ਪ੍ਰਸ਼ਨ. ਚਾਰ ਬਾਗ਼-ਏ-ਪੰਜਾਬ ‘ਤੇ ਇੱਕ ਸੰਖੇਪ ਨੋਟ ਲਿਖੋ।
ਪ੍ਰਸ਼ਨ . ਚਾਰ ਬਾਗ਼-ਏ-ਪੰਜਾਬ ‘ਤੇ ਇੱਕ ਸੰਖੇਪ ਨੋਟ ਲਿਖੋ।
(Write a short note on Char-Bag-i-Punjab.)
ਉੱਤਰ –ਇਸ ਪੁਸਤਕ ਦੀ ਰਚਨਾ 1855 ਈ. ਵਿੱਚ ਗਣੇਸ਼ ਦਾਸ ਵਡੇਹਰਾ ਨੇ ਕੀਤੀ ਸੀ । ਉਹ ਮਹਾਰਾਜਾ ਰਣਜੀਤ ਸਿੰਘ ਅਧੀਨ ਕਾਨੂੰਨਗੋ ਦੇ ਅਹੁਦੇ ‘ਤੇ ਕੰਮ ਕਰਦਾ ਸੀ। ਇਸ ਪੁਸਤਕ ਵਿੱਚ ਲੇਖਕ ਨੇ ਪ੍ਰਾਚੀਨ ਕਾਲ ਦੇ ਪੰਜਾਬ ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ। ਇਸ ਪੁਸਤਕ ਵਿੱਚ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨਾਲ ਸੰਬੰਧਿਤ ਅੱਖੀਂ ਡਿੱਠੀਆਂ ਘਟਨਾਵਾਂ ਦਾ ਬੜੇ ਤਰਤੀਬ ਅਨੁਸਾਰ ਵਰਣਨ ਕੀਤਾ ਹੈ।