CBSEEducationHistoryHistory of Punjab

ਜ਼ਫ਼ਰਨਾਮਾ


ਪ੍ਰਸ਼ਨ. ਜ਼ਫ਼ਰਨਾਮਾ ‘ਤੇ ਇੱਕ ਨੋਟ ਲਿਖੋ।

ਉੱਤਰ : ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਹੈ। ਇਹ ਚਿੱਠੀ ਫ਼ਾਰਸੀ ਵਿੱਚ ਲਿਖੀ ਗਈ ਸੀ। ਇਸ ਨੂੰ ਗੁਰੂ ਜੀ ਨੇ ਦੀਨਾ ਕਾਂਗੜ (ਫਰੀਦੋਕੋਟ) ਨਾਂ ਦੇ ਸਥਾਨ ਤੋਂ ਲਿਖਿਆ ਸੀ।

ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਦਾ ਅਤੇ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਬੜੀ ਦਲੇਰੀ ਨਾਲ ਕੀਤਾ ਹੈ।

ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ, ”ਐ ਔਰੰਗਜ਼ੇਬ ਤੂੰ ਝੂਠਾ ਦੀਨਦਾਰ ਬਣਿਆ ਫਿਰਦਾ ਹੈਂ, ਤੇਰੇ ਵਿੱਚ ਰਤਾ ਭਰ ਵੀ ਸੱਚਾਈ ਨਹੀਂ, ਤੈਨੂੰ ਖ਼ੁਦਾ ਅਤੇ ਮੁਹੰਮਦ ਵਿੱਚ ਕੋਈ ਯਕੀਨ ਨਹੀਂ ਹੈ। ਇਹ ਵੀ ਕੋਈ ਬਹਾਦਰੀ ਹੈ ਕਿ ਸਾਡੇ 40 ਭੁੱਖੇ ਸਿੰਘਾਂ ਉੱਤੇ ਤੇਰੀ ਲੱਖਾਂ ਦੀ ਗਿਣਤੀ ਵਿੱਚ ਫ਼ੌਜ ਹਮਲਾ ਕਰੇ। ਤੂੰ ਤੇ ਤੇਰੇ ਫ਼ੌਜੀ ਅਹਿਲਕਾਰ ਸਾਰੇ ਮੱਕਾਰ ਤੇ ਬੁਜ਼ਦਿਲ ਹਨ। ਤੁਸੀਂ ਝੂਠੇ ਅਤੇ ਧੋਖੇਬਾਜ਼ ਹੋ। ਬੇਸ਼ੱਕ ਤੁਸੀਂ ਰਾਜਿਆਂ ਦੇ ਰਾਜਾ ਅਤੇ ਪ੍ਰਸਿੱਧ ਸੈਨਾਪਤੀ ਹੋ, ਪਰ ਤੁਸੀਂ ਸੱਚੇ ਧਰਮ ਤੋਂ ਤਾਂ ਕੋਹਾਂ ਦੂਰ ਹੋ। ਤੁਹਾਡੇ ਬੁੱਲ੍ਹਾਂ ‘ਤੇ ਕੁਝ ਹੋਰ ਹੈ ਤਾਂ ਦਿਲ ਵਿੱਚ ਕੁਝ ਹੋਰ।”

ਗੁਰੂ ਜੀ ਦੀ ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ ‘ਤੇ ਬੜਾ ਡੂੰਘਾ ਅਸਰ ਪਿਆ। ਉਸ ਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਦਾ ਸੁਨੇਹਾ ਭੇਜਿਆ। ਪਰ ਗੁਰੂ ਗੋਬਿੰਦ ਸਿੰਘ ਜੀ ਹਾਲੇ ਰਸਤੇ ਵਿੱਚ ਹੀ ਸਨ ਕਿ ਔਰੰਗਜ਼ੇਬ ਇਸ ਦੁਨੀਆਂ ਤੋਂ ਚਲ ਵਸਿਆ।