CBSEClass 12 PunjabiEducationHistoryHistory of PunjabPunjab School Education Board(PSEB)

ਪੰਜਾਬ ਦੇ ਇਤਿਹਾਸਕ ਸੋਮੇ : ‘ਆਦਿ ਗ੍ਰੰਥ ਸਾਹਿਬ’


ਪ੍ਰਸ਼ਨ 6. ‘ਆਦਿ ਗ੍ਰੰਥ ਸਾਹਿਬ’ ‘ਤੇ ਇੱਕ ਨੋਟ ਲਿਖੋ।

(Write a note on ‘Adi Granth Sahib’.)

ਜਾਂ

ਪ੍ਰਸ਼ਨ. ‘ਆਦਿ ਗ੍ਰੰਥ ਸਾਹਿਬ’ ਅਤੇ ਇਸ ਦੇ ਇਤਿਹਾਸਿਕ ਮਹੱਤਵ ਦਾ ਸੰਖੇਪ ਵਰਣਨ ਕਰੋ।

(Give a brief description of ‘Adi Granth Sahib’ and its historical importance.)

ਉੱਤਰ – ‘ਆਦਿ ਗ੍ਰੰਥ ਸਾਹਿਬ ਜੀ’ ਜਾਂ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਸੀ।

1. ਸੰਕਲਨ ਦੀ ਲੋੜ— ‘ਆਦਿ ਗ੍ਰੰਥ ਸਾਹਿਬ ਜੀ’ ਦੇ ਸੰਕਲਨ ਲਈ ਕਈ ਕਾਰਨ ਜ਼ਿੰਮੇਵਾਰ ਸਨ। ਪਹਿਲਾ, ਸਿੱਖਾਂ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ। ਦੂਸਰਾ, ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀਆ ਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ। ਤੀਸਰਾ, ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਸੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ।

2. ‘ਆਦਿ ਗ੍ਰੰਥ ਸਾਹਿਬ ਜੀ’ ਦਾ ਸੰਕਲਨ – ‘ਆਦਿ ਗ੍ਰੰਥ ਸਾਹਿਬ ਜੀ’ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਦੇ ਰਾਮਸਰ ਨਾਂ ਦੇ ਸਥਾਨ ‘ਤੇ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਇਸ ਨੂੰ ਲਿਖਦੇ ਗਏ। ਇਹ ਮਹਾਨ ਕਾਰਜ ਅਗਸਤ 1604 ਈ. ਵਿੱਚ ਸੰਪੂਰਨ ਹੋਇਆ। ‘ਆਦਿ ਗ੍ਰੰਥ ਸਾਹਿਬ ਜੀ’ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ 16 ਅਗਸਤ, 1604 ਈ. ਨੂੰ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ।

3. ‘ਆਦਿ ਗ੍ਰੰਥ ਸਾਹਿਬ ਜੀ’ ਵਿੱਚ ਯੋਗਦਾਨ ਦੇਣ ਵਾਲੇ — ‘ਆਦਿ ਗ੍ਰੰਥ ਸਾਹਿਬ ਜੀ’ ਇੱਕ ਵਿਸ਼ਾਲ ਗ੍ਰੰਥ ਹੈ । ਇਸ ਵਿੱਚ ਯੋਗਦਾਨ ਦੇਣ ਵਾਲਿਆਂ ਦਾ ਵੇਰਵਾ ਹੇਠ ਲਿਖਿਆ ਹੈ—

(ੳ) ਸਿੱਖ ਗੁਰੂ – ‘ਆਦਿ ਗ੍ਰੰਥ ਸਾਹਿਬ ਜੀ’ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ 116 ਸ਼ਬਦ ਅਤੇ ਸ਼ਲੋਕ (59 ਸ਼ਬਦ ਅਤੇ 57 ਸ਼ਲੋਕ) ਸ਼ਾਮਲ ਕੀਤੇ ਗਏ  ਸਨ।

