ਪੰਜਾਬੀ : ਮਾਂ ਦੀ ਮੈਂ ਕੀ ਸਿਫ਼ਤ ਕਰਾਂ?
ਮਾਂ ਦੀ ਮੈਂ ਕੀ ਸਿਫ਼ਤ ਕਰਾਂ,
ਮਾਂ ਤਾਂ ਸੰਘਣੀ ਛਾਂ ਹੈ ਦੋਸਤੋ,
ਦੁਨੀਆ ਦਾ ਹਰ ਰਿਸ਼ਤਾ ਬਦਲੇ,
ਪਰ ਕਦੇ ਨਾ ਬਦਲੇ ਮਾਂ ਦੋਸਤੋ।
ਧਰਤੀ ਤੇ ਰੱਬ ਦਾ ਰੂਪ ਧਾਰ ਕੇ,
ਆਈ ਆਪਣੀ ਮਾਂ ਦੋਸਤੋ,
ਨਿੱਕੇ ਹੁੰਦੇ ਜਦੋਂ ਵੀ ਡਿੱਗਦੇ,
ਭੱਜ ਗਲ ਲਗਾਉਂਦੀ ਮਾਂ ਦੋਸਤੋ।
ਰੱਬ ਅੱਗੇ ਇਹ ਦੁਆ ਕਰਿਓ,
ਕਦੇ ਬੱਚਿਆਂ ਦੀ ਨਾ ਵਿਛੜੇ ਮਾਂ ਦੋਸਤੋ,
ਮਾਂ ਬਿਨੁ ਜਗ ਵੈਰੀ ਬਣ ਜਾਵੇ,
ਤੇ ਜ਼ੁਲਮ ਹੋਣ ਹਰ ਥਾਂ ਦੋਸਤੋ।
ਹਿੱਕ ਨਾਲ ਲਾਕੇ ਹਰ ਦੁੱਖ ਮਿਟਾਵੇ,
ਮਾਂ ਤਾਂ ਸੰਘਣੀ ਛਾਂ ਹੈ ਦੋਸਤੋ,
ਹੰਝੂਆਂ ਵਿੱਚ ਮੈਂ ਭਿੱਜ ਜਾਂਦੀ ਹਾਂ,
ਜਦੋਂ ਸੋਚਾਂ, ਨਾ ਰਹਿਣੀ ਮਾਂ ਦੋਸਤੋ।
ਸਾਰੀ ਉਮਰ ਮਾਂ ਕੋਲ ਰਵਾਂ ਮੈਂ,
ਕੋਈ ਦੱਸੋ ਐਸੀ ਥਾਂ ਦੋਸਤੋ,
ਰੱਬ ਤੋਂ ਮੈਂ ਇਹੀ ਮੰਗਾਂ,
ਸਿਰ ਤੇ ਰਵੇਂ ਠੰਢੀ ਛਾਂ ਦੋਸਤੋ।
ਘਰ ਵੀ ਮੇਰਾ ਆਪਣਾ ਜਿਹਾ ਜਾਪੇ,
ਜਦੋਂ ਠੀਕ ਰਵੇ ਮਾਂ ਦੋਸਤੋ,
ਦਿਲ ਵਿੱਚ ਲੁਕਾ ਕੇ ਰੱਖ ਲਾਂ ਮਾਂ ਨੂੰ,
ਕਦੇ ਛੱਡ ਨਾ ਜਾਵੇ ਮਾਂ ਦੋਸਤੋ।
ਜਿਉਂਦੇ ਜੀ ਮਾਂ ਦਾ ਰਿਣੀ ਰਹਿਣਾ,
ਮੇਰਾ ਹਰ ਇੱਕ ਸਾਹ ਦੋਸਤੋ,
ਸਭ ਕੁਝ ਜਗ ਤੇ ਮੁੱਲ ਮਿਲ ਜਾਵੇ,
ਪਰ ਨਹੀਂਓ ਮੁੱਲ ਮਿਲਦੀ ਮਾਂ ਦੋਸਤੋਂ।