ਪੰਜਾਬ ਦੇ ਮੇਲੇ ਤੇ ਤਿਉਹਾਰ : ਇੱਕ ਦੋ ਸ਼ਬਦਾਂ ਵਿੱਚ ਉੱਤਰ
ਇੱਕ-ਦੋ ਸ਼ਬਦਾਂ/ਇੱਕ ਵਾਕ/ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਕਿੱਥੋਂ ਪੂਰੇ ਰੰਗ ਵਿੱਚ ਪ੍ਰਤਿਬਿੰਬਤ ਹੁੰਦੀ ਹੈ?
ਉੱਤਰ : ਮੇਲਿਆਂ ਤੇ ਤਿਉਹਾਰਾਂ ਵਿੱਚੋਂ
ਪ੍ਰਸ਼ਨ 2. ਮੇਲਿਆਂ ਵਿੱਚ ਕਿਸ ਦਾ ਨਿਰਮਾਣ ਹੁੰਦਾ ਹੈ?
ਉੱਤਰ : ਚਰਿੱਤਰ ਦਾ।
ਪ੍ਰਸ਼ਨ 3. ਮਨ-ਪਰਚਾਵੇ ਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਕੌਣ ਹਨ ?
ਉੱਤਰ : ਮੇਲੇ।
ਪ੍ਰਸ਼ਨ 4. ਪੰਜਾਬੀ ਦੁਨੀਆਂ ਵਿੱਚ ਕੀ ਮਨਾਉਣ ਲਈ ਆਏ ਹਨ?
ਉੱਤਰ : ਮੇਲਾ।
ਪ੍ਰਸ਼ਨ 5. ਜਿੱਥੇ ਚਾਰ-ਛੇ ਪੰਜਾਬੀ ਜੁੜ ਜਾਣ ਉੱਥੇ ਕਿਹੜਾ ਮੇਲਾ ਬਣ ਜਾਂਦਾ ਹੈ?
ਉੱਤਰ : ਤੁਰਦਾ-ਫਿਰਦਾ।
ਪ੍ਰਸ਼ਨ 6. ਪੰਜਾਬੀ ਮੇਲੇ ਵਿੱਚ ਕੀ ਬਣਿਆ ਫਿਰਦਾ ਹੈ?
ਉੱਤਰ : ਲਾੜਾ।
ਪ੍ਰਸ਼ਨ 7. ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਕਿਹੜੇ ਮੇਲੇ ਜਨਮੇ?
ਉੱਤਰ : ਮੌਸਮੀ ਮੇਲੇ।
ਪ੍ਰਸ਼ਨ 8. ਸਭ ਤੋਂ ਸੋਹਣੀ ਰੁੱਤ ਕਿਹੜੀ ਹੈ?
ਉੱਤਰ : ਬਸੰਤ ਦੀ।
ਪ੍ਰਸ਼ਨ 9. ਮਾਘ ਸੁਦੀ ਪੰਜ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ?
ਉੱਤਰ : ਬਸੰਤ ਪੰਚਮੀ ਦਾ।
ਪ੍ਰਸ਼ਨ 10. ਬਸੰਤ ਪੰਚਮੀ ਕਿੱਥੋਂ ਦੀ ਪ੍ਰਸਿੱਧ ਹੈ?
ਉੱਤਰ : ਪਟਿਆਲੇ ਤੇ ਛੇਹਰਟੇ ਦੀ ਬਸੰਤ ਪੰਚਮੀ ਪ੍ਰਸਿੱਧ ਹੈ।
ਪ੍ਰਸ਼ਨ 11. ਦੇਸ ਦੀ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਲਾਹੌਰ ਵਿੱਚ ਕਿਸ ਦੀ ਸਮਾਧ ‘ਤੇ ਲੱਗਦਾ ਸੀ?
