ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ
ਪੰਜਾਬੀ ਭਾਸ਼ਾ ਵਿੱਚ
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ (PHYSICAL FEATURES OF THE PUNJAB AND THEIR INFLUENCE ON ITS HISTORY)
ਪ੍ਰਸ਼ਨ 1. ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ ।
(Describe in brief physical features of the Punjab.)
ਜਾਂ
ਪ੍ਰਸ਼ਨ. ਪੰਜਾਬ ਦੀਆਂ ਕਿਸੇ ਛੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
(Explain any six physical features of Punjab.)
ਉੱਤਰ – ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-
1. ਹਿਮਾਲਿਆ ਪਰਬਤ – ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ। ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾਂ ਬਰਫ ਨਾਲ ਢੱਕੀਆ ਰਹਿੰਦੀਆਂ ਹਨ। ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ। ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ । ਹਿਮਾਲਿਆ ਪਰਬਤ ਪੰਜਾਬ ਲਈ ਕਈ ਪੱਖਾਂ ਤੋਂ ਇੱਕ ਵਰਦਾਨ ਸਿੱਧ ਹੋਇਆ ਹੈ।
2. ਸੁਲੇਮਾਨ ਪਰਬਤ ਸ਼੍ਰੇਣੀਆਂ – ਸੁਲੇਮਾਨ ਪਰਬਤ ਸ਼੍ਰੇਣੀਆਂ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹਨ। ਇਨ੍ਹਾਂ ਪ੍ਰਬਤ ਸ਼੍ਰੇਣੀਆਂ ਵਿੱਚ ਅਨੇਕਾਂ ਦੱਰੇ ਸਥਿਤ ਹਨ। ਇਨ੍ਹਾਂ ਦੱਰਿਆਂ ਵਿੱਚ ਖੈਬਰ, ਬੋਲਾਨ, ਕੁੱਰਮ, ਟੋਚੀ ਤੇ ਗੋਮਲ ਦੇ ਦੱਰੇ ਪ੍ਰਸਿੱਧ ਹਨ। ਪੰਜਾਬ ਵਿੱਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਅਤੇ ਵਪਾਰੀ ਇਨ੍ਹਾਂ ਦਰਿਆ ਰਾਹੀਂ ਹੀ ਆਏ।
3. ਅਰਧ-ਪਹਾੜੀ ਪ੍ਰਦੇਸ਼—ਇਹ ਪ੍ਰਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ । ਇਸ ਪ੍ਰਦੇਸ਼ ਨੂੰ ਤਰਾਈ ਪ੍ਰਦੇਸ਼ ਵੀ ਕਿਹਾ ਜਾਂਦਾ ਹੈ । ਇਸ ਪ੍ਰਦੇਸ਼ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਦੇ ਉੱਤਰੀ ਖੇਤਰ ਅਤੇ ਸਿਆਲਕੋਟ ਦੇ ਕੁਝ ਇਲਾਕੇ ਸ਼ਾਮਲ ਹਨ । ਪਹਾੜੀ ਪ੍ਰਦੇਸ਼ ਹੋਣ ਕਾਰਨ ਇੱਥੇ ਦੀ ਭੂਮੀ ਘੱਟ ਉਪਜਾਊ ਹੈ ਅਤੇ ਵਸੋਂ ਬਹੁਤੀ ਸੰਘਣੀ ਨਹੀਂ ਹੈ।
4. ਮੈਦਾਨੀ ਪ੍ਰਦੇਸ਼ – ਮੈਦਾਨੀ ਪ੍ਰਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ। ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ । ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ – ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਇਸੇ ਪ੍ਰਦੇਸ਼ ਵਿੱਚ ਵਹਿੰਦੇ ਹਨ । ਇਹ ਪ੍ਰਦੇਸ਼ ਤਿੰਨ ਭਾਗਾਂ – ਪੰਜ ਦੁਆਬ, ਮਾਲਵਾ ਤੇ ਬਾਂਗਰ ਅਤੇ ਦੱਖਣ-ਪੱਛਮ ਦੇ ਮਾਰੂਥਲ ਵਿੱਚ ਵੰਡਿਆ ਹੋਇਆ ਹੈ।
5. ਪੰਜਾਬ ਦਾ ਜਲਵਾਯੂ – ਪੰਜਾਬ ਦੇ ਜਲਵਾਯੂ ਵਿੱਚ ਵੀ ਬਹੁਤ ਭਿੰਨਤਾ ਪਾਈ ਜਾਂਦੀ ਹੈ । ਇੱਥੇ ਸਰਦੀਆਂ ਵਿੱਚ ਅਤਿ ਦੀ ਸਰਦੀ ਪੈਂਦੀ ਹੈ ਅਤੇ ਗਰਮੀਆਂ ਵਿੱਚ ਅਤਿ ਦੀ ਗਰਮੀ ਪੈਂਦੀ ਹੈ। ਜਨਵਰੀ ਅਤੇ ਫ਼ਰਵਰੀ ਦੇ ਮਹੀਨਿਆਂ ਵਿੱਚ ਇੱਥੇ ਸਖ਼ਤ ਠੰਢ ਪੈਂਦੀ ਹੈ। ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਮੈਦਾਨੀ ਭਾਗਾਂ ਵਿੱਚ ਲੂਆਂ ਚਲਦੀਆਂ ਹਨ। ਜੁਲਾਈ ਤੋਂ ਲੈ ਕੇ ਸਤੰਬਰ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਵਰਖਾ ਹੁੰਦੀ ਹੈ । ਅਕਤੂਬਰ-ਨਵੰਬਰ ਅਤੇ ਫ਼ਰਵਰੀ-ਮਾਰਚ ਦੇ ਮਹੀਨਿਆ ਵਿੱਚ ਪੰਜਾਬ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ।
