CBSEClass 9th NCERT PunjabiEducationPunjab School Education Board(PSEB)

ਨਵੀਂ ਪੁਰਾਣੀ ਤਹਿਜ਼ੀਬ : ਪ੍ਰਸ਼ਨ ਉੱਤਰ


ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ/ਇੱਕ ਲਾਈਨ ਵਿੱਚ ਦਿਓ—


ਪ੍ਰਸ਼ਨ 1. ‘ਨਵੀਂ ਪੁਰਾਣੀ ਤਹਿਜ਼ੀਬ’ ਕਵਿਤਾ ਕਿਸ ਦੀ ਰਚਨਾ ਹੈ?

ਉੱਤਰ : ਵਿਧਾਤਾ ਸਿੰਘ ਤੀਰ ਦੀ।

ਪ੍ਰਸ਼ਨ 2. ਅਸੀਂ ਆਪਣੀ ਤਹਿਜ਼ੀਬ ਨੂੰ ਗੁਆ ਕੇ ਹੋਰ ਕੀ ਗੁਆ ਲਿਆ ਹੈ?

ਉੱਤਰ : ਅਕਲ।

ਪ੍ਰਸ਼ਨ 3. ਨਵੀਂ ਤਹਿਜ਼ੀਬ ਨੂੰ ਅਪਣਾ ਕੇ ਅਸੀਂ ਆਪਣੇ ਗਲ ਕੀ ਪਾ ਲਈ ਹੈ?

ਉੱਤਰ : ਜ਼ਹਿਮਤ।

ਪ੍ਰਸ਼ਨ 4. ਦਰਿਆਵਾਂ ਦੇ ਪਾਣੀ ਵਗ ਕੇ ਮੁੜ ਕਿੱਥੇ ਨਹੀਂ ਪਰਤਦੇ?

ਉੱਤਰ : ਪੱਤਣਾਂ ਉੱਤੇ।

ਪ੍ਰਸ਼ਨ 5. ਕਵੀ ਅਨੁਸਾਰ ਪੁਰਾਣੀ ਤਹਿਜ਼ੀਬ ਕਿਸ ਦੇ ਸਮਾਨ ਸੀ ?

ਉੱਤਰ : ਕਪਲਾ ਗਊ ਸਮਾਨ।

ਪ੍ਰਸ਼ਨ 6. ਕਵੀ ਅਨੁਸਾਰ ਅਸੀਂ ਤਹਿਜ਼ੀਬ ਦੀ ਕਿਸ ਚੀਜ਼ ਨਾਲ ਵਟਾ ਕੇ ਖੋਤੀ ਲੈ ਲਈ ਹੈ?

ਉੱਤਰ : ਕਪਲਾ ਗਊ।

ਪ੍ਰਸ਼ਨ 7. ਪੱਛਮੀ ਤਹਿਜ਼ੀਬ ਵਿੱਚ ਸਰਮਾਏਦਾਰ ਕਿਸ ਦੀ ਖੂਬ ਖੱਲ ਲਾਹੁੰਦਾ ਹੈ?

ਉੱਤਰ : ਕਿਰਤੀ ਦੀ।

ਪ੍ਰਸ਼ਨ 8. ਸਰਮਾਏਦਾਰ ਆਪਣੀਆਂ ਔਰਤਾਂ ਲਈ ਪਾਊਡਰ ਕਿੱਥੋਂ ਤਿਆਰ ਕਰਦਾ ਹੈ?

ਉੱਤਰ : ਮਜ਼ਦੂਰਾਂ ਦੀਆਂ ਹੱਡੀਆਂ ਤੋਂ।

ਪ੍ਰਸ਼ਨ 9. ਕਵੀ ਨੇ ਕਿਹੜੀ ਤਹਿਜ਼ੀਬ ਨੂੰ ਗੁਲਾਮੀ ਦਾ ਪੱਟਾ ਕਰਾਰ ਦਿੱਤਾ ਹੈ?

ਉੱਤਰ : ਪੱਛਮੀ/ਨਵੀਂ ਤਹਿਜ਼ੀਬ ਨੂੰ।

ਪ੍ਰਸ਼ਨ 10. ਅਸੀਂ ਆਪਣੀ ਝੋਲੀ ਵਿੱਚ ਦੁੱਧ ਦੀ ਥਾਂ ‘ਤੇ ਕੀ ਪਾ ਲਿਆ ਹੈ?

