ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ (Physical Features of the Punjab and their influence on its History)
1. ਪੰਜਾਬ ਦੇ ਵੱਖ – ਵੱਖ ਨਾਂ (Different names of the Punjab) – ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ‘ਪੰਜ’ ਅਤੇ ‘ਆਬ’ ਦੇ ਮੇਲ ਤੋਂ ਬਣਿਆ ਹੈ। ਪੰਜਾਬ ਦਾ ਸ਼ਬਦੀ ਅਰਥ ਹੈ ਪੰਜ ਦਰਿਆਵਾਂ ਦਾ ਪ੍ਰਦੇਸ਼। ਪੰਜਾਬ ਨੂੰ ਪ੍ਰਾਚੀਨ ਕਾਲ ਵਿੱਚ ‘ਟੱਕ ਦੇਸ਼‘, ਰਿਗਵੈਦਿਕ ਕਾਲ ਵਿੱਚ ‘ਸਪਤ ਸਿੰਧੂ‘, ਪੁਰਾਣ ਕਾਲ ਵਿੱਚ ‘ਪੰਚਨਦ‘, ਯੂਨਾਨੀਆਂ ਦੁਆਰਾ ‘ਪੈਂਟਾਪੋਟਾਮੀਆਂ‘, ਮੱਧ ਕਾਲ ਵਿੱਚ ‘ਲਾਹੌਰ ਸੂਬਾ’ ਅਤੇ ਅੰਗਰੇਜ਼ਾਂ ਦੁਆਰਾ ‘ਪੰਜਾਬ ਪ੍ਰਾਂਤ’ ਕਿਹਾ ਜਾਂਦਾ ਸੀ।
2. ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ (Physical Features of the Punjab) :
(i) ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ (The Himalayas and Sulaiman Mountain Ranges) : ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ। ਇਹ ਪਰਬਤ ਆਸਾਮ ਤੋਂ ਲੈ ਕੇ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਹੈ। ਇਹ ਪੰਜਾਬ ਲਈ ਵਰਦਾਨ ਸਿੱਧ ਹੋਇਆ ਹੈ। ਹਿਮਾਲਿਆ ਪਰਬਤ ਦੇ ਸਿੱਟੇ ਵਜੋਂ ਪੰਜਾਬ ਦੀ ਧਰਤੀ ਵਧੇਰੇ ਉਪਜਾਊ ਬਣ ਗਈ ਹੈ। ਸੁਲੇਮਾਨ ਪਰਬਤ ਸ਼੍ਰੇਣੀਆਂ ਪੰਜਾਬ ਦੇ ਉੱਤਰ – ਪੱਛਮ ਵਿੱਚ ਸਥਿਤ ਹਨ। ਇਨ੍ਹਾਂ ਸ਼੍ਰੇਣੀਆਂ ਵਿੱਚ ਖੈਬਰ, ਕੁੱਰਮ, ਬੋਲਾਨ, ਟੋਚੀ ਅਤੇ ਗੋਮਲ ਨਾਂ ਦੇ ਦੱਰੇ ਸਥਿਤ ਹਨ।
(ii) ਅਰਧ ਪਹਾੜੀ ਪ੍ਰਦੇਸ਼ (Sub-Mountainous Region) – ਇਹ ਪ੍ਰਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ। ਇਸ ਨੂੰ ਤਰਾਈ ਪ੍ਰਦੇਸ਼ ਵੀ ਕਿਹਾ ਜਾਂਦਾ ਹੈ। ਇਸ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਅਤੇ ਸਿਆਲਕੋਟ ਦੇ ਪ੍ਰਦੇਸ਼ ਆਉਂਦੇ ਹਨ।
(iii) ਮੈਦਾਨੀ ਪ੍ਰਦੇਸ਼ (The Plains)— ਮੈਦਾਨੀ ਪ੍ਰਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ। ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਵਿਚਾਲੇ ਸਥਿਤ ਹੈ। ਇਸ ਦਾ ਵਧੇਰੇ ਭਾਗ ਪੰਜ ਦੁਆਬਿਆਂ ਨਾਲ ਘਿਰਿਆ ਹੋਇਆ ਹੈ। ਇਨ੍ਹਾਂ ਦੁਆਬਿਆਂ ਨੂੰ ਬਿਸਤ ਜਲੰਧਰ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ ਅਤੇ ਸਿੰਧ ਸਾਗਰ ਦੁਆਬ ਕਿਹਾ ਜਾਂਦਾ ਹੈ। ਪੰਜਾਬ ਦੇ ਮੈਦਾਨੀ ਭਾਗ ਵਿੱਚ ਸਤਲੁਜ ਅਤੇ ਘੱਗਰ ਦਰਿਆਵਾਂ ਵਿਚਾਲੇ ਖੇਤਰ ਨੂੰ ਮਾਲਵਾ ਅਤੇ ਘੱਗਰ ਅਤੇ ਜਮਨਾ ਦਰਿਆਵਾਂ ਵਿਚਾਲੇ ਖੇਤਰ ਨੂੰ ਬਾਂਗਰ ਕਿਹਾ ਜਾਂਦਾ ਹੈ। ਪੰਜਾਬ ਦੇ ਦੱਖਣ-ਪੱਛਮ ਦਾ ਪ੍ਰਦੇਸ਼ ਮਾਰੂਥਲੀ ਹੈ ਜਿਸ ਕਾਰਨ ਇੱਥੇ ਵਸੋਂ ਬਹੁਤ ਘੱਟ ਹੈ।
3. ਭੌਤਿਕ ਵਿਸ਼ੇਸ਼ਤਾਵਾਂ ਦਾ ਪੰਜਾਬ ਦੇ ਇਤਿਹਾਸ ਉੱਤੇ ਪ੍ਰਭਾਵ (Influence of Physical Features on the History of Punjab) – ਪੰਜਾਬ ‘ਤੇ ਉਸ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਪ੍ਰਭਾਵਾਂ ਨਾਲ ਸੰਬੰਧਿਤ ਮੁੱਖ ਤੱਥ ਇਸ ਤਰ੍ਹਾਂ ਹਨ : —
(i) ਰਾਜਨੀਤਿਕ ਪ੍ਰਭਾਵ (Political Effects) —ਉੱਤਰ-ਪੱਛਮ ਵਿੱਚ ਵੱਖ-ਵੱਖ ਦੱਰੇ ਸਥਿਤ ਹੋਣ ਕਾਰਨ ਪੰਜਾਬ ਵਿਦੇਸ਼ੀ ਹਮਲਾਵਰਾਂ ਲਈ ਭਾਰਤ ਦਾ ਪ੍ਰਵੇਸ਼ ਦੁਆਰ ਬਣ ਗਿਆ। ਸਭ ਮਹੱਤਵਪੂਰਨ ਅਤੇ ਫੈਸਲਾਕੁੰਨ ਲੜਾਈਆਂ ਇਸੇ ਖੇਤਰ ਵਿੱਚ ਹੋਈਆਂ। ਪੰਜਾਬ ਦੇ ਸ਼ਹਿਰਾਂ ਦਾ ਰਾਜਨੀਤਿਕ ਮਹੱਤਵ ਵੱਧ ਗਿਆ। ਪੰਜਾਬੀਆਂ ਨੂੰ ਸਦੀਆਂ ਤਕ ਭਾਰੀ ਤਕਲੀਫਾਂ ਅਤੇ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ।
(ii) ਸਮਾਜਿਕ ਪ੍ਰਭਾਵ (Social Effects) —ਪੰਜਾਬੀਆਂ ਵਿੱਚ ਬਹਾਦਰੀ, ਹਿੰਮਤ, ਦੁੱਖ ਝੱਲਣ ਅਤੇ ਕੁਰਬਾਨੀ ਦੇ ਵਿਸ਼ੇਸ਼ ਗੁਣ ਪੈਦਾ ਹੋ ਗਏ। ਇੱਥੇ ਜਾਤਾਂ ਅਤੇ ਉਪ-ਜਾਤਾਂ ਦੀ ਸੰਖਿਆ ਵਿੱਚ ਵਾਧਾ ਹੋਇਆ। ਪੰਜਾਬ ਵਿੱਚ ਕਲਾ ਅਤੇ ਸਾਹਿਤ ਨੂੰ ਸੱਟ ਵੱਜੀ ।
(iii) ਧਾਰਮਿਕ ਪ੍ਰਭਾਵ (Religious Effects) – ਪੰਜਾਬ ਨੂੰ ਹਿੰਦੂ ਧਰਮ ਦੀ ਜਨਮ ਭੂਮੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਇਸਲਾਮ ਦਾ ਪ੍ਰਚਾਰ ਭਾਰਤ ਦੇ ਹੋਰ ਭਾਗਾਂ ਦੀ ਤੁਲਨਾ ਵਿੱਚ ਜ਼ਿਆਦਾ ਹੋਇਆ। ਪੰਜਾਬ ਦੀ ਧਰਤੀ ਨੂੰ ਸਿੱਖ ਧਰਮ ਦੀ ਉਤਪੱਤੀ ਅਤੇ ਵਿਕਾਸ ਦਾ ਸਿਹਰਾ ਜਾਂਦਾ ਹੈ।
(iv) ਆਰਥਿਕ ਪ੍ਰਭਾਵ (Economic Effects) – ਪੰਜਾਬ ਦੀ ਧਰਤੀ ਵਧੇਰੇ ਉਪਜਾਊ ਹੋਣ ਦੇ ਕਾਰਨ ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀ ਹੈ। ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਕਾਫ਼ੀ ਉੱਨਤ ਹੋ ਗਿਆ। ਪੰਜਾਬ ਵਿੱਚ ਅਨੇਕਾਂ ਵਪਾਰਿਕ ਸ਼ਹਿਰ ਹੋਂਦ ਵਿੱਚ ਆਏ। ਪੰਜਾਬੀ ਆਰਥਿਕ ਤੌਰ ‘ਤੇ ਕਾਫ਼ੀ ਖੁਸ਼ਹਾਲ ਹੋ ਗਏ।
हिंदी पारूप (Hindi Version)
पंजाब की भौतिक विशेषताएं और इसके इतिहास पर उनका प्रभाव
पंजाब के विभिन्न नाम – पंजाब दो फारसी शब्दों ‘पंज’ और ‘आब’ का मेल है। पंजाब का शाब्दिक अर्थ है – पांच नदियों का क्षेत्र। प्राचीन काल में पंजाब को ‘टक देश’, ऋग्वैदिक काल में ‘सप्त सिंधु’, प्राचीन काल में ‘पंचनाद’, यूनानियों द्वारा ‘पेंटापोटामिया’, मध्य युग में ‘लाहौर प्रांत’ और अंग्रेजों द्वारा ‘पंजाब प्रांत’ कहा जाता था।
(i) हिमालय और सुलेमान पर्वत श्रृंखलाएँ : हिमालय पर्वत पंजाब के उत्तर में स्थित हैं। यह पर्वत असम से अफगानिस्तान तक फैला हुआ है। यह पंजाब के लिए वरदान साबित हुआ है। हिमालय पर्वत के फलस्वरूप पंजाब की भूमि अधिक उपजाऊ हो गई। सोलोमन रेंज पंजाब के उत्तर पश्चिम में स्थित है। इन श्रेणियों में खैबर, कुर्रम, बोलान, टोची और गोमल नाम के दर्रे शामिल हैं।
(ii) उप-पर्वतीय क्षेत्र – यह क्षेत्र शिवालिक पहाड़ियों और पंजाब के मैदानों के बीच स्थित है। इसे तराई प्रदेश भी कहा जाता है। इसमें होशियारपुर, कांगड़ा, अंबाला, गुरदासपुर और सियालकोट प्रदेश शामिल हैं।
