ਪੰਜਾਬੀ ਸਭਿਆਚਾਰ : ਵਸਤੂਨਿਸ਼ਠ ਪ੍ਰਸ਼ਨ


ਵਸਤੂਨਿਸ਼ਠ ਪ੍ਰਸ਼ਨ


ਪ੍ਰਸ਼ਨ 1. ਡਾ: ਬਰਿੰਦਰ ਕੌਰ ਦਾ ਲਿਖਿਆ ਲੇਖ ਕਿਹੜਾ ਹੈ?

(A) ਨਕਲਾਂ

(B) ਪੰਜਾਬ ਦੇ ਮੇਲੇ ਤੇ ਤਿਉਹਾਰ

(C) ਪੰਜਾਬੀ ਸਭਿਆਚਾਰ

(D) ਪੰਜਾਬ ਦੀ ਲੋਕ-ਕਲਾ।

ਉੱਤਰ : (C) ਪੰਜਾਬੀ ਸਭਿਆਚਾਰ ।

ਪ੍ਰਸ਼ਨ 2. ‘ਪੰਜਾਬੀ ਸਭਿਆਚਾਰ’ ਲੇਖ ਕਿਸ ਦੀ ਰਚਨਾ ਹੈ?

(A) ਡਾ: ਜਸਵਿੰਦਰ ਸਿੰਘ

(B) ਡਾ: ਬਰਿੰਦਰ ਕੌਰ

(C) ਗੁਲਜ਼ਾਰ ਸਿੰਘ ਸੰਧੂ

(D) ਡਾ: ਜੁਗਿੰਦਰ ਸਿੰਘ ਕੈਰੋਂ ।

ਉੱਤਰ : (B) ਡਾ: ਬਰਿੰਦਰ ਕੌਰ ।

ਪ੍ਰਸ਼ਨ 3. ਕਿਸੇ ਖ਼ਾਸ ਖਿਤੇ ਜਾਂ ਕੌਮ ਦੀ ਸਮੁੱਚੀ ਜੀਵਨ-ਜਾਚ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ : ਸਭਿਆਚਾਰ ।

ਪ੍ਰਸ਼ਨ 4. ‘ਸਭਯ’ ਅਤੇ ‘ਆਚਾਰ’ ਸ਼ਬਦਾਂ ਦੇ ਮੇਲ ਤੋਂ ਕਿਹੜਾ ਸ਼ਬਦ ਬਣਿਆ ਹੈ?

ਉੱਤਰ : ਸਭਿਆਚਾਰ ।

ਪ੍ਰਸ਼ਨ 5. ‘ਸਭਿਆਚਾਰ’ ਕਿਹੜੇ ਦੇ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ?

ਉੱਤਰ : ‘ਸਭਿਯ’ ਤੇ ‘ਆਚਾਰ’ ।

ਪ੍ਰਸ਼ਨ 6. ਹਿੰਦੀ ਭਾਸ਼ਾ ਵਿਚ ਸਭਿਆਚਾਰ ਲਈ ਕਿਹੜੇ ਸ਼ਬਦ ਦੀ ਵਰਤੋਂ ਹੁੰਦੀ ਹੈ?

ਉੱਤਰ : ਸੰਸਕ੍ਰਿਤੀ ।

ਪ੍ਰਸ਼ਨ 7. ਅੰਗਰੇਜ਼ੀ ਵਿਚ ‘ਸਭਿਆਚਾਰ’ ਲਈ ਕਿਹੜੇ ਸ਼ਬਦ ਦੀ ਵਰਤੋਂ ਹੁੰਦੀ ਹੈ?

ਉੱਤਰ : ਕਲਚਰ (Culture) |

ਪ੍ਰਸ਼ਨ 8. ‘ਕਲਚਰ’ ਸ਼ਬਦ ਦੇ ਸ਼ਾਬਦਿਕ ਅਰਥ ਕੀ ਹਨ?

ਉੱਤਰ : ਭੂਮੀ ਦੀ ਬਿਜਾਈ ।

ਪ੍ਰਸ਼ਨ 9. ‘ਉਪ-ਸਭਿਆਚਾਰ’ ਕਿਸ ਦਾ ਹਿੱਸਾ ਹੁੰਦਾ ਹੈ?

