ਟੁਕੜੀ ਜੱਗ ਤੋਂ ਨਯਾਰੀ : ਪ੍ਰਸ਼ਨ -ਉੱਤਰ
ਟੁਕੜੀ ਜੱਗ ਤੋਂ ਨਯਾਰੀ : 20-25 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਟੁਕੜੀ ਜੱਗ ਤੋਂ ਨਯਾਰੀ’ ਨਾਂ ਦੀ ਕਵਿਤਾ ਦੇ ਲੇਖਕ ਭਾਈ ਵੀਰ ਸਿੰਘ ਦੀ ਕਾਵਿ-ਕਲਾ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ : ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਹਨ। ਨਿੱਕੀਆਂ ਕਵਿਤਾਵਾਂ ਦੇ ਇਸ ਵੱਡੇ ਕਵੀ ਨੇ ਪੰਜਾਬੀ ਕਵਿਤਾ ਨੂੰ ਵਿਸ਼ੇ ਅਤੇ ਰੂਪ ਦੋਹਾਂ ਹੀ ਪੱਖਾਂ ਤੋਂ ਆਧੁਨਿਕ ਲੀਹਾਂ ‘ਤੇ ਤੋਰਿਆ। ਪ੍ਰਕਿਰਤੀ-ਚਿਤਰਨ, ਦੇਸ-ਪਿਆਰ, ਵਲਵਲੇ ਅਤੇ ਸੰਗੀਤ ਦਾ ਪ੍ਰਗਟਾਅ ਉਹਨਾਂ ਦੀ ਕਵਿਤਾ ਦੇ ਵਿਸ਼ੇਸ਼ ਗੁਣ ਹਨ।
ਪ੍ਰਸ਼ਨ 2. ‘ਟੁਕੜੀ ਜੱਗ ਤੋਂ ਨਯਾਰੀ’ ਨਾਂ ਦੀ ਕਵਿਤਾ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।
ਉੱਤਰ : ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਵਿੱਚ ਕਸ਼ਮੀਰ ਦੀ ਸੁੰਦਰਤਾ ਨੂੰ ਵਿਸ਼ਾ ਬਣਾਇਆ ਗਿਆ ਹੈ। ਕਵੀ ਕਸ਼ਮੀਰ ਦੀ ਸੁੰਦਰਤਾ ਦਾ ਪ੍ਰਭਾਵਸ਼ਾਲੀ ਵਰਨਣ ਕਰਦਾ ਹੈ। ਇਸੇ ਲਈ ਉਹ ਧਰਤੀ ਦੀ ਇਸ ਟੁਕੜੀ ਨੂੰ ਜੱਗ ਤੋਂ ਨਿਆਰੀ/ਅਨੋਖੀ ਆਖਦਾ ਹੈ।
ਪ੍ਰਸ਼ਨ 3. ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਦੇ ਆਧਾਰ ‘ਤੇ ਦੱਸੋ ਕਿ ਕਵੀ ਨੂੰ ਅਰਸ਼ਾਂ ਵਿੱਚ ਕੀ ਨਜ਼ਰ ਆਇਆ?
ਉੱਤਰ : ਕਵੀ ਨੂੰ ਅਰਸ਼ਾਂ ਵਿੱਚ ਕੁਦਰਤ ਦੀ ਦੇਵੀ ਨਜ਼ਰ ਆਈ ਜੋ ਹੁਸਨ-ਮੰਡਲ ਵਿੱਚ ਖੜ੍ਹੀ ਖੇਡਦੀ ਸੀ। ਅਰਸ਼ਾਂ ਦੇ ਹੁਸਨ-ਮੰਡਲ ਵਿੱਚ ਖ਼ੁਸ਼ੀਆਂ ਨੇ ਝੜੀ ਲਾਈ ਹੋਈ ਸੀ।
ਪ੍ਰਸ਼ਨ 4. ਕੁਦਰਤ ਦੀ ਦੇਵੀ ਦੀ ਮੁੱਠ ਵਿੱਚ ਕੀ ਕੁਝ ਆਇਆ?
ਉੱਤਰ : ਕੁਦਰਤ ਦੀ ਦੇਵੀ ਦੀ ਮੁੱਠ ਵਿੱਚ ਪਰਬਤ, ਟਿੱਬੇ, ਮੈਦਾਨ, ਚਸ਼ਮੇ, ਨਦੀਆਂ, ਨਾਲ਼ੇ, ਝੀਲਾਂ, ਠੰਢੀਆਂ ਛਾਂਵਾਂ, ਮਿੱਠੀਆਂ ਹਵਾਵਾਂ, ਬਣ, ਬਰਫ਼ਾਂ, ਮੀਂਹ, ਧੁੱਪਾਂ ਤੇ ਬੱਦਲ, ਰੁੱਤਾਂ, ਮੇਵੇ ਅਤੇ ਅਰਸ਼ੀ ਨਜ਼ਾਰੇ ਆਦਿ ਆਏ।
ਪ੍ਰਸ਼ਨ 5. “ਟੁਕੜੀ ਜੱਗ ਤੋਂ ਨਯਾਰੀ’ ਨਾਂ ਦੀ ਕਵਿਤਾ ਵਿੱਚ ਕਿਸ-ਕਿਸ ਨੂੰ ਨਿੱਕੇ ਸਮੁੰਦਰ ਕਿਹਾ ਗਿਆ ਹੈ?
ਉੱਤਰ : ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਵਿੱਚ ਕੁਦਰਤ ਦੀ ਦੇਵੀ ਨੇ ਜਿਹੜੀ ਮੁੱਠ ਭਰੀ ਉਸ ਵਿੱਚ ਚਸ਼ਮੇ, ਨਾਲ, ਨਦੀਆਂ, ਝੀਲਾਂ ਵੀ ਸਨ। ਇਹ ਸਭ ਇਸ ਤਰ੍ਹਾਂ ਲੱਗਦੇ ਸਨ ਜਿਵੇਂ ਨਿੱਕੇ ਸਮੁੰਦਰ ਹੋਣ।
ਪ੍ਰਸ਼ਨ 6. ਕੁਦਰਤ ਦੀ ਦੇਵੀ ਨੇ ਆਪਣੀ ਮੁੱਠੀ ਖੋਲ੍ਹ ਕੇ ਸਭ ਕੁਝ ਕਿੱਥੇ ਸੁੱਟਿਆ?
ਉੱਤਰ : ਕੁਦਰਤ ਦੀ ਦੇਵੀ ਨੇ ਅਸਮਾਨ ‘ਤੇ ਖੜ੍ਹੀ ਹੋ ਕੇ ਧਰਤੀ ਵੱਲ ਤੱਕ ਕੇ ਆਪਣੀ ਮੁੱਠ ਖੋਲ੍ਹੀ ਅਤੇ ਸਭ ਕੁਝ ਹੇਠਾਂ ਸੁੱਟ ਦਿੱਤਾ।
ਪ੍ਰਸ਼ਨ 7. “ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਅਨੁਸਾਰ ਕਿਸ ਥਾਂ ‘ਤੇ ਕਸ਼ਮੀਰ ਬਣ ਗਿਆ?
ਉੱਤਰ: ਕੁਦਰਤ ਦੀ ਦੇਵੀ ਨੇ ਅਸਮਾਨ ‘ਤੇ ਖੜ੍ਹੀ ਹੋ ਕੇ ਹੇਠਾਂ ਵੱਲ ਤੱਕ ਕੇ ਆਪਣੀ ਮੁੱਠ ਖੋਲ੍ਹੀ ਤੇ ਸਭ ਕੁਝ ਹੇਠਾਂ ਸੁੱਟ ਦਿੱਤਾ। ਇਹ ਸਭ ਕੁਝ ਧਰਤੀ ‘ਤੇ ਜਿਸ ਥਾਂ ਆ ਕੇ ਡਿੱਗਾ ਉਸ ਥਾਂ ‘ਤੇ ਕਸ਼ਮੀਰ ਬਣ ਗਿਆ।
ਪ੍ਰਸ਼ਨ 8. ‘ਟੁਕੜੀ ਜੱਗ ਤੋਂ ਨਯਾਰੀ’ ਨਾਂ ਦੀ ਕਵਿਤਾ ਵਿੱਚ ਕਵੀ ਕਸ਼ਮੀਰ ਦੀ ਧਰਤੀ ਬਾਰੇ ਕੀ ਕਹਿੰਦਾ ਹੈ?
ਉੱਤਰ : ਕਸ਼ਮੀਰ ਦੀ ਧਰਤੀ ਦਾ ਬਿਆਨ ਕਰਦਾ ਕਵੀ ਕਹਿੰਦਾ ਹੈ ਕਿ ਕਸ਼ਮੀਰ ਭਾਵੇਂ ਧਰਤੀ ਦਾ ਹੀ ਹਿੱਸਾ ਹੈ ਪਰ ਇਸ ਨੂੰ ਅਸਮਾਨੀ ਛੁਹ ਪ੍ਰਾਪਤ ਹੈ। ਧਰਤੀ ਦਾ ਇਹ ਹਿੱਸਾ ਸੁੰਦਰਤਾ ਵਿੱਚ ਲਿਸ਼ਕਦਾ ਹੈ। ਧਰਤੀ ਦੇ ਸਾਰੇ ਰਸ, ਸੁਆਦ ਅਤੇ ਨਜ਼ਾਰੇ ਇੱਥੇ ਮਿਲਦੇ ਹਨ।
ਪ੍ਰਸ਼ਨ 9. ” ‘ਟੁਕੜੀ ਜੱਗ ਤੋਂ ਨਯਾਰੀ’ ਨਾਂ ਦੀ ਕਵਿਤਾ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਵਰਨਣ ਕੀਤਾ ਗਿਆ ਹੈ।” ਕਿਵੇਂ?
