CBSEClass 12 PunjabiHistoryHistory of PunjabPunjab School Education Board(PSEB)

ਪ੍ਰਸ਼ਨ. ਬਾਬਰ ਕੌਣ ਸੀ?

ਪ੍ਰਸ਼ਨ. ਬਾਬਰ ਕੌਣ ਸੀ? ਉਸ ਨੇ ਪੰਜਾਬ ‘ ਤੇ ਕਿਸ ਸਮੇਂ ਦੇ ਦੌਰਾਨ ਅਤੇ ਕਿੰਨੇ ਹਮਲੇ ਕੀਤੇ? ਇਨ੍ਹਾਂ ਹਮਲਿਆਂ ਦੀ ਸੰਖੇਪ ਜਾਣਕਾਰੀ ਦਿਓ।

(Who was Babar? When and how many times did he invade Punjab ? Write briefly about these invasions.)

ਜਾਂ

ਪ੍ਰਸ਼ਨ. ਪੰਜਾਬ ਉੱਤੇ ਬਾਬਰ ਦੁਆਰਾ ਕੀਤੇ ਗਏ ਹਮਲਿਆਂ ਦਾ ਸੰਖੇਪ ਵਰਣਨ ਕਰੋ।

(Give a brief account of Babar’s invasions over Punjab.)

ਉੱਤਰ – ਬਾਬਰ ਕਾਬਲ ਦਾ ਸ਼ਾਸਕ ਸੀ। ਉਸ ਨੇ 1519 ਈ. ਤੋਂ 1526 ਈ. ਦੇ ਸਮੇਂ ਦੇ ਦੌਰਾਨ ਪੰਜਾਬ ‘ਤੇ ਪੰਜ ਹਮਲੇ ਕੀਤੇ। ਬਾਬਰ ਨੇ ਪੰਜਾਬ ‘ਤੇ ਪਹਿਲਾ ਹਮਲਾ 1519 ਈ. ਵਿੱਚ ਕੀਤਾ। ਇਸ ਹਮਲੇ ਦੇ ਦੌਰਾਨ ਬਾਬਰ ਨੇ ਭੇਰਾ ਅਤੇ ਬਾਜੋਰ ਨਾਂ ਦੇ ਖੇਤਰਾਂ ‘ਤੇ ਕਬਜ਼ਾ ਕੀਤਾ। ਬਾਬਰ ਦੇ ਵਾਪਸ ਜਾਂਦਿਆਂ ਹੀ ਉੱਥੋਂ ਦੇ ਲੋਕਾਂ ਨੇ ਮੁੜ ਇਨ੍ਹਾਂ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਇਸੇ ਵਰ੍ਹੇ ਬਾਬਰ ਨੇ ਪੰਜਾਬ ‘ਤੇ ਦੂਸਰੀ ਵਾਰ ਹਮਲਾ ਕੀਤਾ। ਇਸ ਵਾਰੀ ਬਾਬਰ ਨੇ ਪਿਸ਼ਾਵਰ ਨੂੰ ਆਪਣੇ ਅਧੀਨ ਕੀਤਾ।

1520 ਈ. ਵਿੱਚ ਬਾਬਰ ਨੇ ਪੰਜਾਬ ‘ਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਬਾਜੌਰ, ਭੇਰਾ ਅਤੇ ਸਿਆਲਕੋਟ ਦੇ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਕੀਤਾ। ਇਸ ਤੋਂ ਬਾਅਦ ਬਾਬਰ ਨੇ ਸੈਦਪੁਰ ‘ਤੇ ਹਮਲਾ ਕੀਤਾ। ਇਸ ਹਮਲੇ ਦੇ ਦੌਰਾਨ ਬਾਬਰ ਨੇ ਸੈਦਪੁਰ ਵਿੱਚ ਭਾਰੀ ਲੁੱਟਮਾਰ ਕੀਤੀ। ਮੁਗ਼ਲ ਫ਼ੌਜਾਂ ਨੇ ਹੋਰ ਲੋਕਾਂ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿੱਚ ਬਾਬਰ ਦੇ ਕਹਿਣ ‘ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