6. ਪੰਜਾਬ ਦੀ ਮਿੱਟੀ – ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਵੱਖੋ-ਵੱਖਰੀ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ । ਪੰਜਾਬ ਦੇ ਤਰਾਈ ਅਤੇ ਪਰਬਤੀ ਪ੍ਰਦੇਸ਼ ਦੀ ਜ਼ਮੀਨ ਪਥਰੀਲੀ ਹੋਣ ਕਾਰਨ ਉਪਜਾਊ ਨਹੀਂ ਹੈ। ਦੂਜੇ ਪਾਸੇ ਇਸ ਦੇ ਮੈਦਾਨੀ ਭਾਗ ਦੀ ਗਿਣਤੀ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮ ਵਿੱਚ ਮਾਰੂਥਲੀ ਪ੍ਰਦੇਸ਼ ਸਥਿਤ ਹੈ। ਇੱਥੋਂ ਦੀ ਭੂਮੀ ਬਹੁਟ ਘੱਟ ਉਪਜਾਊ ਹੈ।
हिंदी संकलन
पंजाब की भौतिक विशेषताएं और इसके इतिहास पर उनका प्रभाव
प्रश्न 1. पंजाब की भौगोलिक विशेषताओं का संक्षेप में वर्णन कीजिए।
या
प्रश्न. पंजाब की किन्हीं छह भौगोलिक विशेषताओं का वर्णन कीजिए।
उत्तर – पंजाब की भौगोलिक विशेषताओं का वर्णन इस प्रकार है:-
1. हिमालय पर्वत – हिमालय पंजाब के उत्तर में स्थित है। हिमालय की चोटियां हमेशा बर्फ से ढकी रहती हैं। यह पर्वत पूर्व में असम से लेकर पश्चिम में अफगानिस्तान तक फैला हुआ है। यह 2500 किमी लंबा और 240 किमी से 320 किमी चौड़ा है। हिमालय कई मायनों में पंजाब के लिए वरदान साबित हुआ है।
2. सुलेमान पर्वत श्रृंखला – सुलेमान पर्वत श्रृंखला पंजाब के उत्तर-पश्चिम में स्थित है। इन पर्वत श्रृंखलाओं में कई घाटियाँ स्थित हैं। इन नदियों में खैबर, बोलान, कुर्रम, टोची और गोमल प्रसिद्ध हैं। पंजाब में आने वाले अधिकांश विदेशी आक्रमणकारी और व्यापारी इन्हीं नदियों के माध्यम से आए थे।
3. अर्ध-पर्वतीय क्षेत्र – यह क्षेत्र शिवालिक पहाड़ियों और पंजाब के मैदानों के बीच स्थित है। इस राज्य को तराई प्रदेश भी कहा जाता है। इस राज्य में होशियारपुर, कांगड़ा, अंबाला, गुरदासपुर के उत्तरी क्षेत्र और सियालकोट के कुछ क्षेत्र शामिल हैं। पहाड़ी क्षेत्र होने के कारण भूमि कम उपजाऊ है और जनसंख्या बहुत घनी नहीं है।
4. मैदानी प्रदेश – मैदानी इलाका पंजाब का सबसे बड़ा और सबसे महत्वपूर्ण खंड है। यह सिंधु और यमुना नदियों के बीच स्थित है। यह मैदान दुनिया के सबसे उपजाऊ मैदानों में गिना जाता है। पंजाब में बहने वाली पाँच नदियाँ – सतलुज, ब्यास, रावी, चिनाब और जेहलम(झेलम) इस क्षेत्र में बहती हैं। इस क्षेत्र को तीन भागों में बांटा गया है – पंज दोआब, मालवा और बांगर और दक्षिण-पश्चिमी रेगिस्तान।
5. पंजाब की जलवायु – पंजाब की जलवायु भी बहुत विविध है। यहाँ सर्दियों में बहुत अधिक ठंडा और गर्मियों में बहुत अधिक गर्मी पड़ती है। जनवरी और फरवरी में यहाँ कड़ाके की सर्दी पड़ती है। मई और जून के महीनों में मैदानी इलाकों में गर्म हवाएं चलती हैं। पंजाब में जुलाई से सितंबर तक बारिश होती है। पंजाब में अक्टूबर-नवंबर और फरवरी-मार्च के महीनों में मौसम बहुत सुहावना होता है।
6. पंजाब की मिट्टी – पंजाब के अलग-अलग हिस्सों में अलग-अलग तरह की मिट्टी पाई जाती है। पंजाब का निचला और पहाड़ी इलाका उपजाऊ नहीं है। वहीं इसके मैदानों की गिनती दुनिया के सबसे उपजाऊ मैदानों में होती है। रेगिस्तानी क्षेत्र पंजाब के दक्षिण – पश्चिम में स्थित है। यहां की भूमि बहुत कम उपजाऊ है।
