ਪ੍ਰਸ਼ਨ. ਪੰਜਾਬ ਦੇ ਇਤਿਹਾਸ ਦੇ ਤਿੰਨ ਪ੍ਰਸਿੱਧ ਫ਼ਾਰਸੀ ਦੇ ਸੋਮਿਆਂ ਦਾ ਵੇਰਵਾ ਦਿਉ।
ਪ੍ਰਸ਼ਨ. ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਫ਼ਾਰਸੀ ਦੇ ਮਹੱਤਵਪੂਰਨ ਸੋਮਿਆਂ ਦੀ ਸੰਖੇਪ ਜਾਣਕਾਰੀ ਦਿਓ।
(Give a brief account of important Persian sources of the History of the Punjab.)
ਜਾਂ
ਪ੍ਰਸ਼ਨ. ਫ਼ਾਰਸੀ ਦੇ ਤਿੰਨ ਮੁੱਖ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ਜੋ ਕਿ ਪੰਜਾਬ ਦੇ ਇਤਿਹਾਸ ਦੇ ਸੰਕਲਨ ਲਈ ਮਹੱਤਵਪੂਰਨ ਹਨ।
(Give a brief mention of three important Persian sources which are essential for composing the History of the Punjab.)
ਜਾਂ
ਪ੍ਰਸ਼ਨ. ਪੰਜਾਬ ਦੇ ਇਤਿਹਾਸ ਦੇ ਤਿੰਨ ਪ੍ਰਸਿੱਧ ਫ਼ਾਰਸੀ ਦੇ ਸੋਮਿਆਂ ਦਾ ਵੇਰਵਾ ਦਿਉ।
(Give an account of three important Persian sources of the History of the Punjab.)
ਉੱਤਰ—(i) ਆਇਨ-ਏ-ਅਕਬਰੀ ਅਕਬਰ ਦੇ ਸਿੱਖ ਗੁਰੂਆਂ ਨਾਲ ਸੰਬੰਧਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡਾ ਮੁੱਖ ਸੋਮਾ ਹੈ। ਇਸ ਦੀ ਰਚਨਾ ਅਬੁਲ ਫਜ਼ਲ ਨੇ ਕੀਤੀ ਸੀ।
(ii) ਜੰਗਨਾਮਾ ਦੀ ਰਚਨਾ ਕਾਜ਼ੀ ਨੂਰ ਮੁਹੰਮਦ ਨੇ ਕੀਤੀ ਸੀ। ਇਸ ਪੁਸਤਕ ਵਿੱਚ ਉਸ ਨੇ ਅਬਦਾਲੀ ਦੇ ਹਮਲੇ ਦਾ ਅੱਖੀਂ ਡਿੱਠਾ ਹਾਲ ਅਤੇ ਸਿੱਖਾਂ ਦੇ ਯੁੱਧ ਕਰਨ ਦੇ ਢੰਗ ਅਤੇ ਉਨ੍ਹਾਂ ਦੇ ਚਰਿੱਤਰ ਸੰਬੰਧੀ ਵਰਣਨ ਕੀਤਾ ਹੈ।
(iii) ਉਮਦਤ-ਉਤ-ਤਵਾਰੀਖ ਦਾ ਲੇਖਕ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਸੋਹਣ ਲਾਲ ਸੂਰੀ ਸੀ। ਇਹ ਗ੍ਰੰਥ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀ ਇਤਿਹਾਸਿਕ ਜਾਣਕਾਰੀ ਦਾ ਮਹੱਤਵਪੂਰਨ ਸੋਮਾ ਹੈ।