CBSEclass 11 PunjabiEducationPunjab School Education Board(PSEB)

ਪ੍ਰਸ਼ਨ 1 . ‘ਸੁਹਾਗ’ ਕੀ ਹੁੰਦਾ ਹੈ? ਇਸ ਨਾਲ਼ ਜਾਣ – ਪਛਾਣ ਕਰਾਉਂਦਿਆਂ ਇਸ ਦੀ ਪਰਿਭਾਸ਼ਾ ਲਿਖੋ।

ਉੱਤਰ – ‘ਸੁਹਾਗ’ ਲੋਕ ਗੀਤਾਂ ਦਾ ਇੱਕ ਰੂਪ ਹੈ। ਇਹ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਇਆ ਜਾਂਦਾ ਹੈ।

ਜਾਣ – ਪਛਾਣ : ‘ਸੁਹਾਗ’ ਲੋਕ ਗੀਤਾਂ ਦੀ ਇੱਕ ਲੜੀ ਹੈ। ਇਹ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਇਆ ਜਾਂਦਾ ਹੈ।

ਪਰਿਭਾਸ਼ਾ : ‘ਸੁਹਾਗ’ ਲੋਕ ਗੀਤ ਦਾ ਉਹ ਰੂਪ ਹੈ, ਜੋ ਕਿ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਗਾਇਆ ਜਾਂਦਾ ਹੈ।

ਇਸ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਹਾਵ – ਭਾਵ, ਵਿਆਹ ਦੀ ਕਾਮਨਾ, ਸੋਹਣੇ ਵਰ ਤੇ ਚੰਗੇ ਘਰ ਦੀ ਲੋਚਾ, ਪੇਕੇ ਤੇ ਸਹੁਰੇ ਘਰ ਨਾਲ਼ ਇਕ – ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਤੇ ਸੱਭਿਆਚਾਰਕ ਪ੍ਰਭਾਵਾਂ ਦਾ ਵਰਣਨ ਹੁੰਦਾ ਹੈ।