ਉੱਤਰ : ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਵਿੱਚ ਕਵੀ ਨੇ ਕਸ਼ਮੀਰ ਦੀ ਪ੍ਰਕਿਰਤਿਕ ਸੁੰਦਰਤਾ ਦਾ ਵਰਨਣ ਕੀਤਾ ਹੈ। ਕਸ਼ਮੀਰ ਦੇ ਪਰਬਤ, ਟਿੱਬੇ, ਚਸ਼ਮੇ, ਨਦੀਆਂ-ਨਾਲੇ, ਝੀਲਾਂ, ਠੰਢੀਆਂ ਛਾਂਵਾਂ, ਮਿੱਠੀਆਂ ਹਵਾਵਾਂ, ਬਣ, ਬਰਫ਼ਾਂ, ਮੀਂਹ, ਰੁੱਤਾਂ, ਮੇਵੇ ਅਤੇ ਅਰਬੀ ਨਜ਼ਾਰੇ ਇੱਥੋਂ ਦੀ ਪ੍ਰਕਿਰਤਿਕ ਸੁੰਦਰਤਾ ਦੇ ਪ੍ਰਤੀਕ ਹਨ।
ਪ੍ਰਸ਼ਨ 10. ਹੇਠ ਦਿੱਤੀ ਕਾਵਿ-ਤੁਕ ਦੀ ਵਿਆਖਿਆ ਕਰੋ :
ਓਸ ਥਾਂਉ ‘ਕਸ਼ਮੀਰ’ ਬਣ ਗਿਆ.
ਟੁਕੜੀ ਜੱਗ ਤੋਂ ਨਯਾਰੀ।
ਉੱਤਰ : ਕੁਦਰਤ ਦੀ ਦੇਵੀ ਨੇ ਅਸਮਾਨ ‘ਤੇ ਖੜ੍ਹੀ ਹੋ ਕੇ ਧਰਤੀ ਵੱਲ ਤੱਕ ਕੇ ਆਪਣੀ ਮੁੱਠ ਖੋਲ੍ਹੀ ਅਤੇ ਸਭ ਕੁਝ ਹੇਠਾਂ ਸੁੱਟ ਦਿੱਤਾ। ਜਿਸ ਥਾਂ ‘ਤੇ ਇਹ ਸਭ ਕੁਝ ਡਿੱਗਾ ਉਸੇ ਥਾਂ ‘ਤੇ ਕਸ਼ਮੀਰ ਬਣ ਗਿਆ। ਧਰਤੀ ਦਾ ਇਹ ਟੁਕੜਾ ਸੰਸਾਰ ਵਿੱਚ ਸਭ ਤੋਂ ਨਿਆਰਾ ਹੈ।
ਪ੍ਰਸ਼ਨ 11. ਹੇਠ ਦਿੱਤੀ ਕਾਵਿ-ਤੁਕ ਦੀ ਵਿਆਖਿਆ ਕਰੋ :
ਹੈ ਧਰਤੀ ਪਰ ‘ਛੁਹ ਅਸਮਾਨੀ,
ਸੁੰਦਰਤਾ ਵਿੱਚ ਲਿਸ਼ਕੇ।
ਉੱਤਰ : ਕਸ਼ਮੀਰ ਦੀ ਸੁੰਦਰਤਾ ਦਾ ਬਿਆਨ ਕਰਦਾ ਕਵੀ ਕਹਿੰਦਾ ਹੈ ਕਿ ਕਸ਼ਮੀਰ ਭਾਵੇਂ ਧਰਤੀ ਦਾ ਹਿੱਸਾ ਹੈ ਪਰ ਇਸ ਨੂੰ ਅਸਮਾਨੀ ਛੁਹ ਪ੍ਰਾਪਤ ਹੈ। ਧਰਤੀ ਦਾ ਇਹ ਹਿੱਸਾ ਸੁੰਦਰਤਾ ਵਿੱਚ ਲਿਸ਼ਕਦਾ ਹੈ।