ਬਹੁਵਿਕਲਪੀ ਪ੍ਰਸ਼ਨ : ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’
MCQ : ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’
ਪ੍ਰਸ਼ਨ 1. ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’ ਲੇਖ ਦਾ ਲੇਖਕ ਕੌਣ ਹੈ?
(ੳ) ਸੂਬਾ ਸਿੰਘ
(ਅ) ਡਾ. ਟੀ. ਆਰ. ਸ਼ਰਮਾ
(ੲ) ਡਾ. ਹਰਪਾਲ ਸਿੰਘ ਪੰਨੂ
(ਸ) ਬਲਰਾਜ ਸਾਹਨੀ
ਪ੍ਰਸ਼ਨ 2. ਡਾ. ਟੀ. ਆਰ. ਸ਼ਰਮਾ ਦਾ ਜੀਵਨ ਕਾਲ ਕੀ ਹੈ?
(ੳ) 1925-2009 ਈ.
(ਅ) 1912-1981 ਈ.
(ੲ) 1830-1885 ਈ.
(ਸ) 1913-1973 ਈ.
ਪ੍ਰਸ਼ਨ 3. ਡਾ. ਟੀ. ਆਰ. ਸ਼ਰਮਾ ਦਾ ਜਨਮ ਕਿੱਥੇ ਹੋਇਆ?
(ੳ) ਟੈਕਸਲਾ
(ਅ) ਨੰਗਲ
(ੲ) ਗੁਜਰਾਂਵਾਲਾ
(ਸ) ਸਿਆਲਕੋਟ
ਪ੍ਰਸ਼ਨ 4. ਕਿਹੜੀ ਯੂਨੀਵਰਸਿਟੀ ਨੇ ਡਾ. ਟੀ. ਆਰ. ਸ਼ਰਮਾ ਨੂੰ ਆਜੀਵਨ ਕਾਲ ਫੈਲੋਸ਼ਿਪ ਦਿੱਤੀ?
(ੳ) ਪੰਜਾਬ ਯੂਨੀਵਰਸਿਟੀ ਨੇ
(ਅ) ਪੰਜਾਬੀ ਯੂਨੀਵਰਸਿਟੀ ਨੇ
(ੲ) ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ
(ਸ) ਫ਼ਰੀਦ ਯੂਨੀਵਰਸਿਟੀ ਫਰੀਦਕੋਟ ਨੇ
ਪ੍ਰਸ਼ਨ 5. ਮਿਲੇਨੀਅਮ ਸਮਾਜਿਕ ਵਿਗਿਆਨੀ ਪੁਰਸਕਾਰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ, ਲਛਮਣ ਸਿੰਘ ਗਿੱਲ ਪੰਜਾਬੀ ਪ੍ਰੋਤਸਾਹਨ ਪੁਰਸਕਾਰ ਤੇ ਸਰਬੋਤਮ ਅਧਿਆਪਕ ਐਵਾਰਡ ਕਿਸ ਲੇਖਕ ਨੂੰ ਪ੍ਰਾਪਤ ਹੋਏ?
(ੳ) ਡਾ. ਹਰਪਾਲ ਸਿੰਘ ਪੰਨੂ
(ਅ) ਡਾ. ਟੀ. ਆਰ. ਸ਼ਰਮਾ
(ੲ) ਲਾਲ ਸਿੰਘ ਕਮਲਾ ਅਕਾਲੀ
(ਸ) ਲਾਲਾ ਬਿਹਾਰੀ ਲਾਲ ਪੁਰੀ
ਪ੍ਰਸ਼ਨ 6. ‘ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ’ ਲੇਖ ਦੇ ਲੇਖਕ ਅਨੁਸਾਰ ਕਿਸ ਚੀਜ਼ ਦੀ ਆਦਤ ਪਾਉਣੀ ਪੈਂਦੀ ਹੈ?
(ੳ) ਮਿਹਨਤ ਕਰਨ ਦੀ
(ਅ) ਹੱਸਣ ਤੇ ਮੁਸਕਰਾਉਣ ਦੀ
(ੲ) ਧਨ ਇਕੱਠਾ ਕਰਨ ਦੀ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 7. ‘ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ’ ਲੇਖ ਦੇ ਲੇਖਕ ਅਨੁਸਾਰ ਖ਼ੁਸ਼ੀ ਕੀ ਹੈ?
