CBSEEducationHistoryHistory of Punjabਅਨੁਵਾਦ (Translation)

ਦੂਜੀ ਉਦਾਸੀ


ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਗੁਰੂ ਨਾਨਕ ਦੇਵ ਜੀ ਨੇ 1513 ਈ. ਵਿੱਚ ਆਪਣੀ ਦੂਸਰੀ ਉਦਾਸੀ ਉੱਤਰ ਦਿਸ਼ਾ ਵੱਲ ਸ਼ੁਰੂ ਕੀਤੀ। ਇਸ ਉਦਾਸੀ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਲੱਗੇ। ਇਸ ਉਦਾਸੀ ਦੌਰਾਨ ਗੁਰੂ ਸਾਹਿਬ ਅੱਗੇ ਲਿਖੇ ਪ੍ਰਮੁੱਖ ਸਥਾਨਾਂ ‘ਤੇ ਗਏ :

1. ਪਹਾੜੀ ਰਿਆਸਤਾਂ : ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਸਰੀ ਉਦਾਸੀ ਦੇ ਦੌਰਾਨ ਮੰਡੀ, ਰਿਵਾਲਸਰ, ਜਵਾਲਾਮੁੱਖੀ, ਕਾਂਗੜਾ, ਬੈਜਨਾਥ ਅਤੇ ਕੁੱਲੂ ਨਾਂ ਦੀਆਂ ਰਿਆਸਤਾਂ ਵਿਚ ਜਾ ਕੇ ਪ੍ਰਚਾਰ ਕੀਤਾ। ਸਿੱਟੇ ਵਜੋਂ ਇਨ੍ਹਾਂ ਰਿਆਸਤਾਂ ਦੇ ਅਨੇਕਾਂ ਲੋਕ ਗੁਰੂ ਜੀ ਦੇ ਸ਼ਰਧਾਲੂ ਬਣ ਗਏ।

2. ਕੈਲਾਸ਼ ਪਰਬਤ : ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਹੁੰਦੇ ਹੋਏ ਕੈਲਾਸ਼ ਪਰਬਤ ਪਹੁੰਚੇ। ਗੁਰੂ ਸਾਹਿਬ ਦੇ ਇੱਥੇ ਪਹੁੰਚਣ ‘ਤੇ ਸਿੱਧ ਬੜੇ ਹੈਰਾਨ ਹੋਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਸਾਰ ਵਿੱਚੋਂ ਸੱਚ ਅਲੋਪ ਹੋ ਗਿਆ ਹੈ ਅਤੇ ਹਰ ਪਾਸੇ ਭ੍ਰਿਸ਼ਟਾਚਾਰ ਤੇ ਝੂਠ ਦਾ ਬੋਲਬਾਲਾ ਹੈ। ਇਸ ਲਈ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮਨੁੱਖਤਾ ਦਾ ਮਾਰਗ ਦਰਸ਼ਨ ਕਰਨ ਦਾ ਸੰਦੇਸ਼ ਦਿੱਤਾ।

3. ਲੱਦਾਖ : ਕੈਲਾਸ਼ ਪਰਬਤ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਲੱਦਾਖ ਪਹੁੰਚੇ। ਇੱਥੋਂ ਦੇ ਬਹੁਤ ਸਾਰੇ ਲੋਕ ਗੁਰੂ ਸਾਹਿਬ ਦੇ ਪੈਰੋਕਾਰ ਬਣ ਗਏ।

4. ਕਸ਼ਮੀਰ : ਕਸ਼ਮੀਰ ਵਿੱਚ ਸਥਿਤ ਮਟਨ ਵਿਖੇ ਗੁਰੂ ਨਾਨਕ ਦੇਵ ਜੀ ਦਾ ਪੰਡਤ ਬ੍ਰਹਮ ਦਾਸ ਨਾਲ ਕਾਫ਼ੀ ਲੰਬਾ ਧਾਰਮਿਕ ਵਾਦ-ਵਿਵਾਦ ਹੋਇਆ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਮੁਕਤੀ ਖ਼ਾਲੀ ਵੇਦਾਂ ਅਤੇ ਰਾਮਾਇਣ ਆਦਿ ਨੂੰ ਪੜ੍ਹਨ ਨਾਲ ਨਹੀਂ ਬਲਕਿ ਉਨ੍ਹਾਂ ਵਿੱਚ ਦਿੱਤੀਆਂ ਗੱਲਾਂ ‘ਤੇ ਅਮਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

5. ਹਸਨ ਅਬਦਾਲ : ਗੁਰੂ ਨਾਨਕ ਦੇਵ ਜੀ ਪੰਜਾਬ ਦੀ ਵਾਪਸੀ ਯਾਤਰਾ ਸਮੇਂ ਹਸਨ ਅਬਦਾਲ ਵਿਖੇ ਠਹਿਰੇ। ਇੱਥੇ ਇੱਕ ਹੰਕਾਰੀ ਫ਼ਕੀਰ ਵਲੀ ਕੰਧਾਰੀ ਨੇ ਗੁਰੂ ਨਾਨਕ ਸਾਹਿਬ ਨੂੰ ਕੁਚਲਣ ਦੇ ਉਦੇਸ਼ ਨਾਲ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾਂ ਵੱਲ ਨੂੰ ਸੁੱਟਿਆ। ਗੁਰੂ ਸਾਹਿਬ ਨੇ ਇਸ ਨੂੰ ਆਪਣੇ ਪੰਜੇ ਨਾਲ ਰੋਕ ਦਿੱਤਾ। ਇਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ।

