CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੇ ਲੋਕ ਨਾਚ : ਇੱਕ-ਦੋ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ 


ਇੱਕ ਵਾਕ/ਇੱਕ ਸਤਰ ਦੇ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਪੰਜਾਬ ਦੇ ਲੋਕ-ਨਾਚ’ ਨਾਂ ਦੇ ਪਾਠ ਦਾ ਲੇਖਕ ਕੌਣ ਹੈ?

ਉੱਤਰ : ਡਾ. ਜਗੀਰ ਸਿੰਘ ਨੂਰ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਡਾ. ਜਗੀਰ ਸਿੰਘ ਨੂਰ ਦਾ ਕਿਹੜਾ ਲੇਖ ਦਰਜ ਹੈ?

ਉੱਤਰ : ਪੰਜਾਬ ਦੇ ਲੋਕ-ਨਾਚ।

ਪ੍ਰਸ਼ਨ 3. ਲੋਕ-ਨਾਚਾਂ ਵਿੱਚ ਸਮੇਂ, ਸਥਾਨ ਅਤੇ ਨਚਾਰਾਂ ਦੀ ਗਿਣਤੀ ਸੰਬੰਧੀ ਕੋਈ ਪਾਬੰਦੀ ਹੁੰਦੀ ਹੈ ਜਾਂ ਨਹੀਂ?

ਉੱਤਰ : ਨਹੀਂ।

ਪ੍ਰਸ਼ਨ 4. ਪੰਜ ਹਜ਼ਾਰ ਪੂਰਵ ਈਸਵੀ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਲੋਕ-ਨਾਚ ਨੱਚਣ ਦੀ ਪਰੰਪਰਾ ਵਿੱਚ ਭੂਗੋਲਿਕ, ਸਮਾਜਿਕ ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ ਪਰਿਵਰਤਨ ਆਏ ਹਨ ਜਾਂ ਨਹੀਂ?

ਉੱਤਰ : ਆਏ ਹਨ।

ਪ੍ਰਸ਼ਨ 5. ਪ੍ਰਾਚੀਨ ਕਾਲ ਵਿੱਚ ਪੰਜਾਬ ਵਿੱਚ ਇਸਤਰੀਆਂ ਅਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਚ ਲੋਕ-ਨਾਚ ਨੱਚਣ ਦੀ ਪਰੰਪਰਾ ਸੀ ਜਾਂ ਨਹੀਂ?

ਉੱਤਰ : ਨਹੀਂ।

ਪ੍ਰਸ਼ਨ 6. ਅਸਲ ਵਿੱਚ ……… ਤਾਲੀ ਨਾਚ ਹੈ। ਖ਼ਾਲੀ ਥਾਂ ਭਰੋ।

ਉੱਤਰ : ਗਿੱਧਾ।

ਪ੍ਰਸ਼ਨ 7. ਗਿੱਧਾ ਨਾਂ ਦਾ ਲੋਕ-ਨਾਚ ਨੱਚਣ ਲਈ ਕੋਈ ਖ਼ਾਸ ਥਾਂ ਨਿਸ਼ਚਿਤ ਹੁੰਦੀ ਹੈ?

ਉੱਤਰ : ਨਹੀਂ।

ਪ੍ਰਸ਼ਨ 8. ਪਰੰਪਰਿਕ ਗਿੱਧੇ ਵਿੱਚ ਢੋਲਕੀ ਦੀ ਵਰਤੋਂ ਹੁੰਦੀ ਸੀ ਜਾਂ ਨਹੀਂ?

ਉੱਤਰ : ਨਹੀਂ।

ਪ੍ਰਸ਼ਨ 9. ਪੰਜਾਬ ਦੇ ਕਿਸ ਇਸਤਰੀ-ਨਾਚ ਨੂੰ ਪੰਜਾਬ ਦਾ ਸਰਤਾਜ ਲੋਕ-ਨਾਚ ਮੰਨਿਆ ਗਿਆ ਹੈ?

ਉੱਤਰ : ਗਿੱਧੇ ਨੂੰ।

ਪ੍ਰਸ਼ਨ 10. ‘ਸੰਮੀ’ ਲੋਕ-ਨਾਚ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ। ਇਹ ਕਥਨ ਠੀਕ ਹੈ ਜਾਂ ਗਲਤ?

ਉੱਤਰ : ਠੀਕ।

ਪ੍ਰਸ਼ਨ 11. ਸੰਮੀ ਨਾਂ ਦੇ ਦਰਖਤ ਦੀ ਲੱਕੜ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਕੀ ਨਾਂ ਪ੍ਰਚਲਿਤ ਹੋਇਆ?

