ਬਹੁਵਿਕਲਪੀ ਪ੍ਰਸ਼ਨ : ‘ਸਤਿਗੁਰਾਂ ਕਾਜ ਸਵਾਰਿਆ ਈ’
MCQ : ‘ਸਤਿਗੁਰਾਂ ਕਾਜ ਸਵਾਰਿਆ ਈ’
ਪ੍ਰਸ਼ਨ 1. ‘ਸਤਿਗੁਰਾਂ ਕਾਜ ਸਵਾਰਿਆ ਈ’ ਨਾਂ ਦੀ ਕਵਿਤਾ ਲੋਕ-ਕਾਵਿ ਦੇ ਕਿਸ ਰੂਪ ਨਾਲ ਸੰਬੰਧਿਤ ਹੈ?
(ੳ) ਸੁਹਾਗ ਨਾਲ
(ਅ) ਘੋੜੀ ਨਾਲ਼
(ੲ) ਟੱਪੇ ਨਾਲ
(ਸ) ਬੋਲੀ ਨਾਲ
ਪ੍ਰਸ਼ਨ 2. ਹੇਠ ਦਿੱਤੀਆਂ ਕਵਿਤਾਵਾਂ ਵਿੱਚੋਂ ਕਿਹੜੀ ‘ਘੋੜੀ’ ਕਾਵਿ-ਰੂਪ ਨਾਲ ਸੰਬੰਧਿਤ ਹੈ?
(ੳ) ਅੱਸੂ ਦਾ ਕਾਜ ਰਚਾ
(ਅ) ਦੇਸ ਮੇਰੇ ਦੇ ਬਾਂਕੇ ਗੱਭਰੂ
(ੲ) ਬੁੱਤ ਬਣੋਟਿਆ
(ਸ) ਸਤਿਗੁਰਾਂ ਕਾਜ ਸਵਾਰਿਆ ਈ
ਪ੍ਰਸ਼ਨ 3. ਵੀਰ ਨੇ ਘੋੜਾ ਕਿੱਥੇ ਬੰਨ੍ਹਿਆ?
(ੳ) ਫਲਾਹੀਆਂ ਹੇਠ
(ਅ) ਪਿੱਪਲਾਂ ਹੇਠ
(ੲ) ਬੇਰੀਆਂ ਹੇਠ
(ਸ) ਕਿੱਕਰਾਂ ਹੇਠ
ਪ੍ਰਸ਼ਨ 4. ਖ਼ਾਲੀ ਥਾਂ ਪੂਰੀ ਕਰੋ :
……………ਤਾਂ ਬੱਧਾ ਵੀਰ ਨੇ ਹੇਠ ਫਲਾਹੀਂ ਦੇ।
(ੳ) ਘੋੜੀ
(ਅ) ਊਠ
(ੲ) ਘੋੜਾ
(ਸ) ਹਾਥੀ
ਪ੍ਰਸ਼ਨ 5. ਭੈਣਾਂ ਨੇ ਕਿਸ ਨੂੰ ਸ਼ਿੰਗਾਰਿਆ?
(ੳ) ਮਾਮੇ ਨੂੰ
(ਅ) ਚਾਚੇ ਨੂੰ
(ੲ) ਵੀਰ ਨੂੰ
(ਸ) ਤਾਏ ਨੂੰ
ਪ੍ਰਸ਼ਨ 6. ਵੀਰ ਨੂੰ ਕਿਸ ਨੇ ਸ਼ਿੰਗਾਰਿਆ?
(ੳ) ਦੋਸਤਾਂ ਨੇ
(ਅ) ਰਿਸ਼ਤੇਦਾਰਾਂ ਨੇ
(ੲ) ਮਾਮਿਆਂ ਨੇ
(ਸ) ਭੈਣਾਂ ਨੇ
ਪ੍ਰਸ਼ਨ 7. ਦਿਓਰ ਨੂੰ ਕਿਸ ਨੇ ਘੋੜੀ ਚਾੜ੍ਹਿਆ?
