CBSEClass 12 PunjabiEducationHistoryHistory of PunjabPunjab School Education Board(PSEB)

ਪ੍ਰਸ਼ਨ. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ?

ਪ੍ਰਸ਼ਨ. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ?

(What was the political condition of Punjab in the beginning of the 16th century?)

ਜਾਂ

ਪ੍ਰਸ਼ਨ . 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਵਰਣਨ ਕਰੋ।

(Explain the political condition of Punjab in the beginning of 16th century.)

ਉੱਤਰ – 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਡਾਵਾਂਡੋਲ ਸੀ। ਲੋਧੀ ਸੁਲਤਾਨਾਂ ਦੀਆਂ ਗਲਤ ਨੀਤੀਆਂ ਵਜੋਂ ਹਰ ਪਾਸੇ ਬਦਅਮਨੀ ਫੈਲੀ ਹੋਈ ਸੀ। ਸ਼ਾਸਕ ਵਰਗ ਭੋਗ ਵਿਲਾਸ ਵਿੱਚ ਡੁੱਬਿਆ ਰਹਿੰਦਾ ਸੀ। ਦਰਬਾਰਾਂ ਵਿੱਚ ਰੋਜ਼ਾਨਾ ਜਸ਼ਨ ਮਨਾਏ ਜਾਂਦੇ ਸਨ। ਇਨ੍ਹਾਂ ਜਸ਼ਨਾਂ ਵਿੱਚ ਨਾਚੀਆਂ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੀਆਂ ਸਨ ਅਤੇ ਸ਼ਰਾਬ ਦੇ ਦੌਰ ਚਲਦੇ ਸਨ। ਸਿੱਟੇ ਵਜੋਂ ਪਰਜਾ ਵੱਲ ਧਿਆਨ ਦੇਣ ਲਈ ਕਿਸੇ ਕੋਲ ਸਮਾਂ ਨਹੀਂ ਸੀ।

ਸਰਕਾਰੀ ਕਰਮਚਾਰੀ ਭ੍ਰਿਸ਼ਟ ਹੋ ਚੁੱਕੇ ਸਨ। ਹਰ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ। ਇੱਥੋਂ ਤਕ ਕਿ ਕਾਜ਼ੀ ਅਤੇ ਉਲਮਾ ਵੀ ਰਿਸ਼ਵਤ ਲੈ ਕੇ ਨਿਆਂ ਕਰਦੇ ਸਨ। ਮੁਸਲਮਾਨ ਹਿੰਦੂਆਂ ‘ਤੇ ਬਹੁਤ ਅੱਤਿਆਚਾਰ ਕਰਦੇ ਸਨ। ਉਨ੍ਹਾਂ ਨੂੰ ਤਲਵਾਰ ਦੇ ਜ਼ੋਰ ‘ਤੇ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਰਾਜ ਦੀ ਸ਼ਾਸਨ ਵਿਵਸਥਾ ਖੇਰੂੰ-ਖੇਰੂੰ ਹੋ ਕੇ ਰਹਿ ਗਈ ਸੀ। ਅਜਿਹੀ ਸਥਿਤੀ ਦਾ ਫਾਇਦਾ ਉਠਾ ਕੇ ਪੰਜਾਬ ਦੇ ਗਵਰਨਰ ਦੌਲਤ ਖ਼ਾਂ ਲੋਧੀ ਨੇ ਸੁਤੰਤਰ ਹੋਣ ਦਾ ਯਤਨ ਕੀਤਾ। ਇਸ ਸੰਬੰਧ ਵਿੱਚ ਉਸ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ।

ਬਾਬਰ ਨੇ ਦੌਲਤ ਖ਼ਾਂ ਲੋਧੀ ਨੂੰ ਹਰਾ ਕੇ 1525 ਈ. ਦੇ ਅਖੀਰ ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ। ਉਸ ਨੇ 21 ਅਪਰੈਲ, 1526 ਈ. ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਸੁਲਤਾਨ ਇਬਰਾਹੀਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਕੀਤੀ।


हिंदी संकलन

प्रश्न. 16वीं शताब्दी की शुरुआत में पंजाब की राजनीतिक स्थिति क्या थी?

अथवा

प्रश्न. 16वीं शताब्दी के प्रारंभ में पंजाब की राजनीतिक स्थिति का वर्णन कीजिए।

उत्तर – 16वीं शताब्दी की शुरुआत में पंजाब में राजनीतिक स्थिति बहुत अस्थिर थी। लोधी सुल्तानों की गलत नीतियों के कारण अशांति व्याप्त थी। शासक वर्ग विलासिता में डूबा हुआ था। दरबारों में प्रतिदिन उत्सव मनाया जाता था। इन समारोहों में नर्तकियां बड़ी संख्या में भाग लेती थीं और मदिरा सेवन के दौर होते थे। नतीजतन, किसी के पास लोगों पर ध्यान देने का समय नहीं था।

सरकारी कर्मचारी भ्रष्ट थे। रिश्वतखोरी का बोलबाला था। काजी और उलेमा भी रिश्वत लेकर न्याय करते थे। मुसलमान हिंदुओं पर बहुत अत्याचार करते थे। तलवार के बल पर उन्हें जबरन इस्लाम में परिवर्तित कर दिया गया। राज्य व्यवस्था खंडित थी। इस स्थिति का लाभ उठाकर पंजाब के राज्यपाल दौलत खान लोधी ने स्वतंत्रता की मांग की। इस संबंध में, उसने बाबर से भारत पर आक्रमण करने का निवेदन किया।

बाबर ने दौलत खान लोधी को हरा कर 1525 ई. के अंत में पंजाब पर कब्जा कर लिया गया। उसने 21 अप्रैल, 1526 ई. में पानीपत की पहली लड़ाई में सुल्तान इब्राहिम लोधी को हराया और भारत में मुगल वंश की स्थापना की।


English Version

Q. What was the political condition of Punjab in the beginning of the 16th century?

Or

Q. Explain the political condition of Punjab in the beginning of 16th century.

Ans – The political situation in Punjab was very unstable in the early 16th century. The unrest prevailed due to the wrong policies of the Lodhi Sultans. The ruling class was steeped in luxury. Festivals were celebrated daily in the courts. Dancers participated in large numbers in these ceremonies and there were periods of drinking. As a result, no one had time to pay attention to people.

Government servants were corrupt. Bribery prevailed. Qazis and Ulemas also used to do justice by taking bribes. Muslims used to torture Hindus a lot. They were forcibly converted to Islam at the strength of the sword. The state system was fragmented. Taking advantage of this situation, Daulat Khan Lodhi, the Governor of Punjab, demanded independence. In this regard, he requested Babur to attack India.

Punjab was captured at the end of 1525 AD after Babur defeated Daulat Khan Lodhi. He defeated Sultan Ibrahim Lodhi in the first battle of Panipat on April 21, 1526 and established the Mughal dynasty in India.