ਬਹੁ-ਅਰਥਕ ਸ਼ਬਦ


ਬਹੁ-ਅਰਥਕ ਸ਼ਬਦ (Words With Various Meanings)


ਜਿਨ੍ਹਾਂ ਸ਼ਬਦਾਂ ਨੂੰ ਇੱਕ ਤੋਂ ਵੱਧ ਰੂਪਾਂ ਵਿੱਚ ਵਰਤਿਆ ਜਾ ਸਕਦਾ ਹੋਵੇ, ਉਨ੍ਹਾਂ ਨੂੰ ਬਹੁ-ਅਰਥਕ ਸ਼ਬਦ ਆਖਦੇ ਹਨ। ਕਿਸੇ ਸ਼ਬਦ ਨੂੰ ਉਸਦੇ ਵੱਖ-ਵੱਖ ਅਰਥਾਂ ਵਿੱਚ ਦੱਸ ਕੇ ਅਤੇ ਫਿਰ ਉਨ੍ਹਾਂ ਦੇ ਵਾਕ ਬਣਾ ਕੇ ਅਰਥ ਸਪੱਸ਼ਟ ਕੀਤੇ ਜਾਂਦੇ ਹਨ।

ਹਰੇਕ ਭਾਸ਼ਾ ਦੀ ਤਰ੍ਹਾਂ ਪੰਜਾਬੀ ਵਿੱਚ ਵੀ ਬਹੁਤ ਸਾਰੇ ਅਜਿਹੇ ਸ਼ਬਦ ਹਨ, ਜਿਨ੍ਹਾਂ ਨੂੰ ਵੱਖਰੇ-ਵੱਖਰੇ ਅਰਥਾਂ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।


ਯਾਦ ਰੱਖਣ ਯੋਗ ਗੱਲਾਂ

1. ਬਹੁ-ਅਰਥਕ ਸ਼ਬਦਾਂ ਵਿੱਚ ਇੱਕੋ ਸ਼ਬਦ ਦੇ ਕਈ-ਕਈ ਅਰਥ ਹੁੰਦੇ ਹਨ।

2. ਬਹੁ-ਅਰਥਕ ਸ਼ਬਦਾਂ ਦੇ ਗਿਆਨ ਨਾਲ ਅਨੇਕਾਂ ਨਵੇਂ ਅਰਥਾਂ ਦੀ ਜਾਣਕਾਰੀ ਮਿਲਦੀ ਹੈ।

3. ਬਹੁ-ਅਰਥਕ ਸ਼ਬਦ ਭਾਸ਼ਾ ਵਿੱਚ ਸੁਆਦ ਅਤੇ ਲੈਅ ਪੈਦਾ ਕਰਦੇ ਹਨ।

4. ਬਹੁ-ਅਰਥਕ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣ ਨਾਲ ਭਾਸ਼ਾ ਬਾਰੇ ਵਧੇਰੇ ਗਿਆਨ ਹਾਸਲ ਹੁੰਦਾ ਹੈ।

5. ਸਾਨੂੰ ਵੱਧ ਤੋਂ ਵੱਧ ਬਹੁ-ਅਰਥਕ ਸ਼ਬਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ।