ਪ੍ਰੀਤ – ਕਥਾਵਾਂ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਪੰਜਾਬੀਆਂ ਦੇ ਪ੍ਰੇਮ – ਭਾਵ ਦੇ ਜਜ਼ਬੇ ਨੂੰ ਕਿੰਨ੍ਹਾਂ ਲੋਕ – ਕਥਾਵਾਂ ਰਾਹੀਂ ਪ੍ਰਗਟਾਵਾ ਮਿਲਿਆ ਹੈ?
ਉੱਤਰ – ਪ੍ਰੀਤ – ਕਥਾਵਾਂ ਰਾਹੀਂ
ਪ੍ਰਸ਼ਨ 2 . ਪ੍ਰੀਤ – ਕਥਾਵਾਂ ਪੰਜਾਬੀ ਸਾਹਿਤ ਦੇ ਕਿਹੜੇ ਰੂਪ ਦਾ ਵਿਸ਼ਾ – ਵਸਤੂ ਬਣੀਆਂ?
ਉੱਤਰ – ਕਿੱਸਾ ਸਾਹਿਤ ਦਾ
ਪ੍ਰਸ਼ਨ 3 . ਕਿੰਨ੍ਹਾਂ ਕਥਾਵਾਂ ਦੇ ਚੌਖਟੇ ਵਿਚ ਪੰਜਾਬ ਦੇ ਸਮਾਜਿਕ ਤੇ ਸਭਿਆਚਾਰਕ ਰੰਗ ਖ਼ੂਬ ਉੱਘੜੇ ਹਨ?
ਉੱਤਰ – ਪ੍ਰੀਤ – ਕਥਾਵਾਂ
ਪ੍ਰਸ਼ਨ 4 . ਪੰਜਾਬ ਵਿੱਚ ਕਿਹੜੀ ਪ੍ਰੀਤ – ਕਹਾਣੀ ਬਹੁਤ ਹਰਮਨ – ਪਿਆਰੀ ਹੋਈ?
ਜਾਂ
ਪ੍ਰਸ਼ਨ . ਕਿਹੜੀ ਪ੍ਰੀਤ – ਕਹਾਣੀ ਨੂੰ ਬਿਆਨ ਕਰਕੇ ਵਾਰਿਸ ਸ਼ਾਹ ਹਰਮਨ – ਪਿਆਰਾ ਹੋ ਗਿਆ?
ਉੱਤਰ – ਹੀਰ – ਰਾਂਝੇ ਦੀ