ਪਹਿਲੀ ਉਦਾਸੀ
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਸੰਖੇਪ ਵਰਣਨ ਕਰੋ।
ਉੱਤਰ : ਗੁਰੂ ਨਾਨਕ ਦੇਵ ਜੀ ਨੇ 1499 ਈ. ਦੇ ਅਖੀਰ ਵਿੱਚ ਪਹਿਲੀ ਯਾਤਰਾ ਸ਼ੁਰੂ ਕੀਤੀ। ਇਨ੍ਹਾਂ ਯਾਤਰਾਵਾਂ ਸਮੇਂ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਰਹੇ।
1. ਸੈਦਪੁਰ : ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸਭ ਤੋਂ ਪਹਿਲਾਂ ਸੈਦਪੁਰ ਵਿਖੇ ਪਹੁੰਚੇ। ਇੱਥੇ ਪਹੁੰਚਣ ‘ਤੇ ਮਲਿਕ ਭਾਗੋ ਨੇ ਗੁਰੂ ਸਾਹਿਬ ਨੂੰ ਇੱਕ ਬ੍ਰਹਮ ਭੋਜ ‘ਤੇ ਸੱਦਾ ਦਿੱਤਾ, ਪਰ ਗੁਰੂ ਸਾਹਿਬ ਇੱਕ ਗ਼ਰੀਬ ਤਰਖਾਣ ਭਾਈ ਲਾਲੋ ਦੇ ਘਰ ਠਹਿਰੇ। ਜਦੋਂ ਇਸ ਸੰਬੰਧੀ ਮਲਿਕ ਭਾਗੋ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਭੋਜ ਅਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਲੈ ਕੇ ਜ਼ੋਰ ਦੀ ਘੁੱਟਿਆ। ਮਲਿਕ ਭਾਗੋ ਦੇ ਭੋਜ ਵਿੱਚੋਂ ਲਹੂ ਅਤੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ।
2. ਕੁਰੂਕਸ਼ੇਤਰ : ਗੁਰੂ ਨਾਨਕ ਦੇਵ ਜੀ ਸੂਰਜ ਗ੍ਰਹਿਣ ਦੇ ਮੌਕੇ ‘ਤੇ ਕੁਰੂਕਸ਼ੇਤਰ ਪਹੁੰਚੇ। ਇਸ ਮੌਕੇ ‘ਤੇ ਹਜ਼ਾਰਾਂ ਬ੍ਰਾਹਮਣ ਅਤੇ ਸਾਧੂ ਇਕੱਠੇ ਹੋਏ ਸਨ। ਗੁਰੂ ਸਾਹਿਬ ਨੇ ਬ੍ਰਾਹਮਣਾਂ ਨੂੰ ਸਮਝਾਇਆ ਕਿ ਸਾਨੂੰ ਫ਼ਜ਼ੂਲ ਦੀਆਂ ਗੱਲਾਂ ‘ਤੇ ਝਗੜਾ ਕਰਨ ਦੀ ਬਜਾਇ ਆਪਣੀ ਆਤਮਾ ਨੂੰ ਪਵਿੱਤਰ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ। ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਉਨ੍ਹਾਂ ਦੇ ਸ਼ਰਧਾਲੂ ਬਣ ਗਏ।
3. ਗੋਰਖਮਤਾ : ਹਰਿਦੁਆਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਗੋਰਖਮਤਾ ਪਹੁੰਚੇ। ਗੁਰੂ ਨਾਨਕ ਦੇਵ ਜੀ ਨੇ ਇੱਥੋਂ ਦੇ ਸਿੱਧ ਜੋਗੀਆਂ ਨੂੰ ਦੱਸਿਆ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ, ਸਰੀਰ ‘ਤੇ ਸੁਆਹ ਮਲਣ, ਸੰਖ ਵਜਾਉਣ ਨਾਲ ਜਾਂ ਸਿਰ ਮੁੰਡਵਾ ਦੇਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮੁਕਤੀ ਤਾਂ ਆਤਮਾ ਦੀ ਸ਼ੁੱਧੀ ਨਾਲ ਪ੍ਰਾਪਤ ਹੁੰਦੀ ਹੈ। ਇਹ ਜੋਗੀ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ। ਉਸ ਸਮੇਂ ਤੋਂ ਹੀ ਗੋਰਖਮਤਾ ਦਾ ਨਾਂ ਨਾਨਕਮਤਾ ਪੈ ਗਿਆ।
4. ਕਾਮਰੂਪ : ਧੁਬਰੀ ਤੋਂ ਗੁਰੂ ਨਾਨਕ ਦੇਵ ਜੀ ਕਾਮਰੂਪ (ਆਸਾਮ) ਪਹੁੰਚੇ। ਇੱਥੋਂ ਦੀ ਪ੍ਰਸਿੱਧ ਜਾਦੂਗਰਨੀ ਨੂਰਸ਼ਾਹੀ ਨੇ ਆਪਣੇ ਹੁਸਨ ਦੇ ਜਾਦੂ ਨਾਲ ਗੁਰੂ ਜੀ ਨੂੰ ਭਰਮਾਉਣ ਦਾ ਅਸਫਲ ਯਤਨ ਕੀਤਾ। ਗੁਰੂ ਜੀ ਨੇ ਉਸ ਨੂੰ ਜੀਵਨ ਦਾ ਅਸਲ ਮਨੋਰਥ ਦੱਸਿਆ।
5. ਜਗਨਨਾਥ ਪੁਰੀ : ਆਸਾਮ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੜੀਸਾ ਵਿੱਚ ਜਗਨਨਾਥ ਪੁਰੀ ਪਹੁੰਚੇ। ਪੰਡਤਾਂ ਨੇ ਗੁਰੂ ਸਾਹਿਬ ਨੂੰ ਜਗਨਨਾਥ ਜੀ ਦੀ ਆਰਤੀ ਕਰਨ ਲਈ ਕਿਹਾ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਰਮ ਪਿਤਾ ਅਕਾਲ ਪੁਰਖ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ।
6. ਲੰਕਾ : ਗੁਰੂ ਨਾਨਕ ਦੇਵ ਜੀ ਨੇ ਲੰਕਾਂ ਦੀ ਯਾਤਰਾ ਵੀ ਕੀਤੀ। ਲੰਕਾਂ ਦਾ ਸ਼ਾਸਕ ਸ਼ਿਵਨਾਥ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ।
