक व्यवस्था के शासक वर्ग की क्या भूमिका थी?

उत्तर: बहमनी साम्राज्य के पतन में उनके प्रशासनिक प्रबंधों और शासक की शैली ने प्रमुख भूमिका निभाई। ब्राह्मण शासकों ने राजनीति और धर्म को एक साथ जोड़ दिया। गैर-मुसलमानों यानी हिंदुओं के प्रति उनका शत्रुतापूर्ण व्यवहार उनके प्रशासन की मुख्य कमजोरी थी। इसलिए, हिंदू जनता हमेशा उनके खिलाफ थी और साम्राज्य के लिए विनाशकारी साबित हुई।  बहमनी साम्राज्य की विस्तारवादी नीति उसके पतन का कारण बनी। उन्होंने अपने पड़ोसी राज्यों के साथ निरंतर युद्ध किए। प्रांतों के गवर्नरों के पास पर्याप्त शक्तियाँ थीं। उन्होंने एक षड़यंत्र के द्वारा प्रसिद्ध मंत्री महमूद गवान की हत्या कर दी।  उसके बाद तरफदारों ने विद्रोह कर स्वतंत्र राज्य स्थापित कर लिये। इसी प्रकार बहमनी साम्राज्य के पतन में शासक वर्ग का भी हाथ था। बहमनी दरबार शासक वर्ग के लिए षडयंत्रों का केंद्र था।  इसीलिए कई सुल्तान मारे गए और कुछ को अंधा कर दिया गया, कुछ को गद्दी से उतार दिया गया।  दक्षिणी अमीर जो भारतीय थे, विदेशी अमीरों से ईर्ष्या करते थे। अतः प्रशासन की कमियों तथा शासक वर्ग की आपसी ईर्ष्या के कारण बहमनी साम्राज्य विघटित हो गया।


Question. What was the role of the ruling class of the administrative system in the disintegration of the Bahmani Empire?

Answer: Their administrative arrangements and the style of ruler played a major role in the decline of the Bahmani Empire. Brahmin rulers combined politics and religion. His hostile behavior towards non-Muslims i.e. Hindus was the main weakness of his administration.  Therefore, the Hindu masses were always against them, and proved disastrous for the empire. The expansionist policy of the Bahmani Empire led to its decline. They fought continuous wars with their neighboring states. The governors of the provinces had substantial powers. He murdered the famous minister Mahmood Gawan through a conspiracy. After that, the Tarafdars revolted and established independent states. Similarly, the ruling class also had a hand in the decline of the Bahmani Empire. The Bahmani court was the center of conspiracies for the ruling class. That is why many Sultans were killed and some were blinded, some were deposed. The southern rich who were Indians were jealous of the foreign rich. Hence, due to shortcomings in administration and mutual jealousy among the ruling class, the Bahmani Empire disintegrated.