(ੳ) ਸਰੀਰ ਦੀ ਅਵਸਥਾ
(ਅ) ਦਿਲ ਦੀ ਅਵਸਥਾ
(ੲ) ਮਨ ਦੀ ਅਵਸਥਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 8. ‘ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ ਲੇਖ ਅਨੁਸਾਰ ਦੋਸ਼ੀ ਨੂੰ ਖਿਮਾ ਕਰਨਾ ਕਿਹੋ ਜਿਹਾ ਕੰਮ ਮੰਨਿਆ ਜਾਂਦਾ ਹੈ?
(ੳ) ਮਿਹਨਤ ਦਾ
(ਅ) ਸੁਆਰਥ ਦਾ
(ੲ) ਪਾਪ ਦਾ
(ਸ) ਪੁੰਨ ਦਾ
ਪ੍ਰਸ਼ਨ 9. ‘ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ’ ਲੇਖ ਦੇ ਲੇਖਕ ਅਨੁਸਾਰ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਕੀ ਕਰਨਾ ਪੈਂਦਾ ਹੈ?
(ੳ) ਪੜ੍ਹਾਈ
(ਅ) ਮਿਹਨਤ
(ੲ) ਯਤਨ
(ਸ) ਲੜਾਈ
ਪ੍ਰਸ਼ਨ 10. ਖ਼ੁਸ਼ੀਆਂ ਦੇ ਆਉਣ ਲਈ ਕੀ ਬਣਾਉਣਾ ਪੈਂਦਾ ਹੈ?
(ੳ) ਰਸਤਾ
(ਅ) ਪਕਵਾਨ
(ੲ) ਪੱਕਾ ਘਰ
(ਸ) ਖੂਹ
ਪ੍ਰਸ਼ਨ 11. ਕੁੱਤੇ ਨੂੰ ਰੋਟੀ ਦਾ ਟੁਕੜਾ ਪਾਉਣ ਨਾਲ ਸਾਨੂੰ ਕੀ ਮਿਲਦਾ ਹੈ?
(ੳ) ਲੁਕਿਆ ਖਜ਼ਾਨਾ
(ਅ) ਗੁਆਚੇ ਪੈਸੇ
(ੲ) ਮਨ ਭਾਉਂਦਾ ਪਤੀ/ਪਤਨੀ
(ਸ) ਖ਼ੁਸ਼ੀ
ਪ੍ਰਸ਼ਨ 12. ਸਾਡੇ ਕੰਮ ਕਰਨ ਦੇ ਤਰੀਕੇ ਅਤੇ ਭਾਸ਼ਾ ਤੋਂ ਸਾਡਾ ਕੀ ਪ੍ਰਗਟ ਹੁੰਦਾ ਹੈ?
(ੳ) ਰੁਝਾਨ
(ਅ) ਸ਼ੌਕ
(ੲ) ਗੁੱਸਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 13. ਹੇਠ ਲਿਖਿਆਂ ਵਿੱਚੋਂ ਕਿਹੜਾ ਅਵਸਰ ਸਾਨੂੰ ਖ਼ੁਸ਼ੀ ਪ੍ਰਦਾਨ ਕਰ ਸਕਦਾ ਹੈ?
(ੳ) ਦਾਨ ਦੇਣਾ
(ਅ) ਮਕਾਨ ਦੀ ਚੱਠ
(ੲ) ਤਿਉਹਾਰ
(ਸ) ਉਪਰੋਕਤ ਸਾਰੇ
ਪ੍ਰਸ਼ਨ 14. ਸਾਨੂੰ ਕਿਸੇ ਦੂਸਰੇ ਦੀ ਖ਼ੁਸ਼ੀ ਦੇ ਮੌਕੇ ‘ਤੇ ਕੀ ਕਰਨਾ ਚਾਹੀਦਾ ਹੈ?
