CBSEClass 9th NCERT PunjabiEducationPunjab School Education Board(PSEB)

ਪਾਤਰ ਚਿਤਰਨ : ਬਜ਼ੁਰਗ (ਪੰਜਾਬਾ)


ਇਕਾਂਗੀ : ਪਰਤ ਆਉਣ ਤਕ


ਪ੍ਰਸ਼ਨ. ਬਜ਼ੁਰਗ (ਪੰਜਾਬਾ) ਦਾ ਚਰਿੱਤਰ ਚਿਤਰਨ ਕਰੋ।

ਉੱਤਰ : ਬਜ਼ੁਰਗ ‘ਪਰਤ ਆਉਣ ਤਕ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਸਦਾ ਨਾਂ ਪੰਜਾਬਾ ਹੈ। ਉਸ ਦੀ ਪਤਨੀ ਮਰ ਚੁੱਕੀ ਸੀ। ਸੱਜਣ ਤੇ ਸੁੰਦਰ ਉਸ ਦੇ ਪੁੱਤਰ ਹਨ। ਕਰਤਾਰੀ ਤੇ ਸੰਤੀ ਉਸਦੀਆਂ ‘ਨੂੰਹਾਂ’ ਹਨ। ਦੀਪਾ ਤੇ ਜਿੰਦਾ ਉਸ ਦੇ ਪੋਤਰੇ ਹਨ। ਉਸ ਦੀ ਦਾੜ੍ਹੀ ਧੌਲੀ ਹੈ। ਉਸ ਨੇ ਘਰ ਅਤੇ ਖੇਤ ਨੂੰਹਾਂ ਦੀ ਬੇਇਤਫ਼ਾਕੀ ਕਾਰਨ ਵੰਡ ਦਿੱਤੇ ਹਨ, ਪਰੰਤੂ ਉਸ ਨੂੰ ਉਨ੍ਹਾਂ ਦਾ ਵੱਖਰਾ-ਵੱਖਰਾ ਰਹਿਣਾ ਪਸੰਦ ਨਹੀਂ। ਉਹ ਦੋਹਾਂ ਵਿਚੋਂ ਕਿਸੇ ਨਾਲ ਵੀ ਨਹੀਂ ਰਹਿੰਦਾ, ਸਗੋਂ ਉਹ ਦੋਹਾਂ ਘਰਾਂ ਦੇ ਸਾਂਝੇ ਵਿਹੜੇ ਵਿਚ ਪਿੱਛੇ ਕਰਕੇ ਇਕ ਢਾਰੇ ਵਿਚ ਰਹਿੰਦਾ ਹੈ, ਜਿਸ ਦੇ ਸਾਹਮਣੇ ਗੱਡੇ ਦਾ ਇਕ ਟੁੱਟਾ ਪਹੀਆ ਪਿਆ ਹੈ। ਦੀਪਾ ਤੇ ਜਿੰਦਾ ਉਸਨੂੰ ‘ਨੋ ਮੈਨਜ਼ ਲੈਂਡ’ ਕਹਿੰਦੇ ਹਨ। ਸਵੇਰੇ-ਸਵੇਰੇ ਉਸਦੇ ਢਾਰੇ ਵਿਚੋਂ ਪਾਠ ਦੀ ਅਵਾਜ਼ ਆਉਂਦੀ ਹੈ।

ਬੇਵੱਸ ਤੇ ਦੁਖੀ : ਉਹ ਇਕ ਬੇਵੱਸ ਤੇ ਦੁਖੀ ਵਿਅਕਤੀ ਹੈ। ਉਸਨੇ ਨੂੰਹਾਂ ਦੀ ਬੇਇਤਫ਼ਾਕੀ ਕਰਕੇ ਬੇਵਸੀ ਵਿਚ ਹੀ ਵੰਡਿਆ ਹੈ, ਪਰ ਉਹ ਫਿਰ ਵੀ ਦੋਹਾਂ ਦੀ ਲੜਾਈ ਨੂੰ ਨਹੀਂ ਰੋਕ ਸਕਦਾ ਤੇ ਜਦੋਂ ਉਹ ਬਹੁਤਾ ਦੁਖੀ ਹੋ ਜਾਂਦਾ, ਤਾਂ ਉਨ੍ਹਾਂ ਨੂੰ ਝਿੜਕਦਾ ਹੋਇਆ ਲੜਾਈ ਕਰਨ ਤੋਂ ਰੋਕਦਾ ਹੈ। ਉਂਞ ਉਹ ਆਖਦਾ ਹੈ ਕਿ ਉਸਦੀ ਕੋਈ ਸੁਣਦਾ ਨਹੀਂ। ਇਸ ਸਥਿਤੀ ਨੂੰ ਅਨੁਭਵ ਕਰ ਕੇ ਉਸ ਦੀ ਅਵਾਜ਼ ਰੋਣ ਵਰਗੀ ਹੋ ਜਾਂਦੀ ਹੈ।

