CBSEClass 12 PunjabiEducationHistoryHistory of PunjabPunjab School Education Board(PSEB)

ਪੰਜਾਬ ਦੇ ਇਤਿਹਾਸਕ ਸੋਮੇ : ਦਸਮ ਗ੍ਰੰਥ ਸਾਹਿਬ


ਪ੍ਰਸ਼ਨ 7. ਦਸਮ ਗ੍ਰੰਥ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ?

(What do you know about Dasam Granth Sahib?)

ਜਾਂ

ਪ੍ਰਸ਼ਨ. ਦਸਮ ਗ੍ਰੰਥ ਸਾਹਿਬ ‘ਤੇ ਇੱਕ ਨੋਟ ਲਿਖੋ।

(Write a short note on Dasam Granth Sahib.)

ਉੱਤਰ – ਦਸਮ ਗ੍ਰੰਥ ਸਾਹਿਬ ਸਿੱਖਾਂ ਦਾ ਇੱਕ ਹੋਰ ਪਵਿੱਤਰ ਗ੍ਰੰਥ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ। ਇਸ ਦਾ ਸੰਕਲਨ ਮੁੱਖ ਤੌਰ ‘ਤੇ ਰਾਜਨੀਤਿਕ ਅਤੇ ਧਾਰਮਿਕ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਸਿੱਖਾਂ ਵਿੱਚ ਜੋਸ਼ ਪੈਦਾ ਕਰਨਾ ਸੀ। ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ। ਇਨ੍ਹਾਂ ਵਿੱਚੋਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, ‘ਚੰਡੀ ਦੀ ਵਾਰ’, ‘ਚੌਬੀਸ ਅਵਤਾਰ’, ‘ਸ਼ਬਦ ਹਜ਼ਾਰੇ’, ‘ਸ਼ਸਤਰ ਨਾਮਾ’, ‘ਬਚਿੱਤਰ ਨਾਟਕ’ ਅਤੇ ਜ਼ਫ਼ਰਨਾਮਾ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਣਨ ਯੋਗ ਹਨ।

ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ। ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ-ਕਥਾ ਹੈ। ਇਹ ਬੇਦੀ ਅਤੇ ਸੋਢੀ ਜਾਤੀਆਂ ਦੇ ਪ੍ਰਾਚੀਨ ਇਤਿਹਾਸ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਹਾੜੀ ਰਾਜਿਆਂ ਨਾਲ ਲੜਾਈਆਂ ਨੂੰ ਜਾਣਨ ਸੰਬੰਧੀ ਇੱਕ ਬਹੁਤ ਹੀ ਮਹੱਤਵਪੂਰਨ ਸੋਮਾ ਹੈ।

ਜ਼ਫ਼ਰਨਾਮਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਨਾਮੀ ਸਥਾਨ ‘ਤੇ ਕੀਤੀ ਸੀ। ਇਹ ਇੱਕ ਚਿੱਠੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਵਿੱਚ ਔਰੰਗਜ਼ੇਬ ਨੂੰ ਲਿਖੀ ਸੀ। ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ, ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਬੜੀ ਦਲੇਰੀ ਅਤੇ ਨਿਡਰਤਾ ਨਾਲ ਕੀਤਾ ਹੈ। ਦਸਮ ਗ੍ਰੰਥ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕੰਮਾਂ ਨੂੰ ਜਾਣਨ ਲਈ ਸਾਡਾ ਇੱਕ ਅਤਿ ਮਹੱਤਵਪੂਰਨ ਸੋਮਾ ਹੈ।


हिंदी संकलन

प्रश्न 7. दशम ग्रंथ साहिब के बारे में आप क्या जानते हैं?

या

प्रश्न. दशम ग्रंथ साहिब पर एक टिप्पणी लिखिए।

उत्तर – दशम ग्रंथ साहिब सिखों का एक और पवित्र ग्रंथ है। यह गुरु गोबिंद सिंह जी और उनके दरबारी कवियों की कृतियों का संग्रह है। इस ग्रंथ साहिब का संकलन 1721 ई. भाई मणि सिंह जी ने किया था। इसका संकलन मुख्य रूप से सिखों को राजनीतिक और धार्मिक उत्पीड़कों के खिलाफ लड़ने के लिए प्रेरित करने के लिए था। यह कुल 18 ग्रन्थों का संग्रह है। इनमें ‘जपु जी साहिब’, ‘अकाल उस्तति’, ‘चंडी दी वार’, ‘चौबीस अवतार’, ‘शबद हजारे’, ‘शस्त्र नामा’, ‘बचित्तर नाटक’ और ‘जफरनामा‘ के नाम विशेष रूप से उल्लेखनीय हैं।

ऐतिहासिक रूप से, बचित्तर नाटक और जफरनामा सबसे महत्वपूर्ण हैं। बचित्तर नाटक गुरु गोबिंद सिंह जी द्वारा लिखित आत्मकथा है। यह बेदी और सोढ़ी जातियों के प्राचीन इतिहास, गुरु तेग बहादुर की शहादत और पहाड़ी प्रमुखों के साथ गुरु गोबिंद सिंह की लड़ाई को जानने का एक बहुत ही महत्वपूर्ण स्रोत है।

जफरनामा की रचना गुरु गोबिंद सिंह ने दीना कांगड़ नामक स्थान पर की थी। यह गुरु गोबिंद सिंह द्वारा फारसी में औरंगजेब को लिखा गया एक पत्र है। इस पत्र में गुरु जी ने निर्भीकता और बहादुरी से औरंगजेब के अत्याचारों, मुगल सेनापतियों द्वारा कुरान की झूठी शपथ लेकर गुरु जी के साथ विश्वासघात का उल्लेख किया है। गुरु गोबिंद सिंह जी के जीवन और कार्यों को जानने के लिए दशम ग्रंथ वास्तव में हमारे लिए सबसे महत्वपूर्ण स्रोत है।


English Version

Q. What do you know about Dasam Granth Sahib?

Or

Q. Write a short note on Dasam Granth Sahib.

Answer – Dasam Granth Sahib is another holy scripture of the Sikhs. This is a collection of the works of Guru Gobind Singh Ji and his court poets. This Granth Sahib was compiled by Bhai Mani Singh Ji in 1721 AD. Its compilation was mainly to inspire the Sikhs to fight against political and religious oppressors. It is a collection of 18 texts in total. Among them, the names of ‘Japu Ji Sahib’, ‘Akal Ustati’, ‘Chandi Di War’, ‘Chaubees Avatar’, ‘Shabd Hazare’, ‘Shastar Nama’, ‘Bachittar Natak’ and ‘Zafarnama‘ are particularly noteworthy.

Historically, Bachittar Natak and Zafarnama are the most important. Bachittar Natak is an autobiography written by Guru Gobind Singh Ji. It is a very important source to know the ancient history of Bedi and Sodhi castes, the martyrdom of Guru Tegh Bahadur Ji, and the battle of Guru Gobind Singh Ji with the hill chiefs.

The Zafarnama was composed by Guru Gobind Singh Ji at a place called Dina Kangar. This is a letter written by Guru Gobind Singh Ji to Aurangzeb in Persian. In this letter, Guru Ji boldly and bravely mentioned the atrocities of Aurangzeb, betrayal of Guruji by the Mughal generals by taking a false oath of the Quran. Dasam Granth is indeed the most important source for us to know the life and works of Guru Gobind Singh Ji.