(ਅ) ਭਗਤ ਤੇ ਸੰਤ – ‘ਆਦਿ ਗ੍ਰੰਥ ਸਾਹਿਬ ਜੀ’ ਵਿੱਚ 15 ਹਿੰਦੂ ਭਗਤਾਂ ਤੇ ਸੂਫ਼ੀ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ। ਪ੍ਰਮੁੱਖ ਭਗਤਾਂ ਤੇ ਸੰਤਾਂ ਦੇ ਨਾਂ ਇਹ ਹਨ – ਕਬੀਰ ਜੀ, ਫ਼ਰੀਦ ਜੀ, ਨਾਮਦੇਵ ਜੀ, ਗੁਰੂ ਰਵਿਦਾਸ ਜੀ, ਧੰਨਾ ਜੀ, ਰਾਮਾਨੰਦ ਜੀ ਅਤੇ ਜੈਦੇਵ ਜੀ। ਇਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੇ ਸਭ ਤੋਂ ਜ਼ਿਆਦਾ 541 ਸ਼ਬਦ ਹਨ।

(ੲ) ਭੱਟ— ‘ਆਦਿ ਗ੍ਰੰਥ ਸਾਹਿਬ ਜੀ’ ਵਿੱਚ 11 ਭੱਟਾਂ ਦੇ 123 ਸਵੱਯੇ ਵੀ ਅੰਕਿਤ ਕੀਤੇ ਗਏ ਹਨ। ਕੁਝ ਪ੍ਰਮੁੱਖ ਭੱਟਾਂ ਦੇ ਨਾਂ ਇਹ ਹਨ – ਕਲ੍ਹਸਹਾਰ ਜੀ, ਨਲ ਜੀ, ਬਲ ਜੀ, ਭਿਖਾ ਜੀ ਤੇ ਹਰਬੰਸ ਜੀ ।

4. ‘ਆਦਿ ਗ੍ਰੰਥ ਸਾਹਿਬ ਜੀ’ ਦਾ ਮਹੱਤਵ – ‘ਆਦਿ ਗ੍ਰੰਥ ਸਾਹਿਬ ਜੀ’ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਵਿੱਚ ਅਗਵਾਈ ਦੇਣ ਵਾਲੇ ਸੁਨਹਿਰੀ ਸਿਧਾਂਤ ਦਿੱਤੇ ਹਨ। ਇਸ ਦੀ ਬਾਣੀ ਪਰਮਾਤਮਾ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ।


हिंदी संकलन

प्रश्न. ‘आदि ग्रंथ साहिब’ पर एक टिप्पणी लिखिए।

या

प्रश्न. ‘आदि ग्रंथ साहिब’ और इसके ऐतिहासिक महत्व का संक्षेप में वर्णन करें।

उत्तर: ‘आदि ग्रंथ साहिब जी’ अथवा ‘गुरु ग्रंथ साहिब जी’ का संकलन गुरु अर्जन देव जी की सबसे बड़ी कृति थी।

1. संकलन की आवश्यकता – ‘आदि ग्रंथ साहिब जी’ के संकलन के लिए अनेक कारण उत्तरदायी थे। सबसे पहले, सिखों का मार्गदर्शन करने के लिए एक पवित्र ग्रंथ की आवश्यकता थी। दूसरा, गुरु अर्जुन देव जी के भाई पृथिया ने अपनी रचनाओं को गुरु साहिबों की बाणी कहकर लोकप्रिय बनाने की कोशिश शुरू कर दी थी। गुरु अर्जुन देव जी गुरु साहिबों के शब्दों को शुद्ध रूप में दर्ज करना चाहते थे। तीसरा, गुरु अमर दास ने भी सिखों को गुरु साहिब की सच्ची बाणी का पाठ करने का आदेश दिया था।

2. ‘आदि ग्रंथ साहिब जी’ का संकलन – ‘आदि ग्रंथ साहिब जी’ के संकलन का कार्य अमृतसर में रामसर नामक स्थान पर किया गया था। गुरु अर्जुन देव जी बाणी लिखवाते गए और भाई गुरदास जी इसे लिखते गए। यह महान कार्य अगस्त 1604 ई. में पूर्ण हुआ। ‘आदि ग्रंथ साहिब जी’ का पहला प्रकाश उत्सव 16 अगस्त, 1604 ई. को स्वर्ण मंदिर में किया गया। बाबा बुढ्ढा जी को प्रथम मुख्य ग्रंथी नियुक्त किया गया।

3. ‘आदि ग्रंथ साहिब जी’ का योगदान –  ‘आदि ग्रंथ साहिब जी’ एक बहुत बड़ा ग्रंथ है। इसमें योगदान देने वालों का विवरण इस प्रकार है:

