ਬਹੁਵਿਕਲਪੀ ਪ੍ਰਸ਼ਨ ਉੱਤਰ : ਮੇਰਾ ਬਚਪਨ


MCQ : ਮੇਰਾ ਬਚਪਨ


ਪ੍ਰਸ਼ਨ 1. ਡਾ. ਹਰਿਭਜਨ ਸਿੰਘ ਦਾ ਜਨਮ ਕਦੋਂ ਹੋਇਆ ਸੀ?

(ੳ) 1902 ਈ. ਵਿੱਚ

(ਅ) 1920 ਈ. ਵਿੱਚ

(ੲ) 1912 ਈ. ਵਿੱਚ

(ਸ) 1922 ਈ. ਵਿੱਚ

ਪ੍ਰਸ਼ਨ 2. ਡਾ. ਹਰਿਭਜਨ ਸਿੰਘ ਦਾ ਜਨਮ ਕਿੱਥੇ ਹੋਇਆ?

(ੳ) ਲਮਡਿੰਗ ‘ਅਸਾਮ’

(ਅ) ਡੇਰਾ ਬਾਬਾ ਨਾਨਕ, ਗੁਰਦਾਸਪੁਰ (ਪੰਜਾਬ)

(ੲ) ਗੁਜਰਾਂਵਾਲਾ (ਪਾਕਿਸਤਾਨ)

(ਸ) ਨੂਰਪੁਰ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ)

ਪ੍ਰਸ਼ਨ 3. ਕਿੱਤੇ ਵੱਜੋਂ ਡਾ. ਹਰਿਭਜਨ ਸਿੰਘ ਕੌਣ ਸਨ?

(ੳ) ਇੰਜਨੀਅਰ

(ਅ) ਅਧਿਆਪਕ

(ੲ) ਡਾਕਟਰ

(ਸ) ਵਪਾਰੀ

ਪ੍ਰਸ਼ਨ 4. ‘ਮੇਰਾ ਬਚਪਨ’ ਕਵਿਤਾ ਕਿਸ ਕਵੀ ਦੀ ਹੈ?

(ੳ) ਨੰਦ ਲਾਲ ਨੂਰਪੁਰੀ ਦੀ

(ਅ) ਡਾ. ਹਰਿਭਜਨ ਸਿੰਘ ਦੀ

(ੲ) ਸ਼ਿਵ ਕੁਮਾਰ ਬਟਾਲਵੀ ਦੀ

(ਸ) ਪ੍ਰੋ. ਪੂਰਨ ਸਿੰਘ ਦੀ

ਪ੍ਰਸ਼ਨ 5. ਡਾ. ਹਰਿਭਜਨ ਸਿੰਘ ਦੀ ਕਵਿਤਾ ਕਿਹੜੀ ਹੈ?

(ੳ) ਚੁੰਮ-ਚੁੰਮ ਰੱਖੋ

(ਅ) ਪੁਰਾਣੇ ਪੰਜਾਬ ਨੂੰ ਅਵਾਜ਼ਾਂ

(ੲ) ਮੇਰਾ ਬਚਪਨ

(ਸ) ਵਗਦੇ ਪਾਣੀ

ਪ੍ਰਸ਼ਨ 6. ਡਾ. ਹਰਿਭਜਨ ਸਿੰਘ ਦਾ ਦਿਹਾਂਤ ਕਦੋਂ ਹੋਇਆ?

(ੳ) 2002 ਈ. ਵਿੱਚ

(ਅ) 2014 ਈ. ਵਿੱਚ

(ੲ) 2012 ਈ. ਵਿੱਚ

(ਸ) 2020 ਈ. ਵਿੱਚ

ਪ੍ਰਸ਼ਨ 7. ‘ਮੇਰਾ ਬਚਪਨ’ ਕਵਿਤਾ ਦੇ ਆਧਾਰ ‘ਤੇ ਦੱਸੋ ਕਿ ਕਿਸ ਦਾ ਬਚਪਨ ਅਜੇ ਨਹੀਂ ਆਇਆ?

