ਬਹੁ ਵਿਕਲਪੀ ਪ੍ਰਸ਼ਨ-ਉੱਤਰ
ਪ੍ਰਸ਼ਨ. ‘ਸਾਂਝ’ ਕਹਾਣੀ ਵਿੱਚ ਬੁੱਢੀ ਮਾਈ ਨੇ ਕਿਹੜੇ ਪਿੰਡ ਜਾਣਾ ਸੀ?
(ੳ) ਬਾਗਾਂ ਵਾਲੇ
(ਅ) ਸਹੇੜੇ
(ੲ) ਮੋਰਾਂ ਵਾਲੇ
(ਸ) ਬਹਾਦਰਪੁਰ
ਪ੍ਰਸ਼ਨ. ਲੇਖਕ ਦੀ ਪਤਨੀ ਰਿਕਸ਼ੇ ਵਾਲੇ ਨੂੰ ਕੇ ਪਿਲਾਉਣ ਦੀ ਗੱਲ ਕਰਦੀ ਹੈ?
(ੳ) ਪਾਣੀ
(ਅ) ਚਾਹ
(ੲ) ਦੁੱਧ
(ਸ) ਜੂਸ
ਪ੍ਰਸ਼ਨ. ਜੀਤੋ ਦੇ ਵਿਆਹ ਸਮੇਂ ਉਸ ਨੂੰ ਕਿੰਨਵਾਂ ਸਾਲ ਲੱਗਾ ਸੀ?
(ੳ) ਵੀਹਵਾਂ ਸਾਲ ਲੱਗਾ ਸੀ
(ਅ) ਸਤਾਰ੍ਹਵਾਂ ਸਾਲ ਲੱਗਾ ਸੀ
(ੲ) ਅਠਾਰ੍ਹਵਾਂ ਸਾਲ ਲੱਗਾ ਸੀ
(ਸ) ਪੰਝੀਵਾਂ ਸਾਲ ਲੱਗਾ ਸੀ
ਪ੍ਰਸ਼ਨ. ਪ੍ਰੋਫ਼ੈਸਰ ਨੇ ਮਾਈ ਨੂੰ ਕਿੱਥੇ ਉਤਾਰਿਆ?
(ੳ) ਪਿੰਡ ਵਿੱਚ
(ਅ) ਕਸਬੇ ਵਿੱਚ
(ੲ) ਸ਼ਹਿਰ ਵਿੱਚ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ. ਗਵਾਲਾ ਗਾਂ ਦੀ ਧਾਰ ਕਿਸ ਭਾਂਡੇ ਵਿੱਚ ਕੱਢਦਾ ਸੀ?
(ੳ) ਬਾਲਟੀ ਵਿੱਚ
(ਅ) ਜੱਗ ਵਿੱਚ
(ੲ) ਡੋਲੂ ਵਿੱਚ
(ਸ) ਗਾਗਰ ਵਿੱਚ