CBSEEducationNCERT class 10thPunjab School Education Board(PSEB)

ਦੇਖਿ ਪਰਾਈਆ ਚੰਗੀਆ : ਵਸਤੁਨਿਸ਼ਠ ਪ੍ਰਸ਼ਨ


ਦੇਖਿ ਪਰਾਈਆ ਚੰਗੀਆ : ਭਾਈ ਗੁਰਦਾਸ ਜੀ


ਪ੍ਰਸ਼ਨ 1. ਗੁਰਸਿੱਖ ਨੂੰ ਪਰਾਈਆਂ ਇਸਤਰੀਆਂ ਨੂੰ ਕੀ ਸਮਝਣਾ ਚਾਹੀਦਾ ਹੈ?

(A) ਮਾਵਾਂ, ਧੀਆਂ, ਭੈਣਾਂ

(B) ਇੱਜ਼ਤਦਾਰ

(C) ਮਾਣ-ਯੋਗ

(D) ਗੁਆਂਢਣਾਂ

ਉੱਤਰ : ਮਾਂਵਾਂ, ਧੀਆਂ, ਭੈਣਾਂ ।

ਪ੍ਰਸ਼ਨ 2. ਭਾਈ ਗੁਰਦਾਸ ਜੀ ਦੀ ਕਿਸੇ ਇਕ ਕਵਿਤਾ ਦਾ ਨਾਂ ਲਿਖੋ।

ਉੱਤਰ : ਦੇਖਿ ਪਰਾਈਆ ਚੰਗੀਆ ।

ਪ੍ਰਸ਼ਨ 3. ਹਿੰਦੂ ਲਈ ਪਰਾਇਆ ਧਨ ਖਾਣਾ ਕਿਸ ਦੇ ਬਰਾਬਰ ਹੁੰਦਾ ਹੈ?

ਉੱਤਰ : ਗਊ ਦੇ ਮਾਸ ਬਰਾਬਰ ।

ਪ੍ਰਸ਼ਨ 4. ਮੁਸਲਮਾਨ ਲਈ ਕਿਹੜੀ ਚੀਜ਼ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ?

ਉੱਤਰ : ਪਰਾਇਆ ਧਨ ।

ਪ੍ਰਸ਼ਨ 5. ‘ਉਸ ਸੂਅਰੁ ਉਸ ਗਾਇ ਹੈ, ਪਰ ਧਨ ਹਿੰਦੂ ਮੁਸਲਮਾਣੇ।’ ਇਸ ਤੁਕ ਵਿੱਚ ਗੁਰਸਿੱਖ ਨੂੰ ਕਿਸ ਗੱਲ ਤੋਂ ਵਰਜਿਆ ਗਿਆ ਹੈ?

ਉੱਤਰ : ਪਰਾਇਆ ਹੱਕ (ਧਨ) ਖਾਣ ਤੋਂ ।

ਪ੍ਰਸ਼ਨ 6. ‘ਪੁਤ੍ਰ ਕਲਤ੍ਰ ਕੁਟੰਬੁ ਦੇਖਿ ਮੋਹੇ-ਮੋਹਿ ਨ ਧੋਹਿ ਧਿੰਙਾਣੇ।’ ਇਸ ਤੁਕ ਵਿੱਚ ਗੁਰਸਿੱਖ ਨੂੰ ਕਿਸ ਗੱਲ ਤੋਂ ਵਰਜਿਆ ਗਿਆ ਹੈ?

ਉੱਤਰ : ਕੁਟੰਬੁ (ਪਰਿਵਾਰ) ਦੇ ਮੋਹ ਤੋਂ/ਕਿਸੇ ਨਾਲ ਧੱਕਾ ਕਰਨ ਤੋਂ।

ਪ੍ਰਸ਼ਨ 7. ‘ਉਸਤਤਿ ਨਿੰਦਾ ਕੰਨਿ ਸੁਣਿ ਆਪਹੁ ਬੁਰਾ ਨ ਆਖਿ ਵਖਾਣੈ।’ ਇਸ ਤੁਕ ਵਿੱਚ ਗੁਰਸਿੱਖ ਨੂੰ ਕਿਸ ਗੱਲ ਤੋਂ ਵਰਜਿਆ ਗਿਆ ਹੈ?

