ਪ੍ਰਸ਼ਨ. ਬੰਸਾਵਲੀਨਾਮਾ ‘ਤੇ ਇੱਕ ਸੰਖੇਪ ਨੋਟ ਲਿਖੋ।
ਪ੍ਰਸ਼ਨ 13. ਬੰਸਾਵਲੀਨਾਮਾ ‘ਤੇ ਇੱਕ ਸੰਖੇਪ ਨੋਟ ਲਿਖੋ।
(Write a brief note on Bansavalinama.)
ਉੱਤਰ —ਇਸ ਗ੍ਰੰਥ ਦੀ ਰਚਨਾ ਕੇਸਰ ਸਿੰਘ ਛਿੱਬੜ ਨੇ 1780 ਈ. ਵਿੱਚ ਕੀਤੀ ਸੀ। ਇਸ ਵਿੱਚ 14 ਅਧਿਆਇ ਹਨ। ਪਹਿਲੇ 10 ਅਧਿਆਇ 10 ਸਿੱਖ ਗੁਰੂਆਂ ਨਾਲ ਸੰਬੰਧਿਤ ਹਨ। ਬਾਕੀ 4 ਅਧਿਆਇ ਬਾਬਾ ਅਜੀਤ ਸਿੰਘ ਜੀ, ਬੰਦਾ ਸਿੰਘ ਬਹਾਦਰ, ਮਾਤਾ ਸੁੰਦਰੀ ਅਤੇ ਖ਼ਾਲਸਾ ਪੰਥ ਨਾਲ ਸੰਬੰਧਿਤ ਹਨ। ਲੇਖਕ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ। ਇਸ ਲਈ ਉਸ ਨੇ ਅਨੇਕਾਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ। ਇਹ 18ਵੀਂ ਸਦੀ ਦੇ ਸਿੱਖ ਇਤਿਹਾਸ ਲਈ ਸਾਡਾ ਇੱਕ ਬਹੁਮੱਲਾ ਸੋਮਾ ਹੈ।