BloggingLife

ਪੰਜਾਬੀ ਸੁਵਿਚਾਰ (Punjabi suvichar)


  • ਹਾਲਾਤਾਂ ਨੂੰ ਬਦਲਣ ਦੀ ਬਜਾਏ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਜ਼ਿੰਦਗੀ ਸੌਖੀ ਹੋ ਜਾਵੇਗੀ।
  • ਜੇ ਤੁਸੀਂ ਮਨ ਨੂੰ ਠੀਕ ਕਰਦੇ ਹੋ, ਤਾਂ ਤੁਹਾਡੀ ਬਾਕੀ ਦੀ ਜ਼ਿੰਦਗੀ ਠੀਕ ਹੋ ਜਾਵੇਗੀ।
  • ਦੂਸਰਿਆਂ ਤੋਂ ਘੱਟ ਉਮੀਦਾਂ ਰੱਖਣ ਵਾਲੇ ਅਤੇ ਆਪਣੇ ਆਪ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਸਫਲਤਾ ਦੀ ਦੌੜ ਵਿਚ ਸਿਖਰ ‘ਤੇ ਰਹਿੰਦੇ ਹਨ।
  • ਗਲਤੀਆਂ ਹਰ ਕਿਸੇ ਤੋਂ ਹੁੰਦੀਆਂ ਹਨ। ਪਰ ਉਨ੍ਹਾਂ ਤੋਂ ਸਬਕ ਲੈ ਕੇ ਅੱਗੇ ਵਧਣ ਵਾਲੇ ਹੀ ਸਫ਼ਲ ਹੁੰਦੇ ਹਨ।
  • ਔਖੇ ਹਾਲਾਤ ਤੁਹਾਨੂੰ ਤੋੜਨ ਲਈ ਨਹੀਂ ਆਉਂਦੇ, ਸਗੋਂ ਤੁਹਾਨੂੰ ਜ਼ਿੰਦਗੀ ਲਈ ਮਜ਼ਬੂਤ ਬਣਾਉਣ ਲਈ ਆਉਂਦੇ ਹਨ।
  • ਸਮਝਦਾਰ ਲੋਕ ਦੂਜਿਆਂ ਦੀਆਂ ਗਲਤੀਆਂ ਤੋਂ ਸਬਕ ਲੈ ਕੇ ਸਹੀ ਰਾਹ ਚੁਣਦੇ ਹਨ।
  • ਉਮੀਦ ਹਮੇਸ਼ਾ ਬਣਾਈ ਰੱਖਣੀ ਚਾਹੀਦੀ ਹੈ, ਕਿਉਂਕਿ ਇਸ ਤੋਂ ਅਸੀਂ ਸਭ ਕੁਝ ਵਾਪਸ ਲਿਆ ਸਕਦੇ ਹਾਂ।