ਉੱਤਰ : ਸੰਮੀ।

ਪ੍ਰਸ਼ਨ 12. ਸੰਮੀ ਕਿਸ ਦੇ ਵਿਯੋਗ ਵਿੱਚ ਨੱਚ-ਨੱਚ ਫਾਵੀ ਹੋ ਜਾਂਦੀ ਹੈ?

ਉੱਤਰ : ਢੋਲੇ ਦੇ।

ਪ੍ਰਸ਼ਨ 13. ਸੰਮੀ ਲੋਕ-ਨਾਚ ਵਿੱਚ ਕਿਨ੍ਹਾਂ ਰਾਹੀਂ ਸੁਨੇਹੜੇ ਭੇਜਣ ਦੀਆਂ ਮੁਦਰਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ?

ਉੱਤਰ : ਪੰਛੀਆਂ ਰਾਹੀਂ।

ਪ੍ਰਸ਼ਨ 14. ਬਾਹਾਂ ਦੇ ਹਿਲੋਰਿਆਂ ‘ਤੇ ਆਧਾਰਿਤ ਨਾਚ ਕਿਹੜਾ ਹੈ?

ਉੱਤਰ : ਸੰਮੀ।

ਪ੍ਰਸ਼ਨ 15. ‘ਸਲਾਮੀ’ ਮੁਦਰਾ ਦਾ ਸੰਬੰਧ ਕਿਸ ਲੋਕ-ਨਾਚ ਨਾਲ ਹੈ?

ਉੱਤਰ : ‘ਸੰਮੀ’ ਨਾਲ।

ਪ੍ਰਸ਼ਨ 16. ਕਿੱਕਲੀ ਨਾਂ ਦਾ ਲੋਕ-ਨਾਚ ਕੌਣ ਨੱਚਦਾ ਹੈ?

ਉੱਤਰ : ਛੋਟੀਆਂ ਕੁੜੀਆਂ।

ਪ੍ਰਸ਼ਨ 17. ਕਿੱਕਲੀ ਜਾਂ ਕਿਰਕਲੀ ਤੋਂ ਭਾਵ ਕਿਹੜੀ ਅਵਾਜ਼ ਤੋਂ ਹੈ?

ਉੱਤਰ : ਖ਼ੁਸ਼ੀ ਅਤੇ ਚਾਅ-ਭਰਪੂਰ।

ਪ੍ਰਸ਼ਨ 18. ਕਿਹੜਾ ਨਾਚ ਗਿੱਧੇ ਦੀ ਨਰਸਰੀ ਹੈ?

ਉੱਤਰ : ਕਿੱਕਲੀ।

ਪ੍ਰਸ਼ਨ 19. ਕਿਹੜਾ ਨਾਚ ਤੀਬਰ ਗਤੀ ਦਾ ਜੁੱਟ-ਨਾਚ ਹੈ ਜਿਸ ਵਿੱਚ ਕਿਸੇ ਵੀ ਸਾਜ਼ ਦੀ ਲੋੜ ਨਹੀਂ ਪੈਂਦੀ?

ਉੱਤਰ : ਕਿੱਕਲੀ।

ਪ੍ਰਸ਼ਨ 20. ‘ਹੁੱਲੇ-ਹੁਲਾਰੇ’ ਨਾਚ ਇਸਤਰੀਆਂ ਦਾ ਨਾਚ ਸੀ ਜਾਂ ਮਰਦਾਂ ਦਾ?

ਉੱਤਰ : ਇਸਤਰੀਆਂ ਦਾ।

ਪ੍ਰਸ਼ਨ 21. ਕਿਹੜਾ ਨਾਚ ਇਸਤਰੀਆਂ ਦੁਆਰਾ ਹੋਲੀ ਅਤੇ ਲੋਹੜੀ ਜਿਹੇ ਮਾਂਗਲਿਕ ਤਿਉਹਾਰਾਂ ਸਮੇਂ ਘੇਰੇ ਦੇ ਰੂਪ ਵਿੱਚ ਨੱਚਿਆ ਜਾਂਦਾ ਸੀ?