(ੳ) ਕਵੀ ਦੇ ਪੁੱਤਰ ਦਾ

(ਅ) ਕਵਿਤਾ ਵਿਚਲੇ ਮੈਂ-ਪਾਤਰ ਦਾ

(ੲ) ਕਵੀ ਦੀ ਬੇਟੀ ਦਾ

(ਸ) ਮੈਂ-ਪਾਤਰ ਦੇ ਬੱਚਿਆਂ ਦਾ

ਪ੍ਰਸ਼ਨ 8. ‘ਮੇਰਾ ਬਚਪਨ’ ਕਵਿਤਾ ਵਿੱਚ ਕੋਣ ਕਹਿੰਦਾ ਹੈ ‘ਮੇਰਾ ਬਚਪਨ ਕਦ ਆਵੇਗਾ’?

(ੳ) ਕਵਿਤਾ ਦੀ ਨਾਇਕਾ

(ਅ) ਕਵਿਤਾ ਵਿਚਲਾ ਮੈਂ-ਪਾਤਰ

(ੲ) ਕਵੀ ਦੀ ਮਾਂ

(ਸ) ਕਵੀ ਦਾ ਬੱਚਾ

ਪ੍ਰਸ਼ਨ 9. ‘ਮੇਰਾ ਬਚਪਨ’ ਕਵਿਤਾ ਵਿਚਲੇ ਮੈਂ-ਪਾਤਰ ਦੀਆਂ ਬਚਪਨ ਦੀਆਂ ਖ਼ੁਸ਼ੀਆਂ ਕਿਉਂ ਖੋਹੀਆਂ ਗਈਆਂ ਸਨ?

(ੳ) ਮਾਂ ਦੇ ਦਿਹਾਂਤ ਕਾਰਨ

(ਅ) ਪਿਤਾ ਦੇ ਦਿਹਾਂਤ ਕਾਰਨ

(ੲ) ਪਿਤਾ ਦੇ ਲੰਮੇ ਸਮੇਂ ਲਈ ਬਿਮਾਰ ਹੋਣ ਕਾਰਨ

(ਸ) ਮਾਂ ਦੇ ਲੰਮੇ ਸਮੇਂ ਲਈ ਬਿਮਾਰ ਹੋਣ ਕਾਰਨ

ਪ੍ਰਸ਼ਨ 10. ‘ਮੇਰਾ ਬਚਪਨ’ ਕਵਿਤਾ ਵਿੱਚ ਕਿਸ ਦੇ ਬਰਾਨ ਬੁੱਲ੍ਹਾਂ ਦਾ ਜ਼ਿਕਰ ਹੈ?

(ੳ) ਮਾਂ ਦੇ

(ਅ) ਧੀ ਦੇ

(ੲ) ਪਿਤਾ ਦੇ

(ਸ) ਪੁੱਤਰ ਦੇ

ਪ੍ਰਸ਼ਨ 11. ‘ਮੇਰਾ ਬਚਪਨ’ ਕਵਿਤਾ ਵਿੱਚ ਮਾਂ ਦੇ ਬੁੱਲ੍ਹਾਂ ‘ਤੇ ਕਿਸ ਕਾਰਨ ਕਰਕੇ ਕਦੇ ਮੁਸਕਰਾਹਟ ਪੈਦਾ ਨਹੀਂ ਸੀ ਹੋਈ?

(ੳ) ਪਤੀ ਦੇ ਦਿਹਾਂਤ ਕਾਰਨ

(ਅ) ਪੁੱਤਰ ਦੇ ਦਿਹਾਂਤ ਕਾਰਨ

(ੲ) ਧੀ ਦੇ ਦਿਹਾਂਤ ਕਾਰਨ

(ਸ) ਭਰਾ ਦੇ ਦਿਹਾਂਤ ਕਾਰਨ

ਪ੍ਰਸ਼ਨ 12. ‘ਮੇਰਾ ਬਚਪਨ’ ਕਵਿਤਾ ਵਿੱਚ ਮਾਂ ਦੀਆਂ ਅੱਖਾਂ ਭਰੀਆਂ-ਭਰੀਆਂ ਕਿਉਂ ਸਨ?

(ੳ) ਕੋਈ ਬੱਚਾ ਨਾ ਹੋਣ ਕਾਰਨ

(ਅ) ਪਤੀ ਦੇ ਦਿਹਾਂਤ ਦੇ ਦੁੱਖ ਕਾਰਨ

(ੲ) ਧੀ ਦੇ ਦਿਹਾਂਤ ਕਾਰਨ

(ਸ) ਪੁੱਤਰ ਦੇ ਦਿਹਾਂਤ ਕਾਰਨ

ਪ੍ਰਸ਼ਨ 13. ‘ਮੇਰਾ ਬਚਪਨ’ ਕਵਿਤਾ ਵਿੱਚ ਕਿਸ ਦੀਆਂ ਨਜ਼ਰਾਂ ਨੀਵੀਆਂ ਰਹਿੰਦੀਆਂ ਸਨ?