ਉੱਤਰ : ਹਕੀਕਤ ਰਾਏ ਦੀ।
ਪ੍ਰਸ਼ਨ 12. ਰੰਗਾਂ ਦਾ ਤਿਉਹਾਰ ਹੋਲੀ ਕਿਸ ਮਹੀਨੇ ਮਨਾਇਆ ਜਾਂਦਾ ਹੈ?
ਉੱਤਰ : ਫੱਗਣ ਮਹੀਨੇ।
ਪ੍ਰਸ਼ਨ 13. ਹੋਲੇ-ਮਹੱਲੇ ‘ਤੇ ਕਿੱਥੇ ਭਾਰੀ ਮੇਲਾ ਲੱਗਦਾ ਹੈ?
ਉੱਤਰ : ਅਨੰਦਪੁਰ ਸਾਹਿਬ ਵਿਖੇ।
ਪ੍ਰਸ਼ਨ 14. ਤੀਆਂ ਦਾ ਤਿਉਹਾਰ ਕਿਸ ਮਹੀਨੇ ਵਿੱਚ ਆਉਂਦਾ ਹੈ?
ਉੱਤਰ : ਸਾਵਣ ਵਿੱਚ।
ਪ੍ਰਸ਼ਨ 15. ਨਾਗ ਦੇਵਤੇ ਦੀ ਪੂਜਾ ਲਈ ਖੇਤਾਂ ਨੇੜੇ ਲੱਗਦੇ ਮੇਲਿਆਂ ਨੂੰ ਕੀ ਕਿਹਾ ਜਾਂਦਾ ਸੀ?
ਉੱਤਰ : ਨਾਗ-ਮਾਹਾ।
ਪ੍ਰਸ਼ਨ 16. ਛਪਾਰ ਦਾ ਮੇਲਾ ਕਦੋਂ ਲੱਗਦਾ ਹੈ?
ਉੱਤਰ : ਛਪਾਰ ਦਾ ਮੇਲਾ ਭਾਦਰੋਂ ਸੁਦੀ ਚੌਦਾਂ ਨੂੰ ਲੱਗਦਾ ਹੈ।
ਪ੍ਰਸ਼ਨ 17. ਦੇਵੀ ਮਾਤਾ ਨਾਲ ਸੰਬੰਧਿਤ ਦੋ ਸਥਾਨਾਂ ਦੇ ਨਾਂ ਲਿਖੋ।
ਉੱਤਰ : ਜਵਾਲਾ ਜੀ, ਚਿੰਤਪੁਰਨੀ।
ਪ੍ਰਸ਼ਨ 18. ਦੇਵੀ ਨਾਲ ਸੰਬੰਧਿਤ ਬਹੁਤੇ ਮੇਲੇ ਕਿਸ-ਕਿਸ ਮਹੀਨੇ ਦੇ ਨਰਾਤਿਆਂ ਵਿੱਚ ਲੱਗਦੇ ਹਨ?
ਉੱਤਰ : ਚੇਤਰ ਤੇ ਅੱਸੂ ਦੇ।
ਪ੍ਰਸ਼ਨ 19. ਚਿੰਤਪੁਰਨੀ ਅਤੇ ਜਵਾਲਾ ਜੀ ਤੋਂ ਬਿਨਾਂ ਦੇਵੀ ਨਾਲ ਸੰਬੰਧਿਤ ਦੋ ਹੋਰ ਸਥਾਨਾਂ ਦੇ ਨਾਂ ਲਿਖੋ।
ਉੱਤਰ : ਨੈਣਾ ਦੇਵੀ, ਮਨਸਾ ਦੇਵੀ।
ਪ੍ਰਸ਼ਨ 20. ਸੀਤਲਾ ਦੇਵੀ ਨੂੰ ਪਤਿਆਉਣ ਲਈ ਕਿਸ ਪਿੰਡ ਵਿੱਚ ਮੇਲਾ ਲੱਗਦਾ ਹੈ?