ਉੱਤਰ : ਉਸਤਤਿ-ਨਿੰਦਿਆ ਤੋਂ /ਬੁਰਾ ਕਹਿਣ ਤੋਂ ।

ਪ੍ਰਸ਼ਨ 8. ‘ਵਡ ਪਰਤਾਪੁ ਨ ਆਪੁ ਗਣਿ ਕਰ ਅਹੰਮੇਉ ਨ ਕਿਸੈ ਰਞਾਣੇ।’ ਇਸ ਤੁਕ ਵਿੱਚ ਗੁਰਸਿੱਖ ਨੂੰ ਕਿਸ ਗੱਲ ਤੋਂ ਵਰਜਿਆ ਗਿਆ ਹੈ?

ਉੱਤਰ : ਹਉਮੈਂ ਹੰਕਾਰ ਤੋਂ ।

ਪ੍ਰਸ਼ਨ 9. ਕੌਣ ਸੁਖ ਫਲ ਪ੍ਰਾਪਤ ਕਰਦਾ ਹੈ ਤੇ ਰਾਜ-ਯੋਗ ਦਾ ਰਸ ਮਾਣਦਾ ਹੈ?

ਉੱਤਰ : ਗੁਰਮੁਖ ।

ਪ੍ਰਸ਼ਨ 10. ਗੁਰਮੁਖ ਕਿਸ ਤੋਂ ਕੁਰਬਾਨ ਜਾਂਦਾ ਹੈ?

ਉੱਤਰ : ਸਾਧ-ਸੰਗਤ ਤੋਂ ।

ਪ੍ਰਸ਼ਨ 11. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –

(ੳ) ਗੁਰਸਿੱਖ …………. ਇਸਤਰੀਆਂ ਨੂੰ ਮਾਂਵਾਂ, ਧੀਆਂ, ਭੈਣਾ ਕਰਕੇ ਜਾਣਦਾ ਹੈ ।

(ਅ) ਗੁਰਸਿੱਖ ਪਰਾਇਆ ………. ਨਹੀਂ ਖਾਂਦਾ ।

(ੲ) ਗੁਰਸਿੱਖ ……….ਨਿੰਦਿਆ ਤੋਂ ਦੂਰ ਰਹਿੰਦਾ ਹੈ।

ਉੱਤਰ : (ੳ) ਪਰਾਈਆਂ, (ਅ) ਧਨ, (ੲ) ਉਸਤਤ ।

ਪ੍ਰਸ਼ਨ 12. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਠੀਕ ਹੈ ਤੇ ਕਿਹੜਾ ਗਲਤ?

(ੳ) ਗੁਰਸਿੱਖ ਪਰਾਈਆਂ ਇਸਤਰੀਆਂ ਨੂੰ ਮਾਵਾਂ, ਧੀਆਂ, ਭੈਣਾਂ ਕਰ ਕੇ ਜਾਣਦਾ ਹੈ।

(ਅ) ਪਰਾਇਆ ਧਨ ਹਿੰਦੂ-ਮੁਸਲਮਾਨ ਦੋਹਾਂ ਲਈ ਮਾੜਾ ਹੈ।

(ੲ) ਗੁਰਸਿੱਖ ਉਸਤਤ ਸੁਣ ਕੇ ਖ਼ੁਸ਼ ਪਰ ਨਿੰਦਿਆ ਸੁਣ ਕੇ ਦੁਖੀ ਹੁੰਦਾ ਹੈ।

ਉੱਤਰ : (ੳ) ਠੀਕ, (ਅ) ਠੀਕ, (ੲ) ਗ਼ਲਤ ।