CBSEEducationLetters (ਪੱਤਰ)ਚਿੱਠੀ ਪੱਤਰ ਅਤੇ ਅਰਜ਼ੀ (Letters and Applications)

ਪੋਸਟ ਮਾਸਟਰ ਨੂੰ ਪੱਤਰ


ਡਾਕੀਏ ਦੀ ਲਾਪਰਵਾਹੀ ਸੰਬੰਧੀ ਪੋਸਟ ਮਾਸਟਰ ਕੋਲ ਸ਼ਿਕਾਇਤ।


ਸੇਵਾ ਵਿਖੇ

ਪੋਸਟ ਮਾਸਟਰ ਸਾਹਿਬ,

ਜਨਰਲ ਪੋਸਟ ਆਫਿਸ,

ਚੰਡੀਗੜ੍ਹ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਪਿਛਲੇ ਤਿੰਨ ਮਹੀਨੇ ਤੋਂ ਸਾਡੇ ਹਲਕੇ ਵਿਚ ਇਕ ਨਵਾਂ ਡਾਕੀਆ ਸ੍ਰੀ ਹਰਕਿਸ਼ਨ ਦਾਸ ਲੱਗਾ ਹੈ, ਮੈਨੂੰ ਮੇਰੀ ਡਾਕ ਬੜੀ ਬੇਕਾਇਦਗੀ ਨਾਲ ਮਿਲ ਰਹੀ ਹੈ। ਇਹ ਸੱਜਣ ਤਿੰਨ ਮਹੀਨੇ ਵਿਚ ਵੀ ਆਪਣੇ ਹਲਕੇ ਦੇ ਮਕਾਨ ਨੰਬਰਾਂ ਤੋਂ ਠੀਕ ਤਰ੍ਹਾਂ ਜਾਣੂ ਨਹੀਂ ਹੋਇਆ ਜਾਪਦਾ। ਮੇਰੀਆਂ ਕਈ ਚਿੱਠੀਆ ਆਲੇ-ਦੁਆਲੇ ਦੇ ਮਕਾਨਾਂ ਵਿਚ ਸੁਟ ਜਾਂਦਾ ਹੈ। ਇਕ ਵਾਰੀ ਤਾਂ ਮੇਰੇ ਮਕਾਨ ਨੰਬਰ 776-ਏ ਦੀ ਚਿੱਠੀ ਮਕਾਨ ਨੰ:667-ਏ ਵਿਚ ਸੁੱਟ ਗਿਆ, ਜੋ ਮੈਨੂੰ ਉਸ ਘਰ ਵਾਲਿਆਂ ਨੇ ਤੀਜੇ ਦਿਨ ਪਹੁੰਚਾਈ। ਹਰਕਿਸ਼ਨ ਦਾਸ ਆਮ ਤੌਰ ਤੇ ਡੇਢ-ਡੇਢ ਦੋ-ਦੋ ਘੰਟੇ ਲੇਟ ਆਉਂਦਾ ਹੈ, ਤੇ ਫਿਰ ਬੜੀ ਲਾਪਰਵਾਹੀ ਤੇ ਕਾਹਲੀ ਨਾਲ ਚਿੱਠੀਆਂ ਸਾਮ੍ਹਣੇ ਵਿਹੜੇ ਵਿਚ ਹੀ ਸੁਟ ਜਾਂਦਾ ਹੈ। ਹਾਲਾਂਕਿ ਸਾਡੇ ਗੇਟ ਨਾਲ ਹੀ ਲੈਟਰ ਬਾਕਸ ਬਣਿਆ ਹੋਇਆ ਹੈ। ਬਾਰਸ਼ ਵਿਚ ਵੀ ਉਹ ਚਿੱਠੀਆਂ ਬਾਹਰ ਸੁੱਟਣ ਤੋਂ ਸੰਕੋਚ ਨਹੀਂ ਕਰਦਾ, ਜਿਸ ਕਰਕੇ ਚਿੱਠੀਆਂ ਭਿਜ ਜਾਂਦੀਆਂ ਹਨ। ਕਲ੍ਹ ਤਾਂ ਹੱਦ ਹੋ ਗਈ, ਜਦ ਮੈਨੂੰ ਛੇਵੇਂ ਦਿਨ ਬਾਅਦ ਇਕ ਚਿੱਠੀ ਸਾਡੀ ਕੰਧ ਲਾਗਲੀ ਵਾੜ ਵਿਚ ਪਈ ਹੋਈ ਮਿਲੀ।

ਮੈਂ ਬੜੀ ਵਾਰੀ ਉਪਰੋਕਤ ਚਿੱਠੀ ਰਸਾਨ ਨੂੰ ਅਧੀਨਗੀ ਨਾਲ ਆਖਿਆ ਹੈ ਕਿ ਉਹ ਆਪਣਾ ਵਤੀਰਾ ਠੀਕ ਕਰੇ, ਪਰ ਉਹ ਇੰਨਾ ਗੈਰ-ਜ਼ਿੰਮੇਵਾਰ ਹੈ ਕਿ ਇਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਛੱਡਦਾ ਹੈ। ਕਿਰਪਾ ਕਰਕੇ ਇਸ ਸੰਬੰਧ ਵਿਚ ਛੇਤੀ ਯੋਗ ਕਾਰਵਾਈ ਕਰਨ ਦੀ ਖੇਚਲ ਕਰੇਂ, ਤਾਂ ਜੁ ਮੈਨੂੰ ਬੇਕਾਇਦਗੀ ਕਰਕੇ ਹੋ ਰਹੀ ਤਕਲੀਫ਼ ਤੋ ਛੁਟਕਾਰਾ ਮਿਲੇ।

ਧੰਨਵਾਦ ਸਹਿਤ,

ਆਪ ਦਾ ਵਿਸ਼ਵਾਸ-ਪਾਤਰ,

ਪ੍ਰਕਾਸ਼ ਚੋਪੜਾ,

ਮਾਲਕ, ਮੀਨਾਂ ਪ੍ਰਕਾਸ਼

776, ਸੈਕਟਰ 22 ਏ,

ਚੰਡੀਗੜ੍ਹ।

1 ਸਤੰਬਰ, 2023