ਉੱਤਰ : ਜਰਗ ਪਿੰਡ ਵਿੱਚ।
ਪ੍ਰਸ਼ਨ 21. ਸੀਤਲਾ ਮਾਤਾ/ਦੇਵੀ ਦੇ ਵਾਹਨ ਖੋਤੇ ਦਾ ਸੰਬੰਧ ਕਿਸ ਮੇਲੇ ਨਾਲ ਹੈ?
ਉੱਤਰ : : ਜਰਗ ਦੇ ਮੇਲੇ ਨਾਲ।
ਪ੍ਰਸ਼ਨ 22. ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਕਿਸ ਮਹੀਨੇ ਲੱਗਦਾ ਹੈ?
ਉੱਤਰ : ਫੱਗਣ ਵਿੱਚ।
ਪ੍ਰਸ਼ਨ 23. ‘ਨਿਗਾਹਾ ਮੇਲਾ’ ਕਿੱਥੇ ਲੱਗਦਾ ਹੈ?
ਉੱਤਰ : ਮਲੇਰਕੋਟਲੇ।
ਪ੍ਰਸ਼ਨ 24. ਸਖ਼ੀਸਰਵਰ ਦੇ ਮੇਲੇ ਨੂੰ ਕੀ ਕਹਿੰਦੇ ਹਨ?
ਉੱਤਰ : ਨਿਗਾਹਾ ਮੇਲਾ।
ਪ੍ਰਸ਼ਨ 25. ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਕਿੱਥੇ ਮੇਲਾ ਲੱਗਦਾ ਸੀ?
ਉੱਤਰ : ਪੰਜਾ ਸਾਹਿਬ।
ਪ੍ਰਸ਼ਨ 26. ਪੱਛਮੀ ਪੰਜਾਬ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਕਿੱਥੇ ਭਾਰੀ ਮੇਲਾ ਲੱਗਦਾ ਸੀ?
ਉੱਤਰ : ਨਨਕਾਣਾ ਸਾਹਿਬ।
ਪ੍ਰਸ਼ਨ 27. ਮਾਘੀ ਦਾ ਪ੍ਰਸਿੱਧ ਮੇਲਾ ਕਿੱਥੇ ਲੱਗਦਾ ਹੈ?
ਉੱਤਰ : ਸ੍ਰੀ ਮੁਕਤਸਰ ਸਾਹਿਬ ਵਿਖੇ।
ਪ੍ਰਸ਼ਨ 28. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਦੀ ਬੇਨਤੀ ਉੱਤੇ ਬੇਦਾਵਾ ਪਾੜ ਦਿੱਤਾ ਸੀ?
ਉੱਤਰ : ਜਥੇਦਾਰ ਮਹਾਂ ਸਿੰਘ ਦੀ।
ਪ੍ਰਸ਼ਨ 29. ਚੇਤ ਵਦੀ ਪਹਿਲੀ ਨੂੰ ਹੋਲਾ-ਮਹੱਲਾ ਕਿੱਥੇ ਮਨਾਇਆ ਜਾਂਦਾ ਹੈ?
ਉੱਤਰ : ਸ੍ਰੀ ਅਨੰਦਪੁਰ ਸਾਹਿਬ।
ਪ੍ਰਸ਼ਨ 30. ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਦਾ ਸੰਬੰਧ ਕਿਨ੍ਹਾਂ ਦੀ ਸ਼ਹੀਦੀ ਨਾਲ਼ ਹੈ?
ਉੱਤਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ।
ਪ੍ਰਸ਼ਨ 31. ਪੰਜਾਬ ਵਿੱਚ ਨਵਾਂ ਵਰ੍ਹਾ ਕਿਸ ਮਹੀਨੇ ਦੀ ਏਕਮ ਤੋਂ ਸ਼ੁਰੂ ਹੁੰਦਾ ਹੈ?
ਉੱਤਰ : ਚੇਤਰ ਦੀ।
ਪ੍ਰਸ਼ਨ 32. ਸਾਵਣ ਮਹੀਨੇ ਵਿੱਚ ਮਨਾਏ ਜਾਂਦੇ ਦੋ ਤਿਉਹਾਰ ਕਿਹੜੇ ਹਨ?