ਉੱਤਰ : ਮੂਲ ਸਭਿਆਚਾਰ ਦਾ ।

ਪ੍ਰਸ਼ਨ 10. ਪੰਜਾਬੀ ਸਭਿਆਚਾਰ ਦੇ ਕਿਸੇ ਇਕ ਉਪ-ਸਭਿਆਚਾਰ ਦਾ ਨਾਂ ਲਿਖੋ।

ਉੱਤਰ : ਮਲਵਈ ਸਭਿਆਚਾਰ ।

ਪ੍ਰਸ਼ਨ 11. ਭਾਰਤੀ ਸਭਿਆਚਾਰ ਦੇ ਕਿਸੇ ਇਕ ਉਪ-ਸਭਿਆਚਾਰ ਦਾ ਨਾਂ ਲਿਖੋ।

ਉੱਤਰ : ਪੰਜਾਬੀ ਸਭਿਆਚਾਰ ।

ਪ੍ਰਸ਼ਨ 12. ਕਿਹੜੀਆਂ ਦੋ ਚੀਜ਼ਾਂ ਦੁਨੀਆ ਦੇ ਹਰ ਕੋਨੇ ਵਿਚ ਮਿਲ ਜਾਂਦੀਆਂ ਹਨ?

ਉੱਤਰ : ਆਲੂ ਤੇ ਪੰਜਾਬੀ ।

ਪ੍ਰਸ਼ਨ 13. ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ?

(A) ਅਰਥਵ ਵੇਦ ਦੀ

(B) ਯਜੁਰ ਵੇਦ ਦੀ

(C) ਸਾਮ ਵੇਦ ਦੀ

(D) ਰਿਗਵੇਦ ਦੀ ।

ਉੱਤਰ : (D) ਰਿਗਵੇਦ ਦੀ ।

ਪ੍ਰਸ਼ਨ 14. ਰਿਗਵੇਦ ਦੇ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

(A) ਪੰਚ ਨਦ

(B) ਪੰਜ ਆਬ

(C) ਸਪਤ ਸਿੰਧੂ

(D) ਕੈਕਯ ਦੇਸ਼ ।

ਉੱਤਰ : (C) ਸਪਤ ਸਿੰਧੂ ॥

ਪ੍ਰਸ਼ਨ 15. ਵੈਦਿਕ ਸਭਿਅਤਾ ਦਾ ਮਹਾਨ ਗ੍ਰੰਥ ਕਿਹੜਾ ਹੈ?

ਉੱਤਰ : ਰਿਗਵੇਦ ।

ਪ੍ਰਸ਼ਨ 16. ਪੰਜਾਬੀ ਸਭਿਆਚਾਰ ਦੀ ਧਾਰਾ ਕਿਸ ਜਾਤੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ?

ਉੱਤਰ : ਆਰੀਆ ਜਾਤੀ ਦੇ ।

ਪ੍ਰਸ਼ਨ 17. ਮਹਾਭਾਰਤ ਯੁਗ ਵਿਚ ਪੰਜਾਬ ਦਾ ਨਾਂ ਕੀ ਸੀ?

ਜਾਂ

ਪ੍ਰਸ਼ਨ. ਪੰਜ ਦਰਿਆਵਾਂ ਕਰਕੇ ਮਹਾਂਭਾਰਤ ਯੁਗ ਵਿਚ ਪੰਜਾਬ ਦਾ ਕੀ ਨਾਂ ਪਿਆ ?

ਉੱਤਰ : ਪੰਚ-ਨਦ ।

ਪ੍ਰਸ਼ਨ 18. ਮੁਸਲਮਾਨਾਂ ਦੇ ਸਮੇਂ ਪੰਜਾਬ ਦਾ ਇਹ ਨਾਂ ਕਿਨ੍ਹਾਂ ਦੇ ਆਉਣ ਨਾਲ ਪ੍ਰਚਲਿਤ ਹੋਇਆ?

ਉੱਤਰ : ਮੁਸਲਮਾਨਾਂ ਦੇ ।

ਪ੍ਰਸ਼ਨ 19. ‘ਪੰਜਾਬ’ ਸ਼ਬਦ ਕਿਨ੍ਹਾਂ ਫ਼ਾਰਸੀ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ?

ਉੱਤਰ : ਪੰਜ + ਆਬ ।

ਪ੍ਰਸ਼ਨ 20. ‘ਪੰਜਾਬ’ ਸ਼ਬਦ ਕਿਹੜੀ ਭਾਸ਼ਾ ਦਾ ਹੈ?

ਉੱਤਰ : ਫ਼ਾਰਸੀ ।

ਪ੍ਰਸ਼ਨ 21. ਸੰਸਕ੍ਰਿਤ ਦਾ ਵਿਆਕਰਨ ਕਿਸ ਨੇ ਲਿਖਿਆ?

ਉੱਤਰ : ਪਾਣਿਨੀ ਨੇ ।

ਪ੍ਰਸ਼ਨ 22. ਰਿਗਵੇਦ ਦੀ ਰਚਨਾ ਨਾਲ ਕਿਹੜੇ ਨਿਯਮਬੱਧ ਵਿਆਕਰਨ ਗ੍ਰੰਥ ਦੀ ਰਚਨਾ ਇਸ ਧਰਤੀ ਉੱਤੇ ਹੋਈ?

