CBSECBSE 12 Sample paperClass 12 Punjabi (ਪੰਜਾਬੀ)Education

ਪੈਰਾ ਰਚਨਾ : ਨੈਤਿਕ ਕਦਰਾਂ ਕੀਮਤਾਂ


ਨੈਤਿਕ ਕਦਰਾਂ ਕੀਮਤਾਂ

ਮਨੁੱਖੀ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਨੈਤਿਕ ਕਦਰਾਂ ਕੀਮਤਾਂ ਵਾਲੇ ਇਨਸਾਨ ਦੀ ਜ਼ਿੰਦਗੀ ਖੁਸ਼ਹਾਲ ਤੇ ਦੂਜਿਆਂ ਲਈ ਆਦਰਸ਼ ਹੁੰਦੀ ਹੈ, ਕਿਉਂਕਿ ਨੈਤਿਕਤਾ ਦੇ ਘੇਰੇ ਵਿੱਚ ਚੰਗੇ ਆਚਾਰ ਆਉਂਦੇ ਹਨ, ਜਿਵੇਂ ਸੱਚ ਬੋਲਣਾ, ਕਿਸੇ ਦਾ ਬੁਰਾ ਨਾ ਕਰਨਾ, ਸੇਵਾ ਭਾਵਨਾ, ਹਉਮੈਂ ਦਾ ਤਿਆਗ, ਪਰਉਪਕਾਰੀ ਹੋਣਾ, ਦੂਜਿਆਂ ਪ੍ਰਤੀ ਵਿਹਾਰ ਤੇ ਉਨ੍ਹਾਂ ਦਾ ਸਤਿਕਾਰ, ਇੱਜ਼ਤ, ਦੇਸ਼ ਭਗਤੀ, ਅਨੁਸ਼ਾਸਨ, ਧੰਨਵਾਦੀ ਹੋਣਾ ਤੇ ਮੁਆਫ਼ ਕਰਨ ਤੇ ਮੁਆਫ਼ੀ ਮੰਗਣ ਦੀ ਭਾਵਨਾ ਦਾ ਹੋਣਾ। ਅਜਿਹੇ ਗੁਣਾਂ ਵਾਲੇ ਇਨਸਾਨ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ ਤੇ ਸੱਭਿਅਕ ਅਖਵਾਉਂਦਾ ਹੈ। ਸਾਡਾ ਭਾਰਤੀ ਤੇ ਪੰਜਾਬੀ ਸਭਿਆਚਾਰ ਸਦੀਆਂ ਪੁਰਾਣਾ ਹੈ, ਜਿਸ ਵਿੱਚ ਮਨੁੱਖ ਦੇ ਪਰਿਵਾਰਕ, ਸਮਾਜਕ ਤੇ ਧਾਰਮਿਕ ਜੀਵਨ ਨਾਲ ਸੰਬੰਧਤ ਕਦਰਾਂ ਕੀਮਤਾਂ ਸਥਾਪਤ ਹੋਈਆਂ ਹਨ। ਪਰਿਵਾਰਕ ਜੀਵਨ ਵਿੱਚ ਬਜ਼ੁਰਗਾਂ ਦਾ ਸਤਿਕਾਰ, ਬੱਚਿਆਂ ਨਾਲ ਪਿਆਰ, ਧੀਆਂ ਭੈਣਾਂ ਦੀ ਇੱਜ਼ਤ, ਪ੍ਰਾਹੁਣਾਚਾਰੀ, ਹੱਕ ਹਲਾਲ ਦੀ ਕਿਰਤ ਕਰਨੀ, ਕਿਸੇ ਦਾ ਹੱਕ ਨਾ ਮਾਰਨਾ, ਮਿੱਠਾ ਬੋਲਣਾ, ਧੋਖਾ ਨਾ ਕਰਨਾ, ਆਪਸੀ ਮਿਲਵਰਤਣ, ਪਰਉਪਕਾਰੀ ਹੋਣਾ, ਵਧੀਕੀਆਂ ਨਾ ਸਹਿਣਾ ਆਦਿ ਸਮਾਜਿਕ ਕਦਰਾਂ ਕੀਮਤਾਂ ਹਨ ਤੇ ਆਪਣੇ ਗੁਰੂ ਦਾ ਹੁਕਮ ਮੰਨਣਾ, ਦੇਵੀ ਦੇਵਤਿਆਂ ਦਾ ਸਤਿਕਾਰ ਕਰਨਾ ਆਦਿ ਧਾਰਮਕ ਕਦਰਾਂ ਕੀਮਤਾਂ। ਪਰ ਅਜੋਕਾ ਮਨੁੱਖ ਪਦਾਰਥਵਾਦੀ ਹੋ ਗਿਆ ਹੈ। ਆਪਣੇ ਸੁੱਖਾਂ ਲਈ ਆਪਣਿਆਂ ਨਾਲ ਵੀ ਵੈਰ ਰੱਖਦਾ ਹੈ। ਬਜ਼ੁਰਗਾਂ ਦਾ ਸਤਿਕਾਰ ਨਹੀਂ, ਖੂਨ ਦੇ ਰਿਸ਼ਤੇ ਸਫ਼ੈਦ ਹੋ ਗਏ ਹਨ, ਲਾਲਚ ਤੇ ਬੇਈਮਾਨੀ ਵਧ ਰਹੀ ਹੈ। ਨੈਤਿਕਤਾ ਵਿੱਚ ਗਿਰਾਵਟ ਆ ਗਈ ਹੈ।