(ੳ) ਚਾਚੀਆਂ ਨੇ
(ਅ) ਤਾਈਆਂ ਨੇ
(ੲ) ਭੈਣਾਂ ਨੇ
(ਸ) ਭਾਬੀਆਂ ਨੇ
ਪ੍ਰਸ਼ਨ 8. ਖ਼ਾਲੀ ਥਾਂ ਪੂਰੀ ਕਰੋ :
…………… ਦੇਵਰ ਘੋੜੀ ਚਾੜ੍ਹਿਆ ਨੀ।
(ੳ) ਭੈਣਾਂ
(ਅ) ਮਾਸੀਆਂ
(ੲ) ਭਾਬੀਆਂ
(ਸ) ਭੂਆ
ਪ੍ਰਸ਼ਨ 9. ਕਿਸ ਨੇ ਕਾਜ/ਕਾਰਜ ਸੁਆਰਿਆ?
(ੳ) ਨਾਨੇ ਨੇ
(ਅ) ਬਾਬੇ ਨੇ
(ੲ) ਸਤਿਗੁਰਾਂ ਨੇ
(ਸ) ਭਰਾਵਾਂ ਨੇ
ਪ੍ਰਸ਼ਨ 10. ‘ਸਤਿਗੁਰਾਂ ਕਾਜ ਸਵਾਰਿਆ ਈ’ ਘੋੜੀ ਅਨੁਸਾਰ ਵੀਰ ਨੂੰ ਠੰਢੇ ਹੁਲਾਰੇ ਕੌਣ ਦਿੰਦਾ ਹੈ?
(ੳ) ਹਵਾ
(ਅ) ਨਦੀ
(ੲ) ਨਹਿਰ
(ਸ) ਬਰਫ਼
ਪ੍ਰਸ਼ਨ 11. ‘ਸਤਿਗੁਰਾਂ ਕਾਜ ਸਵਾਰਿਆ ਈ’ ਨਾਂ ਦੀ ਘੋੜੀ ਵਿੱਚ ਵੀਰ ਦੇ ਕਿਸ ਦੀਆਂ ਗਲੀਆਂ ਵਿੱਚ ਆਉਣ ਬਾਰੇ ਕਿਹਾ ਗਿਆ ਹੈ?
(ੳ) ਸੱਸ ਦੀਆਂ
(ਅ) ਸਹੁਰੇ ਦੀਆਂ
(ੲ) ਬਾਪ ਦੀਆਂ
(ਸ) ਨਾਨੇ ਦੀਆਂ
ਪ੍ਰਸ਼ਨ 12. ਵੀਰ ਦੇ ਸਿਹਰੇ ਦੀਆਂ ਕਲੀਆਂ ਨੂੰ ਕੌਣ ਚੁੰਮਦਾ ਹੈ?
(ੳ) ਸੱਸ
(ਅ) ਸਹੁਰਾ
(ੲ) ਮਾਮਾ
(ਸ) ਮਾਮੀ
ਪ੍ਰਸ਼ਨ 13. ‘ਬੱਧਾ’ ਸ਼ਬਦ ਦਾ ਕੀ ਅਰਥ ਹੈ?
(ੳ) ਪੱਕਾ
(ਅ) ਬੰਨ੍ਹਿਆ
(ੲ) ਸਾਬਤ
(ਸ) ਜੁੜਿਆ
ਪ੍ਰਸ਼ਨ 14. ਫਲਾਹੀ ਕੀ ਹੈ?
(ੳ) ਅੰਨ
(ਅ) ਫ਼ਲ
(ੲ) ਰੁੱਖ
(ਸ) ਸਬਜ਼ੀ
ਪ੍ਰਸ਼ਨ 15. ‘ਸਤਿਗੁਰਾਂ ਕਾਜ ਸਵਾਰਿਆ ਈ’ ਨਾਂ ਦੀ ਘੋੜੀ ਵਿੱਚ ਕਿਸ ਰੁੱਖ ਦਾ ਜ਼ਿਕਰ ਹੋਇਆ ਹੈ?
(ੳ) ਪਿੱਪਲ ਦਾ
(ਅ) ਬੇਰੀ ਦਾ
(ੲ) ਅੰਬ ਦਾ
(ਸ) ਫਲਾਹੀ ਦਾ