प्रश्न. गुरु नानक देव जी की प्रथम उदासी (यात्रा) का संक्षेप में वर्णन करें।
उत्तर : गुरु नानक देव जी ने 1499 ई. के अंत में पहली यात्रा शुरू की। इन यात्राओं के दौरान भाई मर्दाना भी उनके साथ रहे।
1. सैदपुर : गुरु नानक देव जी अपनी पहली उदासी (यात्रा) के दौरान सबसे पहले सैदपुर पहुंचे। यहां पहुंचने पर, मलिक भागो ने गुरु साहिब को एक दिव्य भोज पर आमंत्रित किया, लेकिन गुरु साहिब एक गरीब बढ़ई भाई लालो के घर पर रुके। जब मलिक भागो ने गुरु नानक देव जी से इस बारे में पूछा तो उन्होंने एक हाथ में मलिक भागो का भोजन और दूसरे हाथ में भाई लालो की सूखी रोटी ली और जोर से अपने हाथों में दबाई। मलिक भागो के खाने से खून और लालो की रोटी से दूध बहने लगा। इस प्रकार गुरु साहिब ने उनसे कहा कि हमें दस नहुओं की कीरत करनी चाहिए।
2. कुरुक्षेत्र : सूर्य ग्रहण के अवसर पर गुरु नानक देव जी कुरुक्षेत्र पहुंचे। इस अवसर पर हजारों ब्राह्मण और साधु एकत्रित हुए थे। गुरु साहिब ने ब्राह्मणों को समझाया कि हमें व्यर्थ की बातों पर झगड़ने की बजाय अपनी आत्मा को शुद्ध रखने पर ध्यान देना चाहिए। गुरुजी के विचारों से प्रभावित होकर बहुत से लोग उनके भक्त बन गये।
3. गोरखमता : हरिद्वार के बाद गुरु नानक गोरखमता पहुंचे। गुरु नानक देव जी ने यहां सिद्ध जोगियों से कहा कि कानों में बालियां डालने, शरीर पर राख मलने, शंख बजाने या सिर मुंडवाने से मुक्ति नहीं मिलती। आत्मा की शुद्धि से मोक्ष की प्राप्ति होती है। ये जोगी गुरु साहिब की शिक्षाओं से बहुत प्रभावित हुए। तभी से गोरखमता का नाम बदल कर नानकमता हो गया।
4. कामरूप : धुबरी से गुरु नानक देव जी कामरूप (असम) पहुंचे। यहीं की प्रसिद्ध जादूगरनी नूरशाही ने अपने हुस्न जादू से गुरुजी को बहकाने की असफल कोशिश की। गुरु जी ने उसे भी जीवन का वास्तविक उद्देश्य बताया।
5. जगन्नाथ पुरी : असम की यात्रा के बाद गुरु नानक देव जी उड़ीसा के जगन्नाथ पुरी पहुंचे। पंडितों ने गुरु साहब से जगन्नाथ जी की आरती करने को कहा। गुरु नानक देव जी ने उन्हें बताया कि उस परमपिता अकाल पुरख की आरती प्रकृति हर समय करती रहती है।
6. लंका : गुरु नानक ने लंका का भी दौरा किया था। लंका का शासक शिवनाथ गुरु नानक देव जी से मिलकर बहुत प्रभावित हुआ और उनका भक्त बन गया।
Question. Briefly describe the first Udasi (journey) of Guru Nanak Dev Ji.