6. ਸਿਆਲਕੋਟ : ਸਿਆਲਕੋਟ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਇੱਕ ਮੁਸਲਮਾਨ ਸੰਤ ਹਮਜਾ ਗੌਸ ਨਾਲ ਹੋਈ। ਉਸ ਨੇ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਆਪਣੀ ਸ਼ਕਤੀ ਰਾਹੀਂ ਸਾਰੇ ਸ਼ਹਿਰ ਨੂੰ ਤਬਾਹ ਕਰਨ ਦਾ ਨਿਰਣਾ ਕਰ ਲਿਆ ਸੀ। ਪਰ ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਨਿਰਣਾ ਬਦਲ ਦਿੱਤਾ। ਇਸ ਘਟਨਾ ਦਾ ਲੋਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਿਆ।


प्रश्न. गुरु नानक देव जी की दूसरी उदासी (यात्रा) के बारे में आप क्या जानते हैं?

उत्तर : गुरु नानक देव जी ने 1513 ई. में अपनी दूसरी (यात्रा) उत्तर दिशा की ओर शुरू की। इस उदासी में उन्हें तीन साल लग गए। इस उदासी के दौरान, गुरु साहिब ने निम्नलिखित महत्वपूर्ण स्थानों का दौरा किया :

1. पहाड़ी रियासतें: अपनी दूसरी उदासी के दौरान गुरु नानक देव जी ने मंडी, रेवालसर, ज्वालामुखी, कांगड़ा, बैजनाथ और कुल्लू की रियासतों में प्रचार किया। परिणामस्वरूप, इन रियासतों के कई लोग गुरुजी के भक्त बन गए।

2. कैलाश पर्वत : गुरु नानक तिब्बत से होते हुए कैलाश पर्वत पहुंचे। जब गुरु साहिब यहां पहुंचे तो वहां के सिद्धों को बहुत आश्चर्य हुआ। गुरु साहिब ने उन्हें बताया कि दुनिया से सच्चाई गायब हो गई है और हर जगह भ्रष्टाचार और झूठ का बोलबाला है। इसलिए गुरु साहिब ने उन्हें मानवता का मार्गदर्शन करने का संदेश दिया।

3. लद्दाख : कैलाश पर्वत के बाद गुरु नानक देव जी लद्दाख पहुंचे। यहां से बहुत से लोग गुरू साहिब के अनुयायी बन गये।

4. कश्मीर : गुरु नानक ने कश्मीर स्थित मटन में पंडित ब्रह्म दास से लंबी धार्मिक बहस की थी। गुरु नानक देव जी ने उन्हें समझाया कि मुक्ति केवल वेद और रामायण आदि पढ़ने से नहीं बल्कि उनमें दी गई बातों पर अमल करने से प्राप्त की जा सकती है।

5. हसन अब्दाल : गुरु नानक देव जी पंजाब की अपनी वापसी यात्रा के दौरान हसन अब्दाल में रुके थे। यहां एक अहंकारी फकीर वली कंधारी ने गुरु नानक साहिब को कुचलने के इरादे से एक बड़ा पत्थर पहाड़ी से नीचे फेंका। गुरु साहिब ने उसे अपने पंजे से रोक दिया। इस स्थान को आज पंजा साहिब कहा जाता है।

6. सियालकोट : सियालकोट में गुरु नानक की मुलाकात एक मुस्लिम संत हमजा गौस से हुई। वह किसी बात से क्रोधित हो गया और उसने अपनी शक्ति से पूरे नगर को नष्ट करने की ठान ली। लेकिन वह गुरु साहिब के व्यक्तित्व से इतने प्रभावित हुए कि उन्होंने अपना मन बदल लिया। इस घटना का लोगों के मन पर गहरा प्रभाव पड़ा।


Question. What do you know about the second Udaasi (travel) of Guru Nanak Dev Ji?

Answer : Guru Nanak Dev Ji started His second Udasi (journey) towards the north in 1513 AD. This Udasi took Him three years. During this Udasi, Guru Sahib visited the following important places :

1. Hill Princely States : During His second Udasi, Guru Nanak Dev Ji preached in the princely states of Mandi, Rewalsar, Jwalamukhi, Kangra, Baijnath, and Kullu. As a result, many people of these princely states became devotees of Guruji.

2. Mount Kailash : Guru Nanak Dev Ji reached Mount Kailash via Tibet. When Guru Sahib reached here, the Siddhas there were very surprised. Guru Sahib told them that truth has disappeared from the world and corruption and lies are prevalent everywhere. Therefore Guru Sahib gave them the message to guide humanity.

3. Ladakh : After Mount Kailash, Guru Nanak Dev Ji reached Ladakh. Many people from here became followers of Guru Sahib.

4. Kashmir : Guru Nanak had a long religious debate with Pandit Brahma Das in Matan, Kashmir. Guru Nanak Dev Ji explained to him that salvation can be achieved not only by reading the Vedas and Ramayana etc. but by implementing the things given in them.

5. Hasan Abdal : Guru Nanak Dev Ji stayed at Hasan Abdal during His return visit to Punjab. Here an arrogant fakir Wali Kandhari threw a big stone down the hill to crush Guru Nanak Sahib. Guru Sahib stopped him with his paw. This place is today called Panja Sahib.

6. Sialkot : In Sialkot, Guru Nanak met a Muslim saint, Hamza Ghaus. He became angry over something and decided to destroy the entire city with his power. But he was so impressed by the personality of Guru Sahib that he changed his mind. This incident had a deep impact on the minds of people.