(ੳ) ਮੈਂ-ਪਾਤਰ ਦੀਆਂ

(ਅ) ਮੈਂ-ਪਾਤਰ ਦੀ ਵਿਧਵਾ ਮਾਂ ਦੀਆਂ

(ੲ) ਮੈਂ-ਪਾਤਰ ਦੀ ਭੈਣ ਦੀਆਂ

(ਸ) ਮੈਂ-ਪਾਤਰ ਦੀ ਧੀ ਦੀਆਂ

ਪ੍ਰਸ਼ਨ 14. ਠੰਢੀ ਰਾਤ ਵਿੱਚ ਮਾਂ ਤੇ ਪੁੱਤਰ ਕਿਹੜੀ ਝੁੰਬ ਮਾਰ ਕੇ ਸੁੱਤੇ ਪਏ ਸਨ?

(ੳ) ਚਾਦਰ ਦੀ

(ਅ) ਖੇਸੀ ਦੀ

(ੲ) ਕੰਬਲ ਦੀ

(ਸ) ਹਨੇਰੇ ਦੀ

ਪ੍ਰਸ਼ਨ 15. ‘ਮੇਰਾ ਬਚਪਨ’ ਕਵਿਤਾ ਵਿੱਚ ਦੋ ਕੁਮਲਾਏ ਬੂਟੇ ਕੌਣ ਹਨ?

(ੳ) ਮੈਂ-ਪਾਤਰ ਅਤੇ ਉਸ ਦਾ ਪੁੱਤਰ

(ਅ) ਮੈਂ-ਪਾਤਰ ਅਤੇ ਉਸ ਦੀ ਧੀ

(ੲ) ਮੈਂ-ਪਾਤਰ ਦਾ ਪੁੱਤਰ ਤੇ ਧੀ

(ਸ) ਮੈਂ-ਪਾਤਰ ਅਤੇ ਉਸ ਦੀ ਮਾਂ

ਪ੍ਰਸ਼ਨ 16. ‘ਮੇਰਾ ਬਚਪਨ’ ਕਵਿਤਾ ਵਿੱਚ ਮੈਂ-ਪਾਤਰ ਆਪਣੇ ਵਿਹੜੇ ਕਿਸ ਦੇ ਮਰਨ ਦੀ ਗੱਲ ਕਰਦਾ ਹੈ?

(ੳ) ਮਾਂ ਦੇ

(ਅ) ਪਿਤਾ ਦੇ

(ੲ) ਕਹਾਣੀ ਦੇ

(ਸ) ਭਾਵਨਾਵਾਂ ਦੇ

ਪ੍ਰਸ਼ਨ 17. ‘ਮੇਰਾ ਬਚਪਨ’ ਕਵਿਤਾ ਵਿੱਚ ਮਾਂ ਆਪਣੇ ਪੁੱਤਰ ਨੂੰ ਆਪਣੇ ਦੁੱਖ-ਦਰਦ ਦਾ ਕੀ ਆਖਦੀ ਹੈ?

(ੳ) ਸਾਥੀ

(ਅ) ਸੰਗੀ

(ੲ) ਭਾਈਵਾਲ

(ਸ) ਹਾਣੀ

ਪ੍ਰਸ਼ਨ 18. ‘ਮੇਰਾ ਬਚਪਨ’ ਕਵਿਤਾ ਵਿੱਚ ਵਿਧਵਾ ਮਾਂ ‘ਮੇਰੇ ਬੂਟੇ’ ਸ਼ਬਦਾਂ ਰਾਹੀਂ ਕਿਸ ਨੂੰ ਸੰਬੋਧਨ ਕਰਦੀ ਹੈ?