(ੳ) ਗੁੱਸਾ
(ਅ) ਸ਼ਿਰਕਤ
(ੲ) ਲੜਾਈ ਜਾਂ ਝਗੜਾ
(ਸ) ਉਪਰੋਕਤ ਸਾਰੇ
ਪ੍ਰਸ਼ਨ 15. ਜੇਕਰ ਸਾਡੇ ਦੁਆਰਾ ਕੀਤਾ ਗਿਆ ਗੁਨਾਹ ਜਾਂ ਅਪਰਾਧ ਪਕੜਿਆ ਨਾ ਜਾਵੇ ਤਾਂ ਸਾਡੇ ਮਨ ਵਿੱਚ ਕੀ ਰਹਿੰਦਾ ਹੈ?
(ੳ) ਗੁੱਸਾ
(ਅ) ਖ਼ੁਸ਼ੀ
(ੲ) ਬੋਝ
(ਸ) ਅਭਿਮਾਨ
ਪ੍ਰਸ਼ਨ 16. ਆਪਣਾ ਦੋਸ਼ ਕਬੂਲ ਕਰਨ ਨਾਲ ਵੀ ਸਾਨੂੰ ਕੀ ਮਿਲਦਾ ਹੈ?
(ੳ) ਸਜ਼ਾ
(ਅ) ਖ਼ੁਸ਼ੀ
(ੲ) ਪੈਸਾ
(ਸ) ਇੱਜ਼ਤ
ਪ੍ਰਸ਼ਨ 17. ਕਿਹੜੀ ਖੁਸ਼ੀ ਉੱਚੀ ਅਤੇ ਦਾਇਮੀ ਕਿਸਮ ਦੀ ਹੁੰਦੀ ਹੈ?
(ੳ) ਮੁੰਡੇ ਦਾ ਜਨਮ ਹੋਣ ਦੀ
(ਅ) ਸ਼ਾਦੀ-ਵਿਆਹ ਦੀ
(ੲ) ਕਿਸੇ ਨੂੰ ਖਿਮਾ ਕਰਨ ਦੀ
(ਸ) ਮੰਦਰ ਜਾਂ ਗੁਰਦੁਆਰੇ ਵਿੱਚ ਦਾਨ ਕਰਨ ਦੀ
ਪ੍ਰਸ਼ਨ 18. ਕਿਹੜੀਆਂ ਗੱਲਾਂ ਸਾਡੀ ਖ਼ੁਸ਼ੀ ਵਿੱਚ ਅੜਚਨ ਬਣਦੀਆਂ ਹਨ?
(ੳ) ਸਾਡੀਆਂ ਜਿਦਾਂ
(ਅ) ਸਾਡਾ ਪਰਿਵਾਰ
(ੲ) ਸਾਡਾ ਸੁਭਾਅ
(ਸ) ਉਪਰੋਕਤ ਸਾਰੇ
ਪ੍ਰਸ਼ਨ 19. ਕਿਹੜੀ ਚੀਜ਼ ਖ਼ੁਸ਼ੀ ਦਾ ਜ਼ੀਨਾ ਬਣ ਸਕਦੀ ਹੈ?
(ੳ) ਪਿਆਰ
(ਅ) ਹਉਮੈਂ ਦਾ ਤਿਆਗ
(ੲ) ਨਫ਼ਰਤ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 20. ਹੇਠ ਵਿੱਚੋਂ ਕਿਹੜੀਆਂ ਗੱਲਾਂ ਸਾਡੇ ਲਈ ਬੇਪਨਾਹ ਅਤੇ ਰੂਹਾਨੀ ਖ਼ੁਸ਼ੀ ਦਾ ਕਾਰਨ ਬਣ ਸਕਦੀਆਂ ਹਨ?
(ੳ) ਨੇਕੀ ਕਰਕੇ ਭੁੱਲ ਜਾਣਾ
(ਅ) ਨਿੱਕੀਆਂ-ਨਿੱਕੀਆਂ ਮਾਫ਼ੀਆਂ
(ੲ) ਨਿਮਰਤਾ ਅਪਣਾਉਣਾ
(ਸ) ਉਪਰੋਕਤ ਸਾਰੇ