ਦੇਈਂ-ਦੇਈਂ………. ਬਾਬਲ ਤੇਰਾ ਪੁੰਨ ਹੋਵੇ।
ਚੋਣਵੀਆਂ ਸਤਰਾਂ ‘ਤੇ ਆਧਾਰਿਤ ਪ੍ਰਸ਼ਨ
ਦੇਈਂ-ਦੇਈਂ, ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਦੇ ਬਾਹਲੜੇ ਪੁੱਤ,
ਇੱਕ ਮੰਗੀਏ, ਇੱਕ ਵਿਆਹੀਏ।
ਵੇ ਮੈਂ ਸ਼ਾਦੀਆਂ ਵੇਖਾਂ ਨਿੱਤ,
ਬਾਬਲ ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ ਤੇਰਾ ਪੁੰਨ ਹੋਵੇ।
ਪ੍ਰਸ਼ਨ 1. ਇਹ ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਚੜ੍ਹ ਚੁਬਾਰੇ ਸੁੱਤਿਆ’ ਵਿੱਚੋਂ
(ਅ) ‘ਬੇਟੀ, ਚੰਨਣ ਦੇ ਉਹਲੇ’ ਵਿੱਚੋਂ
(ੲ) ‘ਅੱਸੂ ਦਾ ਕਾਜ ਰਚਾ’ ਵਿੱਚੋਂ
(ਸ) ‘ਦੇਈਂ-ਦੇਈਂ ਵੇ ਬਾਬਲਾ’ ਵਿੱਚੋਂ
ਪ੍ਰਸ਼ਨ 2. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ਼ ਹੈ?
(ੳ) ਸਿੱਠਣੀ ਨਾਲ
(ਅ) ਘੋੜੀ ਨਾਲ
(ੲ) ਟੱਪੇ ਨਾਲ
(ਸ) ਸੁਹਾਗ ਨਾਲ
ਪ੍ਰਸ਼ਨ 3. ਬਾਬਲ ਨੂੰ ਸੰਬੋਧਨ ਕਰਦੀ ਧੀ ਕਿਸ ਘਰ ਦਾ ਜ਼ਿਕਰ ਕਰਦੀ ਹੈ?
(ੳ) ਪੇਕੇ-ਘਰ ਦਾ
(ਅ) ਸਹੁਰੇ-ਘਰ ਦਾ
(ੲ) ਆਪਣੇ ਘਰ ਦਾ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 4. ਧੀ ਕਿਸ ਦੇ ਬਹੁਤੇ ਪੁੱਤਰਾਂ ਦੀ ਗੱਲ ਕਰਦੀ ਹੈ?
(ੳ) ਸੱਸ ਦੇ
(ਅ) ਮਾਂ ਦੇ
(ੲ) ਮਾਮੀ ਦੇ
(ਸ) ਚਾਚੀ ਦੇ
ਪ੍ਰਸ਼ਨ 5. ਮੈਂ ………. ਵੇਖਾਂ ਨਿੱਤ। ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਵੇਗਾ?
(ੳ) ਖ਼ੁਸ਼ੀਆਂ
(ਅ) ਝਾਕੀਆਂ
(ੲ) ਸ਼ਾਦੀਆਂ
(ਸ) ਮੇਲੇ
ਪ੍ਰਸ਼ਨ 6. ਇਹਨਾਂ ਸਤਰਾਂ ਵਿੱਚ ਪੇਕੇ-ਘਰ ਦੇ ਕਿਸ ਰਿਸ਼ਤੇ ਦਾ ਜ਼ਿਕਰ ਹੈ?
(ੳ) ਮਾਂ ਦਾ
(ਅ) ਭੈਣ ਦਾ
(ੲ) ਭਰਾ ਦਾ
(ਸ) ਬਾਬਲ/ਬਾਪ ਦਾ