Answer : Guru Nanak Dev Ji started his first journey at the end of 1499 AD. Bhai Mardana also accompanied Him during these travels.
1. Saidpur : Guru Nanak Dev Ji first reached Saidpur during his first Udasi (journey). On reaching here, Malik Bhago invited Guru Sahib to a divine feast, but Guru Sahib stayed at the house of Bhai Lalo, a poor carpenter. When Malik Bhago asked Guru Nanak Dev Ji about this, They took Malik Bhago’s food in one hand and Bhai Lalo’s dry bread in the other and pressed it firmly in their hands. Blood started flowing from Malik Bhago’s food and milk started flowing from Lalo’s bread. Thus Guru Sahib told him that we should believe in Das Nahuan di Kirat.
2. Kurukshetra : Guru Nanak Dev Ji reached Kurukshetra on the occasion of the solar eclipse. Thousands of Brahmins and Sadhus had gathered on this occasion. Guru Sahib explained to the Brahmins that instead of quarreling over useless things, we should concentrate on keeping our souls pure. Influenced by Guruji’s thoughts, many people became his devotees.
3. Gorakhmata : After Haridwar, Guru Nanak reached Gorakhmata. Guru Nanak Dev Ji told the Siddha Yogis here that salvation cannot be achieved by putting earrings in the ears, rubbing ashes on the body, blowing conch, or shaving the head. Salvation is achieved by the purification of the soul. These yogis were greatly influenced by the teachings of Guru Sahib. Since then the name of Gorakhmata changed to Nanakmata.
4. Kamrup : From Dhubri, Guru Nanak Dev Ji reached Kamrup (Assam). It was here that the famous magician Noorshahi tried unsuccessfully to seduce Guruji with her beauty magic. Guru Ji also told her the real purpose of life.
5. Jagannath Puri : After his visit to Assam, Guru Nanak Dev Ji reached Jagannath Puri in Orissa. The pundits asked Guru Sahib to perform the aarti of Lord Jagannath. Guru Nanak Dev Ji told him that nature keeps performing the aarti of that Supreme Father Akal Purakh all the time.
6. Lanka: Guru Nanak also visited Lanka. The ruler of Lanka, Shivnath, was greatly impressed by meeting Guru Nanak Dev Ji and became His devotee.