‘ਠ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਠੰਡੀਆਂ ਛਾਵਾਂ ਮਾਨਣਾ – ਸੁੱਖ ਲੈਣਾ – ਮਾਵਾਂ ਵਰਗੀਆਂ ਠੰਡੀਆਂ ਛਾਵਾਂ ਮਾਨਣਾ ਕਿਸੇ- ਕਿਸੇ ਨੂੰ ਨਸੀਬ ਹੁੰਦਾ ਹੈ।
2. ਠੋਕ ਵਜਾ ਕੇ ਵੇਖਣਾ – ਪਰਖਣਾ – ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਠੋਕ ਵਜਾ ਕੇ ਵੇਖ ਲੈਣਾ ਚਾਹੀਦਾ ਹੈ।
3. ਠੁੱਠ ਵਿਖਾਉਣਾ – ਨਾਂਹ ਕਰਨਾ – ਜਦੋਂ ਮੈਂ ਗੁਰਜੀਤ ਨੂੰ ਮੇਰੇ ਨਾਲ ਚੱਲਣ ਲਈ ਕਿਹਾ ਤਾਂ ਉਸਨੇ ਠੁੱਠ ਵਿਖਾ ਦਿੱਤਾ।