ਉੱਤਰ : ਲਿੱਦ।

ਪ੍ਰਸ਼ਨ 11. ਅਸੀਂ ‘ਕਪਲਾ ਗਊ’ ਦੇ ਬਦਲੇ ਕੀ ਵਟਾ ਲਿਆ ਹੈ?

ਉੱਤਰ : ਖੇਤੀ।

ਪ੍ਰਸ਼ਨ 12. ਰਿਸ਼ੀਆਂ-ਮੁਨੀਆਂ ਦੇ ਚੌਂਕੇ ਵਿੱਚ ਅਸੀਂ ਕੀ ਲੈ ਕੇ ਆ ਗਏ ਹਾਂ?

ਉੱਤਰ : ਪੱਛਮੀ ਸੱਭਿਅਤਾ ਦੀ ਜੂਠ।

ਪ੍ਰਸ਼ਨ 13. ਅਮੀਰਾਂ ਦੇ ਘਰਾਂ ਦੇ ਬਿਜਲੀ ਦੇ ਲਾਟੂ ਕਵੀ ਨੂੰ ਕਿਹੋ ਜਿਹੇ ਲੱਗਦੇ ਹਨ?

ਉੱਤਰ : ਗ਼ਰੀਬਾਂ ਦੀਆਂ ਕੱਢੀਆਂ ਹੋਈਆਂ ਅੱਖਾਂ।

ਪ੍ਰਸ਼ਨ 14. ਜੇਕਰ ਭਾਰਤੀ ਸੱਭਿਅਤਾ ਬਰਕਤ ਵਾਲਾ ਦੁੱਧ ਹੈ ਤਾਂ ਪੱਛਮੀ ਸੱਭਿਅਤਾ ਨੂੰ ਕਵੀ ਨੇ ਕੀ ਮੰਨਿਆ ਹੈ

ਉੱਤਰ : ਫੁੱਟ ਦਾ ਪਾਣੀ।

ਪ੍ਰਸ਼ਨ 15. ਭਾਰਤੀ ਸੱਭਿਅਤਾ ਚੰਚਲ ਹੈ ਜਾਂ ਭੋਲੀ-ਭਾਲੀ?

ਉੱਤਰ : ਭੋਲੀ-ਭਾਲੀ।

ਪ੍ਰਸ਼ਨ 16. ਅਜ਼ਾਦੀ ਦੇ ਸਮੇਂ ਭਾਰਤ ਕਿਹੋ ਜਿਹੇ ਗੀਤ ਗਾਉਂਦਾ ਸੀ?

ਉੱਤਰ : ਸ਼ਗਨਾਂ ਅਤੇ ਖ਼ੁਸ਼ੀ ਦੇ ਗੀਤ।

ਪ੍ਰਸ਼ਨ 17. ਕਿਹੜਾ ਵੇਲਾ ਦੁਬਾਰਾ ਹੱਥ ਨਹੀਂ ਆਉਂਦਾ?

ਉੱਤਰ : ਜਿਹੜਾ ਵੇਲਾ ਹੱਥੋਂ ਨਿਕਲ ਜਾਵੇ।

ਪ੍ਰਸ਼ਨ 18. ਨਵੀਂ ਤਹਿਜ਼ੀਬ ਕਿਨ੍ਹਾਂ ਨੂੰ ਆਪਸ ਵਿੱਚ ਲੜਾਉਂਦੀ ਹੈ?

ਉੱਤਰ : ਭਰਾਵਾਂ ਨੂੰ।

ਪ੍ਰਸ਼ਨ 19. ਕਿਹੜੀ ਤਹਿਜ਼ੀਬ ਨੇ ਸਾਨੂੰ ਸੁੱਕਣੇ ਪਾ ਦਿੱਤਾ ਹੈ?

ਉੱਤਰ : ਪੱਛਮੀ ਤਹਿਜ਼ੀਬ ਨੇ।

ਪ੍ਰਸ਼ਨ 20. ਪੱਛਮੀ ਤਹਿਜ਼ੀਬ ਜਾਂ ਸੱਭਿਅਤਾ ਨੇ ਸਾਡੇ ਗਲ਼ੇ ਵਿੱਚ ਕੀ ਪਾ ਦਿੱਤਾ ਹੈ?

ਉੱਤਰ : ਗ਼ੁਲਾਮੀ ਦੀ ਜ਼ੰਜੀਰ।