ਉੱਤਰ : ਪਾਣਿਨੀ ਦੇ ।

ਪ੍ਰਸ਼ਨ 23. ਵੈਦਿਕ ਜ਼ਮਾਨੇ ਵਿਚ ਪੰਜਾਬ ਵਿਚ ਸਥਾਪਿਤ ਹੋਏ ਵਿਸ਼ਵ-ਵਿਦਿਆਲੇ ਦਾ ਨਾਂ ਕੀ ਸੀ?

ਉੱਤਰ : ਤਕਸ਼ਿਲਾ ਵਿਸ਼ਵ-ਵਿਦਿਆਲਾ ।

ਪ੍ਰਸ਼ਨ 24. ਪੰਜਾਬੀ ਸਭਿਆਚਾਰ ਵਿਚ ਭਾਰਤੀ ਤੇ ਇਸਲਾਮੀ ਰੰਗ ਦਾ ਸੁਮੇਲ ਕਿਨ੍ਹਾਂ ਨੇ ਸਥਾਪਿਤ ਕੀਤਾ?

ਉੱਤਰ : ਸੂਫ਼ੀ ਫ਼ਕੀਰਾਂ ਨੇ ।

ਪ੍ਰਸ਼ਨ 25. ਗੁਰੂ ਸਾਹਿਬਾਂ ਨੇ ਕਿਹੜੇ ਮਹਾਨ ਗ੍ਰੰਥ ਦੀ ਰਚਨਾ ਕੀਤੀ?

ਜਾਂ

ਪ੍ਰਸ਼ਨ. ਸਿੱਖਾਂ ਦੇ ਧਾਰਮਿਕ ਗ੍ਰੰਥ ਦਾ ਕੀ ਨਾਂ ਹੈ?

ਉੱਤਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।

ਪ੍ਰਸ਼ਨ 26. ਗੁਰੂ ਸਾਹਿਬਾਂ ਦੀ ਸੋਚ ਕਿਹੋ ਜਿਹੀ ਸੀ?

ਉੱਤਰ : ਨਰੋਈ ਮਾਨਵਵਾਦੀ ।

ਪ੍ਰਸ਼ਨ 27. ਭਾਰਤ ਅਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ?

ਉੱਤਰ :1947 ਵਿਚ ।

ਪ੍ਰਸ਼ਨ 28. ਅਣਵੰਡੇ ਪੰਜਾਬ ਵਿਚਲੇ ਪੰਜ ਦਰਿਆਵਾਂ ਵਿਚੋਂ ਅਜੋਕੇ ਪੰਜਾਬ ਵਿਚ ਕਿੰਨੇ ਦਰਿਆ ਰਹਿ ਗਏ?

ਜਾਂ

ਪ੍ਰਸ਼ਨ. ਵੰਡ ਤੋਂ ਬਾਅਦ ਪੰਜਾਬ ਵਿਚ ਕਿੰਨੇ ਦਰਿਆ ਰਹਿ ਗਏ?

ਉੱਤਰ : ਢਾਈ ।

ਪ੍ਰਸ਼ਨ 29. ਹਿਮਾਚਲ ਤੇ ਹਰਿਆਣਾ ਕਦੋਂ ਹੋਂਦ ਵਿਚ ਆਏ?

ਉੱਤਰ : 1 ਨਵੰਬਰ, 1966 ਨੂੰ ।

ਪ੍ਰਸ਼ਨ 30. ਕੁਰਬਾਨੀ ਦਾ ਜਜ਼ਬਾ ਰੱਖਣ ਵਾਲੇ ਤੇ ਅਣਖੀਲੇ ਸੂਰਮਿਆਂ ਦੀ ਕੌਮ ਕਿਹੜੀ ਹੈ?

ਉੱਤਰ : ਪੰਜਾਬੀ ।

ਪ੍ਰਸ਼ਨ 31. ਅੰਨ ਦਾ ਭੰਡਾਰ ਕਿਹੜਾ ਇਲਾਕਾ ਹੈ?

ਉੱਤਰ : ਪੰਜਾਬ ।

ਪ੍ਰਸ਼ਨ 32. ਮਿੱਸਾਪਨ ਕਿਹੜੇ ਸਭਿਆਚਾਰ ਦਾ ਲੱਛਣ ਹੈ?

ਉੱਤਰ : ਪੰਜਾਬੀ ਸਭਿਆਚਾਰ ਦਾ ।

ਪ੍ਰਸ਼ਨ 33. ਕਿਹੜੇ ਪ੍ਰਦੇਸ਼ ਦੇ ਲੋਕ ਕੁਦਰਤੀ ਸਾਧਨਾਂ ਦੇ ਘਟਣ ਤੇ ਰਾਜਨੀਤਿਕ ਕਾਰਨਾਂ ਕਰ ਕੇ ਵਿਦੇਸ਼ਾਂ ਵਲ ਜਾ ਰਹੇ ਹਨ?

ਉੱਤਰ : ਪੰਜਾਬ ਦੇ ।