(ੳ) ਆਪਣੇ ਭਰਾ ਨੂੰ

(ਅ) ਆਪਣੇ ਪੁੱਤਰ ਨੂੰ

(ੲ) ਆਪਣੇ ਭਤੀਜੇ ਨੂੰ

(ਸ) ਆਪਣੇ ਪੋਤੇ ਨੂੰ

ਪ੍ਰਰਨ 19. ‘ਮੇਰਾ ਬਚਪਨ’ ਕਵਿਤਾ ਵਿੱਚ ਮਾਂ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਜਲਦੀ ਕੀ ਹੋ ਜਾਵੇ?

(ੳ) ਸਿਆਣਾ

(ਅ) ਸਮਝਦਾਰ

(ੲ) ਗੱਭਰੂ

(ਸ) ਤਕੜਾ

ਪ੍ਰਸ਼ਨ 20. ਮਾਂ ਕਿਸ ਦੀ ਛਾਂਵੇਂ ਸੌਂਣਾ ਚਾਹੁੰਦੀ ਹੈ?

(ੳ) ਪੁੱਤਰ ਦੀ

(ਅ) ਆਪਣੀ

(ੲ) ਆਰਥਿਕਤਾ ਦੀ

(ਸ) ਸਿਆਣਪ ਦੀ

ਪ੍ਰਸ਼ਨ 21. ‘ਮੇਰਾ ਬਚਪਨ’ ਕਵਿਤਾ ਵਿੱਚ ਮੈਂ-ਪਾਤਰ ਕਿਸ ਦਾ ਉਹਲਾ ਹੈ?

(ੳ) ਪੁੱਤਰ ਦਾ

(ਅ) ਭੈਣ ਦਾ

(ੲ) ਧੀ ਦਾ

(ਸ) ਮਾਂ ਦਾ

ਪ੍ਰਸ਼ਨ 22. ‘ਮੇਰਾ ਬਚਪਨ’ ਕਵਿਤਾ ਵਿੱਚ ਵਿਧਵਾ ਮਾਂ ਨੂੰ ਕਿਹੜੀਆਂ ਨਜ਼ਰਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

(ੳ) ਮੈਲੀਆਂ

(ਅ) ਤਿੱਖੀਆਂ

(ੲ) ਪੱਖਪਾਤੀ

(ਸ) ਈਰਖਾ ਵਾਲੀਆਂ

ਪ੍ਰਸ਼ਨ 23. ‘ਮੇਰਾ ਬਚਪਨ’ ਕਵਿਤਾ ਵਿੱਚ ਮੈਂ-ਪਾਤਰ ਦੀ ਸੂਝ-ਸਮਝ ਨੇ ਕਿਸ ਦੇ ਆਉਣ ਦੇ ਸਾਰੇ ਰਾਹ ਘੇਰੇ ਹੋਏ ਸਨ?

(ੳ) ਸਮਝ ਦੇ

(ਅ) ਬਚਪਨ ਦੇ

(ੲ) ਇੱਛਾਵਾਂ ਦੇ

(ਸ) ਭਾਵਨਾਵਾਂ ਦੇ

ਪ੍ਰਸ਼ਨ 24. ਇੱਕ ਦਿਨ ਕਿਸ ਨੇ ‘ਮੇਰਾ ਬਚਪਨ’ ਕਵਿਤਾ ਦੇ ਮੈਂ-ਪਾਤਰ ਨੂੰ ਬਾਤ ਸੁਣਾਈ?

(ੳ) ਮਾਂ ਨੇ

(ਅ) ਪਿਤਾ ਨੇ

(ੲ) ਦਾਦੇ ਨੇ

(ਸ) ਭਰਾ ਨੇ


ਪ੍ਰਸ਼ਨ 25. ‘ਮੇਰਾ ਬਚਪਨ’ ਕਵਿਤਾ ਵਿੱਚ ਕਿਸ ਨੇ ਮੈਂ-ਪਾਤਰ ਦੇ ਪਿਤਾ ਦੀ ਚਿਤਾ ਨੂੰ ਆਪਣੇ ਹੱਥੀਂ ਜਲਾਇਆ ਸੀ?

(ੳ) ਮੈਂ-ਪਾਤਰ ਨੇ

(ਅ) ਮੈਂ-ਪਾਤਰ ਦੀ ਮਾਂ ਨੇ

(ੲ) ਮੈਂ-ਪਾਤਰ ਦੇ ਪੁੱਤਰ ਨੇ

(ਸ) ਮੈਂ-ਪਾਤਰ ਅਤੇ ਉਸ ਦੇ ਪੁੱਤਰ ਨੇ