English Version
Physical features of Punjab and their impact on its history
Q1. Describe in brief the physical features of Punjab.
Or
Q. Explain any six physical features of Punjab.
Answer – The description of the geographical features of Punjab is as follows:-
1. Himalaya Mountains – The Himalayas are located in the north of Punjab. The Himalayan peaks are always covered with snow. This mountain extends from Assam in the east to Afghanistan in the west. It is 2500 km long and 240 km to 320 km wide. The Himalayas have proved to be a boon for Punjab in many ways.
2. Sulaiman mountain range – The Sulaiman mountain range is located in the north-west of Punjab. There are many valleys located in these mountain ranges. Among these rivers Khaiber, Bolan, Kurram, Tochi, and Gomal are famous. Most of the foreign invaders and traders who came to Punjab came through these rivers.
3. Semi-mountainous region – This region is situated between the Shivalik hills and the plains of Punjab. This state is also known as the Terai region. The state includes Hoshiarpur, Kangra, Ambala, the northern region of Gurdaspur, and some areas of Sialkot. Being a hilly area, the land is less fertile and the population is not very dense.
4. Plains – The plains are the largest and most important section of Punjab. It is situated between the Indus and Yamuna rivers. This plain is counted among the most fertile plains of the world. Five rivers flowing in Punjab – Sutlej, Beas, Ravi, Chenab, and Jehlum (Jhelum) flow in this region. The region is divided into three parts – the Panj Doab, Malwa, and Bangar, and the South-Western Desert.
5. Climate of Punjab – The climate of Punjab is also very diverse. Here it is very cold in winter and very hot in summer. In January and February, there is a severe winter here. In the months of May and June, warm winds blow over the plains. It rains in Punjab from July to September. The weather in Punjab is very pleasant in the months of October-November and February-March.
6. Soils of Punjab – Different types of soils are found in different parts of Punjab. The low and hilly areas of Punjab are not fertile. At the same time, its plains are counted among the most fertile plains in the world. The desert region is located in the south-west of Punjab. The land here is very less fertile.