(iii) मैदान – मैदानी क्षेत्र पंजाब का सबसे बड़ा और सबसे महत्वपूर्ण खंड है। यह सिंधु और यमुना नदियों के बीच स्थित है। इसका अधिकांश भाग पाँच दोआबों से घिरा हुआ है। इन दोआबों को बिष्ट जालंधर दोआब, बारी दोआब, रचना दोआब, चज्ज दोआब और सिंध सागर दोआब कहा जाता है। पंजाब के मैदानी इलाकों में सतलुज और घग्गर नदियों के बीच के क्षेत्र को मालवा, घग्गर और यमुना नदियों के बीच के क्षेत्र को बांगर कहा जाता है। पंजाब का दक्षिणी – पश्चिमी हिस्सा मरुस्थल है, जिस वजह से यहाँ की जनसंख्या बहुत कम है।
3. पंजाब के इतिहास पर भौतिक विशेषताओं का प्रभाव : पंजाब पर इसकी भौतिक विशेषताओं के राजनीतिक, सामाजिक, धार्मिक और आर्थिक प्रभावों के बारे में मुख्य तथ्य इस प्रकार हैं:
(i) राजनीतिक प्रभाव – उत्तर पश्चिम में अपने विभिन्न स्थानों के कारण पंजाब विदेशी आक्रमणकारियों के लिए भारत का प्रवेश द्वार बन गया। इस क्षेत्र में सभी महत्वपूर्ण और निर्णायक युद्ध हुए। पंजाब के शहरों का राजनीतिक महत्व बढ़ गया। पंजाबियों को सदियों तक बड़ी कठिनाइयों और अत्याचारों का सामना करना पड़ा।
(ii) सामाजिक प्रभाव – पंजाबियों ने वीरता, साहस, कष्ट और बलिदान के विशेष गुणों का विकास किया । पंजाब में जातियों और उपजातियों की संख्या में वृद्धि हुई । पँजाब में कला एवं साहित्य को गहरी चोट पहुंची।
(iii) धार्मिक प्रभाव – पंजाब को हिंदू धर्म का जन्मस्थान कहा जाता है। पंजाब में इस्लाम का प्रसार भारत के अन्य हिस्सों की तुलना में अधिक था। पंजाब की भूमि को सिख धर्म की उत्पत्ति और विकास का श्रेय दिया जाता है।
(iv) आर्थिक प्रभाव – पंजाब की उपजाऊ मिट्टी के कारण पंजाबियों का मुख्य व्यवसाय कृषि है, जिस वजह से पंजाब का घरेलू एवं विदेशी व्यापार फला-फूला। पंजाब में अनेक व्यापारिक नगर अस्तित्व में आए। पंजाबी आर्थिक रूप से काफी समृद्ध हो गए।
English version
Physical Features of the Punjab and their influence on its History
Different Names of Punjab : Punjab is a combination of two Persian words ‘Panj’ and ‘Aab’. Punjab literally means the region of five rivers. Punjab was called ‘Tak Desh’ in ancient times, ‘Sapat Sindhu’ in Rig Vedic times, ‘Panchanad’ in ancient times, ‘Pantapotamis’ by the Greeks, ‘Lahore Province’ in the Middle Ages and ‘Punjab Province’ by the British.
(Physical Features of the Punjab) :
