ਜੰਗ ਦਾ ਹਾਲ – ਔਖੇ ਸ਼ਬਦਾਂ ਦੇ ਅਰਥ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਦਸਵੀਂ)

ਜੰਗ ਦਾ ਹਾਲ – ਸ਼ਾਹ ਮੁਹੰਮਦ


ਫੇਰੂ ਸ਼ਹਿਰ – ਸਤਲੁਜ ਦੇ ਦੂਸਰੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਦੇ ਕੋਲ ਇੱਕ ਥਾਂ, ਇੱਥੇ ਸਿੱਖ ਫ਼ੌਜਾਂ ਤੇ ਅੰਗਰੇਜ਼ੀ ਸੇਨਾ ਦੀ ਲੜਾਈ 21 ਦਸੰਬਰ, 1845 ਈ. ਨੂੰ ਹੋਈ।

ਹੇਠ ਜਾਂ ਖੇਤ ਰੁੱਧੇ – ਬਾਹਰ ਜਾ ਕੇ ਖੇਤਾਂ ਵਿੱਚ ਮੋਰਚਾ ਲਾ ਲਿਆ

ਤੋੜਿਆਂ – ਪਲੀਤੇ ਨੂੰ ਅੱਗ ਲਾ ਕੇ ਚਲਾਉਣ ਵਾਲੀਆਂ ਬੰਦੂਕਾਂ, ਇੱਥੇ ਭਾਵ ਲਗਾਤਾਰ ਹੋ ਰਹੀ ਗੋਲੀਬਾਰੀ ਤੋਂ ਹੈ।

ਗੰਜ – ਸਿਰ

ਟੁੰਡੇ ਲਾਟ – ਅੰਗਰੇਜ਼ਾਂ ਦਾ ਗਵਰਨਰ ਜਨਰਲ ਲਾਰਡ ਹੈਨਰੀ ਹਾਰਡਿੰਗ, ਜਿਸ ਨੇ ਨੈਪੋਲੀਅਨ ਨਾਲ ਲੜਾਈ ਕਰਦੇ ਸਮੇਂ ਆਪਣਾ ਹੱਥ ਗੁਆ ਲਿਆ ਸੀ, ਜਿਸ ਕਾਰਨ ਪੰਜਾਬੀ ਉਸ ਨੂੰ ਟੁੰਡਾ ਲਾਟ ਕਹਿੰਦੇ ਸਨ।

ਰੰਡ – ਰੰਡੀ ਕਰ ਦਿੱਤੀ

ਨੰਦਨ – ਲੰਡਨ, ਬਰਤਾਨੀਆ ਦੀ ਰਾਜਧਾਨੀ

ਨੀਰ ਦੇ ਆਇ ਵਲੇ – ਪਾਣੀ ਵਾਲੇ ਪਾਸੇ ਭਾਵ ਸਤਲੁਜ ਦਰਿਆ ਦੇ ਕੰਢੇ ‘ਤੇ

ਮੇਖਜ਼ੀਨਾਂ – ਸ਼ਸਤਰ – ਘਰ

ਪਤਰਾ ਹੋਏ ਚੱਲੇ – ਦੌੜ ਚੱਲੇ

ਜੰਗ ਹਿੰਦ ਪੰਜਾਬ – ਭਾਵ ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ

ਸਰਕਾਰ – ਮਹਾਰਾਜਾ ਰਣਜੀਤ ਸਿੰਘ

ਤੇਗਾਂ ਮਾਰੀਆਂ – ਸੂਰਬੀਰਤਾ ਨਾਲ ਲੜਾਈ ਕੀਤੀ

ਅੰਬਾਰੀਆਂ – ਹੌਦਿਆਂ