CBSEClass 9th NCERT PunjabiEducationPunjab School Education Board(PSEB)

ਬਹੁਵਿਕਲਪੀ ਪ੍ਰਸ਼ਨ : ਮਾਤਾ ਗੁਜਰੀ ਜੀ


ਪ੍ਰਸ਼ਨ 1. ‘ਮਾਤਾ ਗੁਜਰੀ ਜੀ’ ਕਵਿਤਾ ਕਿਸ ਦੀ ਲਿਖੀ ਹੋਈ ਹੈ?

(ੳ) ਭਾਈ ਵੀਰ ਸਿੰਘ

(ਅ) ਵਿਧਾਤਾ ਸਿੰਘ ਤੀਰ

(ੲ) ਨੰਦ ਲਾਲ ਨੂਰਪੁਰੀ

(ਸ) ਧਨੀ ਰਾਮ ਚਾਤ੍ਰਿਕ

ਪ੍ਰਸ਼ਨ 2. ਨੰਦ ਲਾਲ ਨੂਰਪੁਰੀ ਦਾ ਜੀਵਨ ਕਾਲ ਦੱਸੋ।

(ੳ) 1901-1973 ਈ.

(ਅ) 1906-1966 ਈ.

(ੲ) 1876-1954 ਈ.

(ਸ) 1872-1957 ਈ.

ਪ੍ਰਸ਼ਨ 3. ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਨਾਂ ਦੱਸੋ।

(ੳ) ਵਿਸਾਖੀ ਦਾ ਮੇਲਾ

(ਅ) ਨਵੀਂ ਪੁਰਾਣੀ ਤਹਿਜ਼ੀਬ

(ੲ) ਮਾਤਾ ਗੁਜਰੀ ਜੀ

(ਸ) ਮੈਂ ਪੰਜਾਬੀ

ਪ੍ਰਸ਼ਨ 4. ਮਾਤਾ ਗੁਜਰੀ ਜੀ ਕੌਣ ਸਨ?

(ੳ) ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਮਾਤਾ ਜੀ

(ਅ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ

(ੲ) ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਮਾਤਾ ਜੀ

(ਸ) ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ

ਪ੍ਰਸ਼ਨ 5. ‘ਮਾਤਾ ਗੁਜਰੀ ਜੀ’ ਕਵਿਤਾ ਵਿੱਚ ‘ਹੀਰਿਆਂ ਦੀ ਜੋੜੀ’ ਕਿਸ ਨੂੰ ਕਿਹਾ ਗਿਆ ਹੈ?

(ੳ) ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਨੂੰ

(ਅ) ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ

(ੲ) (ੳ) ਤੇ (ਅ) ਦੋਵਾਂ ਨੂੰ

(ਸ) ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਜੋੜੀ ਨੂੰ

ਪ੍ਰਸ਼ਨ 6. ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਕੌਣ ਸਨ?

(ੳ) ਸ੍ਰੀ ਗੁਰੂ ਅਰਜਨ ਦੇਵ ਜੀ

(ਅ) ਸ੍ਰੀ ਗੁਰੂ ਹਰਿਗੋਬਿੰਦ ਜੀ

(ੲ) ਸ੍ਰੀ ਗੁਰੂ ਤੇਗ਼ ਬਹਾਦਰ ਜੀ

(ਸ) ਸ੍ਰੀ ਗੁਰੂ ਹਰਕ੍ਰਿਸ਼ਨ ਜੀ

ਪ੍ਰਸ਼ਨ 7. ਛੋਟੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਕੀਤੇ ਗਏ ਸਨ?

(ੳ) ਸੀਸ ਧੜ ਤੋਂ ਅਲੱਗ ਕਰਕੇ

(ਅ) ਦੇਗ ਵਿੱਚ ਉਬਾਲ ਕੇ

(ੲ) ਨੀਂਹਾਂ ਵਿੱਚ ਚਿਣਵਾ ਕੇ

(ਸ) ਤੱਤੀ ਤਵੀ ਉੱਤੇ ਬਿਠਾ ਕੇ

ਪ੍ਰਸ਼ਨ 8. ਇੱਟ ਉੱਤੇ ਇੱਟ ਰੱਖ ਕੇ ਹੀਰਿਆਂ ਦੀ ਚਮਕ ਲੁਕਾਉਣ ਲਈ ਕਿਸ ਨੇ ਕਿਹਾ ਸੀ?