(i) The Himalayas and Sulaiman Mountain Ranges: The Himalayas are located in the north of the Punjab. The mountain stretches from Assam to Afghanistan. This has proved to be a boon for Punjab. As a result of the Himalayas, the land of Punjab has become more fertile. The Solomon Range is located in the northwest of the Punjab. These ranges include Khyber, Kurram, Bolan, Tochi and Gomal.
(ii) Sub-Mountainous Region – This region is situated between the Shivalik Hills and the plains of Punjab. It is also called Tarai Pradesh. It covers the states of Hoshiarpur, Kangra, Ambala, Gurdaspur and Sialkot.
(iii) Plains – The Plains is the largest and most important section of Punjab. It is situated between the rivers Indus and Yamuna. Most of it is surrounded by five Doabs. These Doabs are called Bist Jalandhar Doab, Bari Doab, Rachna Doab, Chaj Doab and Indus Sagar Doab. In the plains of Punjab, the area between Sutlej and Ghaggar rivers is called Malwa and the area between Ghaggar and Jamna rivers is called Bangar.
3. Influence of Physical Features on the History of Punjab – The main facts regarding the political, social, religious and economic effects of its physical features on Punjab are as follows:
(i) Political Effects – Punjab became India’s gateway to foreign invaders due to its different locations in the North West. All important and decisive battles took place in this region. The political significance of the cities of Punjab increased. The Punjabis had to face great hardships and atrocities for centuries.
(ii) Social Effects – Punjabis developed special qualities of bravery, courage, suffering and sacrifice. There was an increase in the number of castes and sub-castes. Art and literature in Punjab were deeply hurt.
(iii) Religious Effects – Punjab is said to be the birthplace of Hinduism. The spread of Islam in Punjab was greater than in other parts of India. The land of Punjab is credited with the origin and development of Sikhism.
(iv) Economic Effects – Due to the fertile soil of Punjab, the main occupation of Punjabis is agriculture. Punjab’s domestic and foreign trade flourished. Many commercial cities came into existence in Punjab. The Punjabis became very prosperous financially.