ਉੱਤਰ : ਹੁੱਲੇ-ਹੁਲਾਰੇ।

ਪ੍ਰਸ਼ਨ 22. ਹੱਥਾਂ ਦੇ ਹੁਲਾਰੇ, ਲੱਕ ਮਟਕਾਉਣਾ, ਪੈਰਾਂ ਨੂੰ ਠੁਮਕਾਉਣਾ, ਤਾੜੀਆਂ ਮਾਰਨਾ ਅਤੇ ਤੇਜ਼ ਗਤੀ ਨਾਲ ਘੁੰਮਣਾ ਕਿਸ ਲੋਕ-ਨਾਚ ਦੀਆਂ ਵਿਸ਼ੇਸ਼ ਮੁਦਰਾਵਾਂ ਸਨ?

ਉੱਤਰ : ‘ਹੁੱਲੇ-ਹੁਲਾਰੇ’ ਦੀਆਂ।

ਪ੍ਰਸ਼ਨ 23. ਪੁਰਾਣੇ ਗਰੰਥਾਂ ਵਿੱਚ ‘ਹੁੱਲੇ-ਹੁਲਾਰੇ’ ਨਾਚ ਦਾ ਕੀ ਨਾਂ ਸੀ?

ਉੱਤਰ : ਹਲੀਸਨ।

ਪ੍ਰਸ਼ਨ 24. ਕਿਸ ਲੋਕ-ਨਾਚ ਦਾ ਨਾਂ ਫ਼ਸਲ-ਨਾਚ ਜਾਂ ਵਿਸਾਖੀ-ਨਾਚ ਪਿਆ?

ਉੱਤਰ : ਭੰਗੜੇ ਦਾ।

ਪ੍ਰਸ਼ਨ 25. ਪੰਜਾਬ ਦੇ ਕਿਸ ਲੋਕ-ਨਾਚ ਨੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ?

ਉੱਤਰ : ਭੰਗੜੇ ਨੇ।

ਪ੍ਰਸ਼ਨ 26. ਢੋਲ ਦੀ ਸਰਲ ਤਾਲ ‘ਤੇ ਨੱਚਿਆ ਜਾਣ ਵਾਲਾ ਮਰਦਾਂ ਦਾ ਪ੍ਰਸਿੱਧ ਲੋਕ-ਨਾਚ ਕਿਹੜਾ ਹੈ?

ਉੱਤਰ : ਭੰਗੜਾ।

ਪ੍ਰਸ਼ਨ 27. ਕਿਸ ਲੋਕ-ਨਾਚ ਵਿੱਚ ਚਿਮਟੇ, ਡਾਂਗਾਂ, ਕਾਟੋ, ਸੱਪ ਆਦਿ ਦੀ ਵਰਤੋਂ ਹੁੰਦੀ ਹੈ?

ਉੱਤਰ : ਭੰਗੜੇ ਵਿੱਚ।

ਪ੍ਰਸ਼ਨ 28. ‘ਸਾਡੇ ਪਿੰਡ ਦੇ ਮੁੰਡੇ ਦੇਖ ਲਓ, ਜਿਉ ਟਾਹਲੀ ਦੇ ਪਾਵੇ।’ ਇਹ ਤੁਕ ਕਿਸ ਲੋਕ-ਨਾਚ ਨਾਲ ਸੰਬੰਧਿਤ ਹੈ?

ਉੱਤਰ : ਭੰਗੜੇ ਨਾਲ।

ਪ੍ਰਸ਼ਨ 29. ਪੱਛਮੀ ਪੰਜਾਬ ਦੇ ‘ਸਾਂਦਲ ਬਾਰ’ ਦੇ ਇਲਾਕੇ ਦੇ ਲੋਕਾਂ ਦੇ ਚਾਵਾਂ ਨੂੰ ਪ੍ਰਗਟ ਕਰਨ ਵਾਲਾ ਲੋਕ-ਨਾਚ ਕਿਹੜਾ ਹੈ?

ਉੱਤਰ : ਝੂੰਮਰ ।

ਪ੍ਰਸ਼ਨ 30. ਕਿਸ ਪੰਜਾਬੀ ਲੋਕ-ਨਾਚ ਦਾ ਨਾਂ ਝੂਮ-ਝੂਮ ਕੇ ਨੱਚਣ ਸਦਕਾ ਪਿਆ?

ਉੱਤਰ : ਝੂੰਮਰ ਦਾ।

ਪ੍ਰਸ਼ਨ 31. ਪੱਛਮੀ ਪੰਜਾਬ ਦਾ ਕਿਹੜਾ ਲੋਕ-ਨਾਚ ਲੋਕ-ਗੀਤ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਲ ‘ਤੇ ਨੱਚਿਆ ਜਾਂਦਾ ਰਿਹਾ ਹੈ?