1524 ਈ. ਵਿੱਚ ਦੌਲਤ ਖ਼ਾਂ ਲੋਧੀ ਦੇ ਸੱਦੇ ‘ਤੇ ਬਾਬਰ ਨੇ ਪੰਜਾਬ ‘ਤੇ ਚੌਥੀ ਵਾਰ ਹਮਲਾ ਕੀਤਾ। ਬਾਬਰ ਨੇ ਬਿਨਾਂ ਕਿਸੇ ਔਕੜ ਦੇ ਪੰਜਾਬ ‘ਤੇ ਕਬਜ਼ਾ ਕਰ ਲਿਆ। ਬਾਅਦ ਵਿੱਚ ਦੌਲਤ ਖ਼ਾਂ ਲੋਧੀ ਬਾਬਰ ਦੇ ਵਿਰੁੱਧ ਹੋ ਗਿਆ। ਦੌਲਤ ਖ਼ਾਂ ਲੋਧੀ ਨੂੰ ਸਬਕ ਸਿਖਾਉਣ ਦੇ ਲਈ ਬਾਬਰ ਨੇ ਪੰਜਾਬ ‘ਤੇ ਪੰਜਵੀਂ ਵਾਰ ਨਵੰਬਰ, 1525 ਈ. ਵਿੱਚ ਹਮਲਾ ਕੀਤਾ। ਬਾਬਰ ਨੇ ਦੋਲਤ ਖ਼ਾਂ ਲੋਧੀ ਨੂੰ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ।

ਇਸ ਤੋਂ ਬਾਅਦ ਬਾਬਰ ਨੇ 21 ਅਪਰੈਲ, 1526 ਈ. ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਸੁਲਤਾਨ ਇਬਰਾਹੀਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਕੀਤੀ।


हिंदी संकलन

प्रश्न. बाबर कौन था? उसने पंजाब पर किस काल में और कितने आक्रमण किए? इन हमलों के बारे में संक्षेप में जानकारी दीजिए।

अथवा

प्रश्न. बाबर द्वारा पंजाब पर किए गए आक्रमणों का संक्षेप में वर्णन कीजिए।

उत्तर – बाबर काबुल का शासक था। 1519 ई. से 1526 ई. की अवधि के दौरान उसने पंजाब पर पांच हमले किए। बाबर ने पंजाब पर पहला आक्रमण 1519 ई. में किया। आक्रमण के दौरान, बाबर ने भेरा और बाजौर पर कब्जा कर लिया। बाबर के लौटते ही इलाके के लोगों ने इलाके पर फिर से कब्जा कर लिया। उसी वर्ष, बाबर ने दूसरी बार पंजाब पर आक्रमण किया। इस बार बाबर ने पेशावर पर विजय प्राप्त की।

1520 ई. में पंजाब पर अपने तीसरे आक्रमण के दौरान, बाबर ने बाजौर, भेरा और सियालकोट के क्षेत्रों पर विजय प्राप्त की। इसके बाद बाबर ने सैदपुर पर आक्रमण कर दिया। हमले के दौरान बाबर ने सैदपुर में जमकर लूटपाट की। मुगल सेना ने अन्य लोगों के साथ गुरु नानक देव जी को भी गिरफ्तार कर लिया। बाद में उन्हें बाबर के कहने पर रिहा कर दिया गया।

1524 ई. में दौलत खान लोधी के निमंत्रण पर, बाबर ने चौथी बार पंजाब पर हमला किया। बाबर ने बिना किसी कठिनाई के पंजाब पर कब्जा कर लिया। बाद में दौलत खान लोधी बाबर के खिलाफ हो गया। दौलत खान लोधी को सबक सिखाने के लिए, बाबर ने पांचवीं बार नवंबर, 1525 ई. में पँजाब पर हमला किया। बाबर ने दौलत खान लोधी को हराकर पंजाब पर कब्जा कर लिया।

इसके बाद 21 अप्रैल, 1526 ई. को बाबर ने पानीपत की पहली लड़ाई में सुल्तान इब्राहिम लोधी को हरा कर भारत में मुगल वंश की स्थापना की।


English Version

Q. Who was Babar? When and how many times did he invade Punjab? Write briefly about these invasions.

Or

Q. Give a brief account of Babar’s invasions over Punjab.

Answer – Babur was the ruler of Kabul. During the period from 1519 AD to 1526 AD, he made five attacks on Punjab. Babur made the first attack on Punjab in 1519 AD. During the invasion, Babur captured Bhera and Bajaur. As soon as Babur returned, the people of the area recaptured the area. In the same year, Babur invaded Punjab for the second time. This time Babur conquered Peshawar.

During his third invasion of Punjab in 1520 AD, Babur conquered the areas of Bajaur, Bhera, and Sialkot. After this, Babur attacked Saidpur. During the attack, Babur looted heavily in Saidpur. The Mughal army arrested Guru Nanak Dev Ji along with others. He was later released at the behest of Babur.

In 1524 AD, at the invitation of Daulat Khan Lodhi, Babur attacked Punjab for the fourth time. Babur captured Punjab without any difficulty. Later Daulat Khan Lodhi turned against Babur. To teach a lesson to Daulat Khan Lodhi, Babur attacked Punjab for the fifth time in November 1525 AD. Babur captured Punjab by defeating Daulat Khan Lodhi.

After this, on April 21, 1526, Babur defeated Sultan Ibrahim Lodhi in the first battle of Panipat and established the Mughal dynasty in India.