ਮਿਹਨਤੀ ਆਦਮੀ : ਉਹ ਇਕ ਮਿਹਨਤੀ ਆਦਮੀ ਹੈ। ਉਸਨੇ ਬਹੁਤ ਮਿਹਨਤ ਕਰ ਕੇ ਘਰ ਬਣਾਇਆ ਸੀ। ਉਸ ਨੇ ਤੇ ਉਸ ਦੀ ਪਤਨੀ ਨੇ ਦੋਹਾਂ ਪੁੱਤਰਾਂ ਲਈ ਆਪਣੇ ਸੁੱਖਾਂ ਦੀ ਕੁਰਬਾਨੀ ਕੀਤੀ ਸੀ।

ਘਰ ਦੀ ਵੰਡ ਨਾਲ ਸਮਝੌਤਾ ਨਾ ਕਰਨ ਵਾਲਾ : ਬਾਪੂ ਨੇ ਭਾਵੇਂ ਦੋਹਾਂ ਪੁੱਤਰਾਂ ਵਿਚਕਾਰ ਉਨ੍ਹਾਂ ਦੀਆਂ ਤੀਵੀਆਂ ਦੇ ਝਗੜੇ ਕਾਰਨ ਆਪੇ ਹੀ ਘਰ ਤੇ ਖੇਤ ਵੰਡ ਦਿੱਤੇ ਸਨ, ਪਰੰਤੂ ਉਸ ਨੇ ਇਸ ਵੰਡ ਨਾਲ ਸਮਝੌਤਾ ਨਹੀਂ ਸੀ ਕੀਤਾ। ਉਹ ਦੋਹਾਂ ਵਿਚੋਂ ਕਿਸੇ ਦੇ ਨਾਲ ਵੀ ਨਾ ਰਿਹਾ, ਸਗੋਂ ਉਸ ਨੇ ਸਾਂਝੇ ਵਿਹੜੇ ਦੇ ਪਿੱਛੇ ਜਿਹੇ ਬਣੇ ਢਾਰੇ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਫਿਰ ਜਦੋਂ ਉਹ ਜ਼ਰਾ ਢਿੱਲਾ ਹੁੰਦਾ ਹੈ, ਤਾਂ ਦੋਵੇਂ ਪੁੱਤਰ ਉਸਨੂੰ ਆਪਣੇ-ਆਪਣੇ ਘਰ ਵਿਚ ਚਲਣ ਲਈ ਕਹਿੰਦੇ ਹਨ, ਪਰ ਉਹ ਨਹੀਂ ਮੰਨਦਾ ਤੇ ਗੁੱਸੇ ਅਤੇ ਸੰਤੀ ਤੇ ਨੂੰ ਵਿੱਚ ਕਹਿੰਦਾ ਹੈ, “ਕੰਜਰੋ, ਮੇਰਾ ਇਕ ਵਾਰ ਕਿਹਾ ਨਹੀਂ ਸੁਣਿਆ। ਮੈਂ ਕਿਸੇ ਪਾਸੇ ਨਹੀਂ ਜਾਣਾ।” ਅੰਤ ਜਦੋਂ ਦੀਪੇ ਤੇ ਜਿੰਦੇ ਨੇ ਆਪਣੇ ਪਿਓਆਂ ਨੂੰ ਬਾਪੂ ਦੀ ਮਾਨਸਿਕ ਹਾਲਤ ਬਾਰੇ ਸਮਝਾਇਆ ਤੇ ਉਹ ਸਾਰੇ ਮੁੜ ਘਰ ਨੂੰ ਇਕੱਠਾ ਕਰਨ ਲਈ ਤਿਆਰ ਹੋ ਗਏ, ਤਾਂ ਉਹ ਮੁੜ ਨੌ-ਬਰ-ਨੌ ਹੋ ਗਿਆ।