(क) सिख गुरु –  ‘आदि ग्रंथ साहिब जी’ में गुरु नानक देव जी के 976 शब्द, गुरु अंगद देव जी के 62 शब्द, गुरु अमर दास जी के 907 शब्द, गुरु राम दास जी के 679 शब्द और गुरु अर्जुन देव जी के 2216 शब्द हैं। गुरु गोबिंद सिंह जी के समय में इसमें गुरु तेग बहादुर जी के 116 शब्द और श्लोक (59 शब्द और 57 श्लोक) शामिल किए गए।

(ख) भगत और संत – आदि ग्रंथ साहिब जी में 15 हिंदू भगतों और सूफी संतों की बाणी शामिल की गई है। इनमें से प्रमुख भक्तों और संतों के नाम हैं – कबीर जी, फरीद जी, नामदेव जी, गुरु रविदास जी, धन्ना जी, रामानन्द जी और जयदेव जी। इनमें से सबसे अधिक 541 शब्द भगत कबीर जी के हैं।

(ग) भट्ट – ‘आदि ग्रंथ साहिब जी’ में 11 भट्टों के 123 सवैये भी शामिल किए गए हैं। कुछ प्रमुख भट्टों के नाम हैं- कल्हसहर जी, नल जी, बाल जी, भीखा जी और हरबंस जी।

4. ‘आदि ग्रंथ साहिब जी’ का महत्व –  ‘आदि ग्रंथ साहिब जी’ ने मानव जीवन के हर पहलू में मार्गदर्शन करने वाले सुनहरे सिद्धांत दिए हैं। इनकी बाणी ईश्वर की एकता और आपसी भाईचारे का संदेश देती है।


English Version

Q. Write a note on ‘Adi Granth Sahib Ji’.

Or

Q. Give a brief description of ‘Adi Granth Sahib Ji’ and its historical importance.

Answer: The compilation of ‘Adi Granth Sahib Ji’ or ‘Guru Granth Sahib Ji’ is the greatest work of Guru Arjun Dev Ji.

1. Need for Compilation – Many reasons were responsible for the compilation of ‘Adi Granth Sahib Ji’. First, there was a need for a holy scripture to guide the Sikhs. Second, Guru Arjan Dev Ji’s brother Prithiya started trying to popularize his compositions by calling them the Bani of Guru Sahibs. Guru Arjun Dev Ji wanted to record the words of the Guru Sahibs in pure form. Third, Guru Amar Das also ordered the Sikhs to recite the true Bani of Guru Sahib.

2. Compilation of ‘Adi Granth Sahib Ji’ – The work of compilation of ‘Adi Granth Sahib Ji’ was done at a place called Ramsar in Amritsar. Guru Arjun Dev Ji went on to get the Bani written and Bhai Gurdas Ji went on to write it. This great work was completed in August 1604 AD. The first Prakash Utsav of ‘Adi Granth Sahib Ji’ was done on August 16, 1604 in the Golden Temple. Baba Budha Ji was appointed as the first Chief Granthi.

3. Contribution of ‘Adi Granth Sahib Ji’ – ‘Adi Granth Sahib Ji’ is a very big scripture. The details of the contributors are as follows:

(a) Sikh Guru – ‘Adi Granth Sahib Ji’ contains 976 words of Guru Nanak Dev Ji, 62 words of Guru Angad Dev Ji, 907 words of Guru Amar Das Ji, 679 words of Guru Ram Das Ji ,and 2216 words of Guru Arjun Dev Ji. During the time of Guru Gobind Singh Ji, it included 116 words and shlokas (59 words and 57 verses) of Guru Tegh Bahadur Ji.

(b) Bhagat and Saint – The Bani of 15 Hindu Bhagats and Sufi saints have been included in ‘Adi Granth Sahib’. Among these, the names of prominent devotees and saints are – Kabir Ji, Farid Ji, Namdev Ji, Guru Ravidas Ji, Dhanna Ji, Ramanand Ji, and Jaidev Ji. Most of these, 541 words are from Bhagat Kabir Ji.

(c) Bhatt – ‘Adi Granth Sahib Ji’ has also included 123 Sawaiye of 11 Bhatts. The names of some of the major kilns are – Kalhsahar Ji, Nal Ji, Bal Ji, Bhikha Ji, and Harbans Ji.

4. Importance of ‘Adi Granth Sahib Ji’ – ‘Adi Granth Sahib Ji’ has given golden principles to guide in every aspect of human life. His words give the message of unity and the brotherhood of God.