ਉੱਤਰ: ਤੀਆਂ, ਰੱਖੜੀ।
ਪ੍ਰਸ਼ਨ 33. ਗੁੱਗਾ-ਨੌਵੀਂ ਦਾ ਤਿਉਹਾਰ ਕਿਸ ਮਹੀਨੇ ਆਉਂਦਾ ਹੈ?
ਉੱਤਰ : ਭਾਦਰੋਂ ਵਿੱਚ।
ਪ੍ਰਸ਼ਨ 34. ਜਨਮ-ਅਸ਼ਟਮੀ ਦਾ ਸੰਬੰਧ ਕਿਸ ਮਹੀਨੇ ਨਾਲ ਹੈ?
ਉੱਤਰ : ਭਾਦਰੋਂ ਨਾਲ।
ਪ੍ਰਸ਼ਨ 35. ਅੱਸੂ ਮਹੀਨੇ ਦੇ ਹਨੇਰੇ ਪੱਖ ਦੀਆਂ ਕਿੰਨੀਆਂ ਤਿਥਾਂ ਨੂੰ ਸਾਧ ਕੀਤੇ ਜਾਂਦੇ ਹਨ?
ਉੱਤਰ : ਪੰਦਰਾਂ।
ਪ੍ਰਸ਼ਨ 36. ਅੱਸੂ ਦੇ ਮਹੀਨੇ ਵਿੱਚ ਮਾਤਾ ਗੋਰਜਾਂ ਤੇ ਸਾਂਝੀ ਮਾਈ ਦੀ ਪੂਜਾ ਕਿਨ੍ਹਾਂ ਦਿਨਾਂ ਵਿੱਚ ਕੀਤੀ ਜਾਂਦੀ ਹੈ?
ਉੱਤਰ : ਨਰਾਤਿਆਂ ਵਿੱਚ।
ਪ੍ਰਸ਼ਨ 37. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਕਿਸ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ?
ਉੱਤਰ : ਕੱਤਕ ਦੀ।
ਪ੍ਰਸ਼ਨ 38. ਕਰਵਾਚੋਥ ਕਿਸ ਮਹੀਨੇ ਵਿੱਚ ਆਉਂਦਾ ਹੈ?
ਉੱਤਰ : ਕੱਤਕ ਵਿੱਚ।
ਪ੍ਰਸ਼ਨ 39. ਦਿਵਾਲੀ ਕਿਸ ਮਹੀਨੇ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ?
ਉੱਤਰ : ਕੱਤਕ ਦੀ।
ਪ੍ਰਸ਼ਨ 40. ਪੋਹ ਮਹੀਨੇ ਦੇ ਅਖੀਰਲੇ ਦਿਨ ਕਿਹੜਾ ਤਿਉਹਾਰ ਹੁੰਦਾ ਹੈ?
ਉੱਤਰ : ਲੋਹੜੀ।
ਪ੍ਰਸ਼ਨ 41. ਲੋਹੜੀ ਤੋਂ ਅਗਲੇ ਦਿਨ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?
ਉੱਤਰ : ਮਾਘੀ ਦਾ।
ਪ੍ਰਸ਼ਨ 42. ਫੱਗਣ ਮਹੀਨੇ ਦੀ ਮੱਸਿਆ ਨੂੰ ਕਿਹੜਾ ਤਿਉਹਾਰ ਹੁੰਦਾ ਹੈ ?
ਉੱਤਰ : ਸ਼ਿਵਰਾਤਰੀ ਦਾ।
ਪ੍ਰਸ਼ਨ 43. ਭਾਦਰੋਂ ਦੇ ਕ੍ਰਿਸ਼ਨਾ-ਪੱਖ ਦੀ ਅੱਠਵੀਂ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?
ਉੱਤਰ : ਜਨਮ-ਅਸ਼ਟਮੀ।