(ੳ) ਜਲਾਦਾਂ ਨੇ

(ਅ) ਵਜੀਦੇ ਨੇ

(ੲ) ਹੋਣੀ ਨੇ

(ਸ) ਸੁੱਚਾ ਨੰਦ ਨੇ

ਪ੍ਰਸ਼ਨ 9. ‘ਮਾਤਾ ਗੁਜਰੀ ਜੀ’ ਕਵਿਤਾ ਵਿੱਚ ਕਿਹੋ ਜਿਹੇ ਭਾਵ ਪ੍ਰਗਟ ਕੀਤੇ ਗਏ ਹਨ?

(ੳ) ਵਿਅੰਗਮਈ

(ਅ) ਸੁੱਖਮਈ

(ੲ) ਕਰੁਣਾਮਈ

(ਸ) ਕੋਈ ਨਹੀਂ

ਪ੍ਰਸ਼ਨ 10. ਕਵਿਤਾ ਵਿੱਚ ਮਾਤਾ ਗੁਜਰੀ ਜੀ ਦੇ ਘੋੜੀਆਂ ਗਾਉਣ ਦਾ ਸਮਾਂ ਕੀ ਦਰਸਾਇਆ ਗਿਆ ਹੈ?

(ੳ) ਸਵੇਰ ਦਾ

(ਅ) ਦੁਪਹਿਰ ਦਾ

(ੲ) ਸ਼ਾਮ ਵੇਲੇ ਦਾ

(ਸ) ਅੱਧੀ ਰਾਤ ਦਾ

ਪ੍ਰਸ਼ਨ 11. ਮਾਤਾ ਗੁਜਰੀ ਜੀ ਨੇ ਅਗਲੇ ਸਾਲ ਪੋਤਰਿਆਂ ਦਾ ਕਿਹੜਾ ਤਿਉਹਾਰ ਮਨਾਉਣਾ ਸੀ?

(ੳ) ਵਿਸਾਖੀ

(ਅ) ਲੋਹੜੀ

(ੲ) ਦੀਵਾਲੀ

(ਸ) ਗੁਰਪੁਰਬ

ਪ੍ਰਸ਼ਨ 12. ‘ਘੋੜੀਆਂ ਗਾਉਣਾ’ ਤੋਂ ਕੀ ਭਾਵ ਹੈ?

(ੳ) ਸ਼ਗਨਾਂ ਦੇ ਗੀਤ

(ਅ) ਵਿਛੋੜੇ ਦੇ ਗੀਤ

(ੲ) ਲਾੜੇ ਦੇ ਘੋੜੀ ਚੜ੍ਹਨ ਵੇਲੇ ਗਾਏ ਜਾਣ ਵਾਲੇ ਗੀਤ

(ਸ) ਹਲਦੀ ਲੱਗਣ ਸਮੇਂ ਗਾਏ ਜਾਣ ਵਾਲੇ ਗੀਤ

ਪ੍ਰਸ਼ਨ 13. ਕਵਿਤਾ ਵਿੱਚ ‘ਹੀਰਿਆਂ ਦੀ ਜੋੜੀ’ ਕਿਸ ਨੂੰ ਕਿਹਾ ਗਿਆ ਹੈ?

(ੳ) ਪੋਤਰਿਆਂ ਨੂੰ

(ਅ) ਦੋਹਤਰਿਆਂ ਨੂੰ

(ੲ) ਭਤੀਜਿਆਂ ਨੂੰ

(ਸ) ਪੁੱਤਰਾਂ ਨੂੰ

ਪ੍ਰਸ਼ਨ 14. ਮਾਤਾ ਗੁਜਰੀ ਜੀ ਦਾ ਸੁਫ਼ਨੇ ਵਿੱਚ ਕਿਸ ਦੇ ਨਾਲ ਝਗੜਾ ਹੋਇਆ?

(ੳ) ਪੋਤਰਿਆਂ ਨਾਲ

(ਅ) ਬਾਦਸ਼ਾਹ ਨਾਲ

(ੲ) ਸਹੇਲੀ ਨਾਲ

(ਸ) ਹੋਣੀ ਨਾਲ

ਪ੍ਰਸ਼ਨ 15. ਮਾਤਾ ਗੁਜਰੀ ਜੀ ਦੇ ਪੋਤਰੇ ਕਿਸ ਨੂੰ ਮਿਲਣਾ ਚਾਹੁੰਦੇ ਸਨ?

(ੳ) ਦਾਦਾ ਜੀ ਨੂੰ

(ਅ) ਨਾਨਾ ਜੀ ਨੂੰ

(ੲ) ਪਿਤਾ ਜੀ ਨੂੰ

(ਸ) ਨਾਨੀ ਜੀ ਨੂੰ