ਉੱਤਰ : ਝੂੰਮਰ।

ਪ੍ਰਸ਼ਨ 32. ‘ਲੰਘ ਆ ਜਾ ਪੱਤਣ ਝਨਾਂ ਦਾ ਯਾਰ, ਲੰਘ ਆ ਜਾ ਪੱਤਣ ਝਨਾ ਦਾ’ ਤੁਕ ਕਿਸ ਲੋਕ-ਨਾਚ ਨਾਲ ਸੰਬੰਧਿਤ ਹੈ?

ਉੱਤਰ : ਝੂੰਮਰ ਨਾਲ।

ਪ੍ਰਸ਼ਨ 33. ਕਿਸ ਲੋਕ-ਨਾਚ ਨੂੰ ਇਸਤਰੀਆਂ ਦਾ ਨਾਚ ਵੀ ਸਮਝ ਲਿਆ ਜਾਂਦਾ ਰਿਹਾ ਹੈ?

ਉੱਤਰ : ਲੁੱਡੀ ਨੂੰ।

ਪ੍ਰਸ਼ਨ 34. ਕਿਹੜਾ ਲੋਕ-ਨਾਚ ਮੂਲ ਰੂਪ ਵਿੱਚ ਜਿੱਤ ਜਾਂ ਖ਼ੁਸ਼ੀ ਦਾ ਨਾਚ ਹੈ?

ਉੱਤਰ : ਲੁੱਡੀ।

ਪ੍ਰਸ਼ਨ 35. ‘ਮਰਦਾਂ ਦਾ ਗਿੱਧਾ’ ਕਿਸ ਭੂ-ਖੰਡ ਵਿੱਚ ਪ੍ਰਚਲਿਤ ਹੈ?

ਉੱਤਰ : ਮਾਲਵੇ ਵਿੱਚ।

ਪ੍ਰਸ਼ਨ 36. ‘ਮਰਦਾਂ ਦਾ ਗਿੱਧਾ’ ਲਈ ਹੋਰ ਕਿਹੜੇ ਨਾਂ ਹਨ?

ਉੱਤਰ : ‘ਮਰਦਾਂ ਦਾ ਗਿੱਧਾ’ ਲਈ ਹੋਰ ਨਾਂ ‘ਚੋਬਰਾਂ ਦਾ ਗਿੱਧਾ’ ਅਤੇ ‘ਮਲਵਈਆਂ ਦਾ ਗਿੱਧਾ’ ਹਨ।

ਪ੍ਰਸ਼ਨ 37. ਕਿਸ ਲੋਕ-ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਅਤੇ ਬੋਲੀਆਂ ਦੀ ਭਰਮਾਰ ਵੱਧ ਹੁੰਦੀ ਹੈ?

ਉੱਤਰ : ਮਰਦਾਂ ਦੇ ਗਿੱਧੇ ਵਿੱਚ

ਪ੍ਰਸ਼ਨ 38. ਪ੍ਰਾਚੀਨ ਕਾਲ ਤੋਂ ਸੂਫ਼ੀਆਂ-ਸੰਤਾਂ ਦੇ ਡੇਰਿਆਂ ‘ਤੇ ਨੱਚਿਆ ਜਾਣ ਵਾਲਾ ਲੋਕ-ਨਾਚ ਕਿਹੜਾ ਹੈ?

ਉੱਤਰ : ਧਮਾਲ।

ਪ੍ਰਸ਼ਨ 39. ਮਰਦਾਂ ਦੇ ਦੋ ਅਜਿਹੇ ਲੋਕ-ਨਾਚਾਂ ਦੇ ਨਾਂ ਦੱਸੋ ਜਿਹੜੇ ਲਗਪਗ ਖ਼ਤਮ ਹੋ ਗਏ ਜਾਪਦੇ ਹਨ?

ਉੱਤਰ : ਅਖਾੜਾ, ਗਤਕਾ।

ਪ੍ਰਸ਼ਨ 40. ਪੰਜਾਬ ਦੇ ਲੋਕ-ਨਾਚਾਂ ਵਿੱਚ ਕਿਸ ਨੇ ਕਾਫ਼ੀ ਬਦਲਾਅ ਲੈ ਆਂਦਾ ਹੈ?

ਉੱਤਰ : ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਨੇ ਪੰਜਾਬ ਦੇ ਲੋਕ-ਨਾਚਾਂ ਵਿੱਚ ਬਦਲਾਅ ਲੈ ਆਂਦਾ ਹੈ।


ਪੰਜਾਬ ਦੇ ਲੋਕ ਨਾਚ