‘ਤ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਤੱਤੀ ‘ਵਾ ਨਾ ਲੱਗਣਾ – ਕੋਈ ਦੁੱਖ ਤਕਲੀਫ਼ ਨਾ ਹੋਣੀ – ਬੱਸ ਦੁਰਘਟਨਾ ਵਿੱਚ ਰੀਨਾ ਨੂੰ ਤੱਤੀ ‘ਵਾ ਵੀ ਨਾ ਲੱਗੀ।

2. ਤੀਰ ਹੋ ਜਾਣਾ – ਦੌੜ ਜਾਣਾ – ਆਪਣੇ ਪਿਤਾ ਨੂੰ ਆਉਂਦਾ ਵੇਖ ਕੇ ਮਨਜੀਤ ਦੋਸਤਾਂ ਦੀ ਜੁੰਡਲੀ ਛੱਡ ਕੇ ਤੀਰ ਹੋ ਗਿਆ।

3. ਤੂਤੀ ਬੋਲਣੀ – ਚੜ੍ਹਤ ਹੋਣੀ – ਅੱਜ ਦੇ ਸਮੇਂ ਵਿੱਚ ਭਾਰਤ ਦੀ ਤੂਤੀ ਬੋਲਦੀ ਹੈ।

4. ਤੇਲ ਚੋਣਾ – ਸਵਾਗਤ ਕਰਨਾ – ਘਰ ਆਏ ਮਹਿਮਾਨ ਦਾ ਸਵਾਗਤ ਤੇਲ ਚੋਅ ਕੇ ਕਰਨਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ।